ਨੰਨ੍ਹੀ ਪਰੀ ਨੂੰ ਜਨਮ ਦੇਵੇਗੀ ਕਰੀਨਾ ਕਪੂਰ ਖਾਨ, ਜੋਤਸ਼ੀ ਨੇ ਕੀਤੀ ਭਵਿੱਖਬਾਣੀ

Friday, Feb 19, 2021 - 09:47 AM (IST)

ਨੰਨ੍ਹੀ ਪਰੀ ਨੂੰ ਜਨਮ ਦੇਵੇਗੀ ਕਰੀਨਾ ਕਪੂਰ ਖਾਨ, ਜੋਤਸ਼ੀ ਨੇ ਕੀਤੀ ਭਵਿੱਖਬਾਣੀ

ਮੁੰਬਈ: ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਹਸਪਤਾਲ ਵਿਚ ਭਰਤੀ ਹੋ ਚੁੱਕੀ ਹੈ। ਖ਼ਬਰਾਂ ਆ ਰਹੀਆਂ ਹਨ ਕਿ ਕਿਸੇ ਵੀ ਸਮੇਂ ਕਰੀਨਾ ਆਪਣੇ ਦੂਜੇ ਬੱਚੇ ਨੂੰ ਜਨਮ ਦੇ ਸਕਦੀ ਹੈ। ਹਾਲ ਹੀ ਵਿਚ ਕਰੀਨ ਕਪੂਰ ਨੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਬੇਬੀ ਲਈ ਆਏ ਤੋਹਫ਼ਿਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ ਜੋ ਕਾਫ਼ੀ ਵਾਇਰਲ ਹੋਈਆਂ। ਪ੍ਰਸ਼ੰਸਕ ਵੀ ਕਿਆਸ ਲਗਾ ਰਹੇ ਹਨ ਅਤੇ ਚਰਚਾ ਕਰ ਰਹੇ ਹਨ ਕਿ ਕਰੀਨਾ ਕਿਸ ਨੂੰ ਜਨਮ ਦੇਵੇਗੀ, ਪੁੱਤਰ ਜਾਂ ਧੀ?

ਇਹ ਵੀ ਪੜ੍ਹੋ: IPL Auction 2021 LIVE : 2.20 ਕਰੋੜ ’ਚ ਵਿਕੇ ਸਟੀਵ ਸਮਿਥ, ਦਿੱਲੀ ਕੈਪੀਟਲਸ ਨੇ ਖ਼ਰੀਦਿਆ

ਇਕ ਜੋਸ਼ਤੀ ਨੇ ਕਰੀਨਾ ਕਪੂਰ ਅਤੇ ਸੈਫ ਅਲੀ ਖਾਨ ਦੇ ਦੂਜੇ ਬੱਚੇ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ ਕਿ ਇਸ ਵਾਰ ਅਦਾਕਾਰਾ ਧੀ ਨੂੰ ਜਨਮ ਦੇਵੇਗੀ। ਇਹ ਉਹ ਜੋਤਸ਼ੀ ਹੈ, ਜਿਨ੍ਹਾਂ ਨੇ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਘਰ ਆਈ ਨੰਨ੍ਹੀ ਪਰੀ ਨੂੰ ਲੈ ਕੇ ਭਵਿੱਖਬਾਣੀ ਕੀਤੀ ਸੀ। ਦੱਸ ਦੇਈਏ ਕਿ ਅਗਸਤ 2020 ਵਿਚ ਕਰੀਨ ਕਪੂਰ ਖਾਨ ਅਤੇ ਸੈਫ ਅਲੀ ਖਾਨ ਨੇ ਪ੍ਰਸ਼ੰਸਕਾਂ ਨਾਲ ਪ੍ਰੈਗਨੈਂਸੀ ਦੀ ਖ਼ੁਸ਼ਖ਼ਬਰੀ ਸਾਂਝੀ ਕੀਤੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਕਰੀਨਾ ਫਰਵਰੀ ਦੇ ਦੂਜੇ ਹਫ਼ਤੇ ਵਿਚ ਬੱਚੇ ਨੂੰ ਜਨਮ ਦੇਣ ਵਾਲੀ ਸੀ ਪਰ ਕਾਫੀ ਦੇਰੀ ਹੋ ਗਈ ਹੈ। ਹੁਣ ਉਹ ਕਿਸੇ ਵੀ ਸਮੇਂ ਦੂਜੇ ਬੱਚੇ ਨੂੰ ਜਨਮ ਦੇ ਸਕਦੀ ਹੈ।

ਇਹ ਵੀ ਪੜ੍ਹੋ: ਜੈਫ ਬੇਜੋਸ ਮੁੜ ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ, ਮੁਕੇਸ਼ ਅੰਬਾਨੀ ਟਾਪ-10 ’ਚੋਂ ਬਾਹਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News