ਸੋਸ਼ਲ ਮੀਡੀਆ ਦੀ ਤੁਲਨਾ ਡਰੱਗ ਨਾਲ ਕਰਦੀ ਹੈ ਕਰੀਨਾ ਕਪੂਰ ਖਾਨ
Saturday, Feb 06, 2016 - 01:04 PM (IST)

ਮੁੰਬਈ : ਬਾਲੀਵੁੱਡ ਦੀਆਂ ਬਾਕੀ ਹੀਰੋਇਨਾਂ ਦੇ ਮੁਕਾਬਲੇ ਕਰੀਨਾ ਕਪੂਰ ਨੇ ਅਜੇ ਤੱਕ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਹੋਈ ਹੈ। ਅੱਜ ਦੇ ਦੌਰ ''ਚ ਹਰ ਦੂਜਾ ਸਿਤਾਰਾ ਆਪਣੀ ਮੌਜੂਦਗੀ ਸੋਸ਼ਲ ਮੀਡੀਆ ''ਤੇ ਦਰਜ ਕਰਵਾਉਣਾ ਚਾਹੁੰਦਾ ਹੈ ਪਰ ਕਰੀਨਾ ਇਸ ਸਭ ਤੋਂ ਕੁਝ ਵੱਖਰੀ ਹੀ ਸੋਚ ਰੱਖਦੀ ਹੈ। ਉਨ੍ਹਾਂ ਦਾ ਮੰਨਣੈ ਕਿ ਸੋਸ਼ਲ ਮੀਡੀਆ ਇਕ ਨਸ਼ੇ ਵਾਂਗ ਹੈ, ਜੋ ਤੁਹਾਨੂੰ ਇਕ ਅਜਿਹੀ ਉੱਚਾਈ ਦਿੰਦਾ ਹੈ, ਜਿਸ ਤੋਂ ਤੁਸੀਂ ਕਦੇ ਵੀ ਛੁਟਕਾਰਾ ਪ੍ਰਾਪਤ ਨਹੀਂ ਕਰ ਸਕਦੇ।
ਕਰੀਨਾ ਕਹਿੰਦੀ ਹੈ ਕਿ ਉਹ ਅਸਲ ਦੁਨੀਆ ''ਚ ਰਹਿਣਾ ਵਧੇਰੇ ਪਸੰਦ ਕਰਦੀ ਹੈ, ਬਜਾਏ ਇੰਟਰਨੈੱਟ ਦੀ ਦੁਨੀਆ ਦੇ। ਜ਼ਿਕਰਯੋਗ ਹੈ ਕਿ ਕਰੀਨਾ ਛੇਤੀ ਹੀ ਫਿਲਮ ''ਉੜਤਾ ਪੰਜਾਬ'' ਅਤੇ ''ਕੀ ਐਂਡ ਕਾ'' ਵਿਚ ਨਜ਼ਰ ਆਏਗੀ। ਪਹਿਲੀ ਫਿਲਮ ''ਚ ਉਨ੍ਹਾਂ ਦੇ ਸਾਬਕਾ ਬੁਆਏਫ੍ਰੈਂਡ ਸ਼ਾਹਿਦ ਕਪੂਰ ਨਜ਼ਰ ਆਉਣਗੇ, ਜਦਕਿ ਦੂਜੀ ''ਚ ਉਹ ਅਰਜੁਨ ਕਪੂਰ ਨਾਲ ਨਜ਼ਰ ਆਏਗੀ। ਕਰੀਨਾ ਕਪੂਰ ਖਾਨ ਦੀ ਇਕ ਫਿਲਮ ਡਰੱਗ ਮਾਫੀਆ ''ਤੇ ਅਧਾਰਿਤ ਹੈ ਅਤੇ ਦੂਜੀ ਪਤੀ-ਪਤਨੀ ਦੇ ਰਿਸ਼ਤੇ ''ਤੇ।