ਨਿਊਯਾਰਕ ਦੇ ਟਾਈਮਜ਼ ਸੁਕੇਅਰ ’ਤੇ ਚਮਕੀ ਕਰੀਨਾ ਕਪੂਰ ਖ਼ਾਨ, ਵੀਡੀਓ ਸਾਂਝੀ ਕਰ ਆਖੀ ਇਹ ਗੱਲ

Thursday, Jun 17, 2021 - 03:19 PM (IST)

ਨਿਊਯਾਰਕ ਦੇ ਟਾਈਮਜ਼ ਸੁਕੇਅਰ ’ਤੇ ਚਮਕੀ ਕਰੀਨਾ ਕਪੂਰ ਖ਼ਾਨ, ਵੀਡੀਓ ਸਾਂਝੀ ਕਰ ਆਖੀ ਇਹ ਗੱਲ

ਮੁੰਬਈ: ਬਾਲੀਵੁੱਡ ਦੀ ਮਸ਼ਹੂਰ ਅਦਾਕਾਰ ਕਰੀਨਾ ਕਪੂਰ ਖ਼ਾਨ ਨੇ ਆਪਣੇ ਕਰੀਅਰ ’ਚ ਕਈ ਬਿਹਤਰੀਨ ਫ਼ਿਲਮਾਂ ਅਤੇ ਕਿਰਦਾਰ ਨਿਭਾਏ ਹਨ। ਬਾਲੀਵੁੱਡ ਦੀਆਂ ਸਭ ਤੋਂ ਕਾਮਯਾਬ ਅਭਿਨੇਤਰੀਆਂ ’ਚ ਕਰੀਨਾ ਸ਼ਾਮਲ ਹੈ। ਕਰੀਨਾ ਹਾਲ ਹੀ ’ਚ ਬੇਹੱਦ ਉਤਸ਼ਾਹਿਤ ਨਜ਼ਰ ਆਈ, ਜਦੋਂ ਉਨ੍ਹਾਂ ਨੇ ਸੋਸ਼ਲ ਮੀਡੀਆ ’ਚ ਆਪਣਾ ਇਕ ਵੀਡੀਓ ਪੋਸਟ ਕੀਤਾ। ਇਹ ਵੀਡੀਓ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਆਈਕਾਨਿਕ ਟਾਈਮਜ਼ ਸੁਕੇਅਰ ਦਾ ਹੈ, ਜਿਥੇ ਇਕ ਵੱਡੇ ਬਿਲਬੋਰਡ ’ਤੇ ਕਰੀਨਾ ਕਪੂਰ ਖ਼ਾਨ ਝਿਲਮਿਲਾ ਰਹੀ ਹੈ। ਹਾਲਾਂਕਿ ਇਹ ਵੀਡੀਓ ਇਕ ਜਿਊਲਰੀ ਬ੍ਰਾਂਡ ਦਾ ਹੈ, ਜਿਸਨੂੰ ਬੇਬੋ ਇੰਡੋਰਸ ਕਰਦੀ ਹੈ।


ਇਸ ਵੀਡੀਓ ਨਾਲ ਕਰੀਨਾ ਨੇ ਲਿਖਿਆ - ਇਕ ਬਿੱਲਬੋਰਡ ’ਤੇ ਹੀਰਿਆਂ ਅਤੇ ਸੋਨੇ ਦੀ ਤਰ੍ਹਾਂ ਝਿਲਮਿਲਾਉਂਦੇ ਹੋਏ। ਇਸਦੇ ਨਾਲ ਉਨ੍ਹਾਂ ਨੇ ਟਾਈਮਜ਼ ਸੁਕੇਅਰ ਐੱਨਵਾਈਸੀ ਹੈਸ਼ਟੈਗ ਲਿਖਿਆ ਹੈ। ਕਰੀਨਾ ਦੇ ਇਸ ਵੀਡੀਓ ’ਤੇ ਖ਼ੂਬ ਕੁਮੈਂਟ ਆ ਰਹੇ ਹਨ। ਉਨ੍ਹਾਂ ਦੀ ਨਨਾਣ ਅਤੇ ਸੈਫ ਅਲੀ ਖ਼ਾਨ ਦੀ ਛੋਟੀ ਭੈਣ ਸਬਾ ਅਲੀ ਖ਼ਾਨ ਨੇ ਲਿਖਿਆ - ਹਮੇਸ਼ਾ ਦੀ ਤਰ੍ਹਾਂ ਛਾਈ ਹੋਈ ਹੈ। ਉਥੇ ਹੀ ਪ੍ਰਿਅੰਕਾ ਚੋਪੜਾ ਜੋਨਸ ਨੇ ਇਮੋਜ਼ੀ ਰਾਹੀਂ ਕਰੀਨਾ ਦੀ ਪੋਸਟ ਨੂੰ ਪਸੰਦ ਕੀਤਾ ਹੈ।
ਕਰੀਨਾ ਅਤੇ ਪ੍ਰਿਅੰਕਾ ਨੇ ਫ਼ਿਲਮ 'ਇਤਰਾਜ਼' ’ਚ ਇਕੱਠੇ ਕੰਮ ਕੀਤਾ ਸੀ ਜਿਸ ’ਚ ਅਦਾਕਾਰ ਅਕਸ਼ੈ ਕੁਮਾਰ ਲੀਡ ਰੋਲ ’ਚ ਸੀ। ਇਸ ਫ਼ਿਲਮ ’ਚ ਪ੍ਰਿਅੰਕਾ ਦਾ ਕਿਰਦਾਰ ਨੈਗੇਟਿਵ ਸੀ। ਬਾਅਦ ’ਚ ਸ਼ਾਹਰੁਖ ਖ਼ਾਨ ਦੀ ਫ਼ਿਲਮ 'ਡਾਨ' ’ਚ ਪ੍ਰਿਅੰਕਾ ਚੋਪੜਾ ਨੇ ਫੀਮੇਲ ਲੀਡ ਰੋਲ ਨਿਭਾਇਆ ਸੀ। ਉਥੇ ਹੀ ਕਰੀਨਾ ਨੇ ਇਕ ਸਪੈਸ਼ਲ ਗਾਣਾ ਕੀਤਾ ਸੀ। ਕਰੀਨਾ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਹ ਹੁਣ ਅਮੀਰ ਖ਼ਾਨ ਨਾਲ 'ਲਾਲ ਸਿੰਘ ਚੱਡਾ' ਫ਼ਿਲਮ ’ਚ ਨਜ਼ਰ ਆਵੇਗੀ, ਜੋ ਹਾਲੇ ਨਿਰਮਾਣ-ਅਧੀਨ ਹੈ। ਹਾਲੀਵੁੱਡ ਫ਼ਿਲਮ 'ਫਾਰੈਸਟ ਗੰਪ' ਦੇ ਰੀਮੇਕ ਦੀ ਸ਼ੂਟਿੰਗ ਕਰੀਨਾ ਪੂਰੀ ਕਰ ਚੁੱਕੀ ਹੈ।


author

Aarti dhillon

Content Editor

Related News