ਕਰੀਨਾ ਕਪੂਰ ਖ਼ਾਨ ਨੇ ਫ਼ਿਲਮ ਇੰਡਸਟਰੀ ''ਚ ਕੀਤੇ 21 ਸਾਲ ਪੂਰੇ, ਪੋਸਟ ਸਾਂਝੀ ਕਰ ਪ੍ਰਸ਼ੰਸਕਾਂ ਦੀ ਕੀਤਾ ਧੰਨਵਾਦ

Thursday, Jul 01, 2021 - 12:36 PM (IST)

ਕਰੀਨਾ ਕਪੂਰ ਖ਼ਾਨ ਨੇ ਫ਼ਿਲਮ ਇੰਡਸਟਰੀ ''ਚ ਕੀਤੇ 21 ਸਾਲ ਪੂਰੇ, ਪੋਸਟ ਸਾਂਝੀ ਕਰ ਪ੍ਰਸ਼ੰਸਕਾਂ ਦੀ ਕੀਤਾ ਧੰਨਵਾਦ

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਖ਼ਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫ਼ੀ ਸਰਗਰਮ ਰਹਿੰਦੀ ਹੈ। ਕਰੀਨਾ ਕਪੂਰ ਖ਼ਾਨ ਦੇ ਹਿੰਦੀ ਫ਼ਿਲਮੀ ਜਗਤ ‘ਚ 21 ਸਾਲ ਪੂਰੇ ਹੋ ਗਏ ਹਨ। ਉਨ੍ਹਾਂ ਨੇ ਆਪਣੀ ਪਿਆਰੀ ਜਿਹੀ ਵੀਡੀਓ ਬਣਾ ਕੇ ਸਾਂਝੀ ਕੀਤੀ ਹੈ। 


ਕਰੀਨਾ ਕਪੂਰ ਨੇ ਕੈਪਸ਼ਨ 'ਚ ਲਿਖਿਆ ਹੈ- ‘‘21 ਸਾਲ... ਧੰਨਵਾਦੀ, ਖੁਸ਼, ਮੁਬਾਰਕ, ਪ੍ਰੇਰਿਤ, ਭਾਵੁਕ ... 21 ਹੋਰ ਕੰਮ ਕਰਨ ਲਈ ... ਮੈਂ ਤਿਆਰ ਹਾਂ, ਨਿਰੰਤਰ ਪਿਆਰ ਅਤੇ ਸਹਾਇਤਾ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਇਸ  ਪੋਸਟ ਉੱਤੇ ਪ੍ਰਸ਼ੰਸਕ ਤੇ ਕਲਾਕਾਰ ਵੀ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ। ਇਸ ਇੰਸਟਾਗ੍ਰਾਮ ਰੀਲ ਵੀਡੀਓ ਉੱਤੇ 2 ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ।

PunjabKesari

ਕਰੀਨਾ ਕਪੂਰ ਖ਼ਾਨ ਨੇ ਸਾਲ 2000 ‘ਚ ਫ਼ਿਲਮ ''ਰਿਫਿਊਜ਼ੀ'' ਨਾਲ ਬਾਲੀਵੁੱਡ ਇੰਡਸਟਰੀ 'ਚ ਡੈਬਿਊ ਕੀਤਾ ਸੀ। ਇਸ ਫ਼ਿਲਮ ‘ਚ ਉਹ ਅਦਾਕਾਰ ਅਭਿਸ਼ੇਕ ਬੱਚਨ ਦੇ ਨਾਲ ਅਦਾਕਾਰੀ ਕਰਦੀ ਨਜ਼ਰ ਆਈ ਸੀ। ਜੇ ਗੱਲ ਕਰੀਏ ਕਰੀਨਾ ਕਪੂਰ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ 'ਲਾਲ ਸਿੰਘ ਚੱਢਾ' ਫ਼ਿਲਮ ‘ਚ ਨਜ਼ਰ ਆਵੇਗੀ। ਇਸ ਸਾਲ ਉਹ ਦੂਜੀ ਵਾਰ ਮਾਂ ਬਣੀ ਹੈ। ਉਨ੍ਹਾਂ ਨੇ ਪੁੱਤਰ ਨੂੰ ਜਨਮ ਦਿੱਤਾ ਹੈ।


author

Aarti dhillon

Content Editor

Related News