ਦਿਲਜੀਤ, ਸ਼ਾਹਿਦ ਤੋਂ ਬਾਅਦ ''ਉੜਤਾ ਪੰਜਾਬ'' ਦਾ ਸਾਹਮਣੇ ਆਇਆ ਕਰੀਨਾ ਕਪੂਰ ਦਾ ਪੋਸਟਰ Watch Video and Pics

Thursday, Apr 14, 2016 - 01:34 PM (IST)

ਮੁੰਬਈ : ਪਾਲੀਵੁੱਡ ਦੇ ਸੁਪਰਸਟਾਰ ਦਿਲਜੀਤ ਦੋਸਾਂਝ ਬਾਲੀਵੁੱਡ ਫਿਲਮ ''ਉੜਤਾ ਪੰਜਾਬ'' ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਬੀਤੇ ਦਿਨ ਇਸ ਫਿਲਮ ਦਾ ਮੋਸ਼ਨ ਪੋਸਟਰ ਅਤੇ ਸ਼ਾਹਿਦ, ਦਿਲਜੀਤ ਦਾ ਲੁੱਕ ਸਾਹਮਣੇ ਆਇਆ ਹੈ, ਜਿਸ ਤੋਂ ਉਨ੍ਹਾਂ ਦੇ ਇਸ ਫਿਲਮ ''ਚ ਨਿਭਾਏ ਜਾਣ ਵਾਲੇ ਕਿਰਦਾਰਾਂ ਦਾ ਪਤਾ ਚੱਲਦਾ ਹੈ। ਹੁਣ ਇਨ੍ਹਾਂ ਤੋਂ ਬਾਅਦ ਅਦਾਕਾਰਾ ਕਰੀਨਾ ਕਪੂਰ ਦਾ ਪਹਿਲੀ ਝਲਕ ਵੀ ਸਾਹਮਣੇ ਆ ਗਈ ਹੈ। ਕਰੀਨਾ ਆਪਣੇ ਇਸ ਪੋਸਟਰ ''ਚ ਡਾਕਟਰ ਦੇ ਲੁੱਕ ''ਚ ਨਜ਼ਰ ਆ ਰਹੀ ਹੈ। ਉਂਝ ਇਹ ਤਾਂ ਸਾਰੇ ਜਾਣਦੇ ਹਨ ਕਿ ਕਰੀਨਾ ਇਸ ਫਿਲਮ ''ਚ ਡਾਕਟਰ ਦੀ ਭੂਮਿਕਾ ਨਿਭਾਅ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਫਿਲਮ ''ਚ ਕਰੀਨਾ ਤੋਂ ਇਲਾਵਾ ਆਲੀਆ ਭੱਟ, ਦਿਲਜੀਤ ਦੋਸਾਂਝ ਅਤੇ ਸ਼ਾਹਿਦ ਕਪੂਰ ਵੀ ਮੁਖ ਭੂਮਿਕਾ ''ਚ ਨਜ਼ਰ ਆਉਣਗੇ। ਇਸ ਫਿਲਮ ਦੇ ਟ੍ਰੇਲਰ 16 ਅਪ੍ਰੈਲ ਨੂੰ ਰਿਲੀਜ਼ ਹੋਵੇਗਾ ਅਤੇ ਫਿਲਮ 17 ਜੂਨ ਨੂੰ ਰਿਲੀਜ਼ ਹੋਵੇਗੀ।


Related News