ਕਰੀਨਾ ਸਟਾਈਲਿਸ਼ ਲੁੱਕ ’ਚ ਪਤੀ ਅਤੇ ਪੁੱਤਰ ਨਾਲ ਆਈ ਨਜ਼ਰ, ਤੈਮੂਰ ਨੇ ਗਲੇ ’ਚ ਹੈੱਡਫੋਨ ਲਗਾ ਕੇ ਦਿਖਾਇਆ ਸਵੈਗ

Monday, Aug 15, 2022 - 11:36 AM (IST)

ਕਰੀਨਾ ਸਟਾਈਲਿਸ਼ ਲੁੱਕ ’ਚ ਪਤੀ ਅਤੇ ਪੁੱਤਰ ਨਾਲ ਆਈ ਨਜ਼ਰ, ਤੈਮੂਰ ਨੇ ਗਲੇ ’ਚ ਹੈੱਡਫੋਨ ਲਗਾ ਕੇ ਦਿਖਾਇਆ ਸਵੈਗ

ਮੁੰਬਈ: ਬਾਲੀਵੁੱਡ ਅਦਾਕਾਰ ਕਰੀਨਾ ਕਪੂਰ ਖ਼ਾਨ ਆਪਣੇ ਵੀਕੈਂਡ ਦਾ ਖ਼ੂਬ ਆਨੰਦ ਮਾਣ ਰਹੀ ਹੈ। ਉਹ ਹਰ ਵੀਕੈਂਡ ’ਤੇ ਪਰਿਵਾਰ ਨਾਲ ਕੁਆਲਿਟੀ ਟਾਈਮ ਬਿਤਾਉਂਦੇ ਨਜ਼ਰ ਆਉਂਦੇ ਹਨ। ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ। ਐਤਵਾਰ ਸ਼ਾਮ ਨੂੰ ਕਰੀਨਾ ਪਤੀ ਸੈਫ਼ ਅਲੀ ਖ਼ਾਨ ਅਤੇ ਵੱਡੇ ਪੁੱਤਰ ਤੈਮੂਰ ਅਲੀ ਖ਼ਾਨ ਨਾਲ ਕੁਆਲਿਟੀ ਸਮਾਂ ਬਿਤਾਉਣ ਲਈ ਸ਼ਹਿਰ ਲਈ ਨਿਕਲੀ।

PunjabKesari

ਇਸ ਦੌਰਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਸ ਆਊਟਿੰਗ ਲਈ ਕਰੀਨਾ ਕਪੂਰ ਖ਼ਾਨ ਨੇ ਡੈਨਿਮ ਲੁੱਕ ਕੈਰੀ ਕੀਤੀ ਹੈ। ਅਦਾਕਾਰਾ ਹਲਕੇ ਨੀਲੇ ਰੰਗ ਦੀ ਬੈਗੀ ਡੈਨਿਮ ਸ਼ਰਟ ਅਤੇ ਗੂੜ੍ਹੇ ਨੀਲੇ ਰੰਗ ਦੀ ਬੈਗੀ ਡੈਨਿਮ ’ਚ ਸੁਪਰ ਸਟਾਈਲਿਸ਼ ਲੱਗ ਰਹੀ ਹੈ।

PunjabKesari

ਇਹ ਵੀ ਪੜ੍ਹੋ : ਅੱਜ ਦੇ ਦਿਨ 'ਤੇ ਵਿਸ਼ੇਸ਼: ਦੇਸ਼ ਭਗਤੀ ਦੇ ਜਜ਼ਬੇ ਨਾਲ ਭਰਪੂਰ ਫ਼ਿਲਮਾਂ, ਮਿਲਿਆ ਦਰਸ਼ਕਾਂ ਦਾ ਭਰਵਾਂ ਹੁੰਗਾਰਾ

ਅਦਾਕਾਰਾ ਨੇ ਆਪਣੇ ਵਾਲਾਂ ਦਾ ਹਾਈ ਬਨ ਬਣਾਇਆ ਹੋਇਆ ਹੈ। ਇਸ ਦੇ ਨਾਲ ਕਰੀਨਾ ਨੇ ਸਨਗਲਾਸ ਅਤੇ ਕਾਲੇ ਸਲਿੰਗ ਬੈਗ ਨਾਲ ਲੁੱਕ ਨੂੰ ਪੂਰਾ ਕੀਤਾ। ਇਸ ਦੌਰਾਨ ਉਸ ਨੇ ਨੀਲੇ ਰੰਗ ਦੇ ਫੁਟਵੀਅਰ ਪਾਏ ਹਨ।

PunjabKesari

ਤੈਮੂਰ ਦੀ ਗੱਲ ਕਰੀਏ ਤਾਂ ਉਹ ਸਲੇਟੀ ਰੰਗ ਦੀ ਟੀ-ਸ਼ਰਟ, ਹਰੇ ਰੰਗ ਦੀ ਪੈਂਟ ’ਚ ਪਿਆਰਾ ਲੱਗ ਰਿਹਾ ਹੈ। ਗਲੇ ’ਚ ਹੈੱਡਫੋਨ ਲਗਾ ਕੇ ਤੈਮੂਰ ਦਾ ਸਵੈਗ ਬੇਹੱਦ ਸ਼ਾਨਦਾਰ ਨਜ਼ਰ ਆ ਰਿਹਾ ਹੈ।

PunjabKesari

ਇਸ ਦੇ ਨਾਲ ਸੈਫ਼ ਅਲੀ ਖ਼ਾਨ ਨੀਲੇ ਰੰਗ ਦੀ ਕਮੀਜ਼ ਅਤੇ ਚਿੱਟੇ ਰੰਗ ਦੇ ਸ਼ਾਰਟਸ ’ਚ ਸਮਾਰਟ ਲੱਗ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

ਇਹ ਵੀ ਪੜ੍ਹੋ : ਆਮਿਰ, ਸ਼ਾਹਰੁਖ, ਸਲਮਾਨ ਸਣੇ ਬਾਲੀਵੁੱਡ ਸਿਤਾਰੇ ਇੰਝ ਮਨਾ ਰਹੇ 75ਵਾਂ ਆਜ਼ਾਦੀ ਦਿਹਾੜਾ

PunjabKesari

ਇਨ੍ਹੀਂ ਦਿਨੀਂ ਕਰੀਨਾ ਕਪੂਰ ਖ਼ਾਨ ਆਪਣੀ  ਹਾਲ ਹੀ ’ਚ ਰਿਲੀਜ਼ ਹੋਈ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਸਫ਼ਲਤਾ ਦਾ ਆਨੰਦ ਮਾਣ ਰਹੀ ਹੈ। ਫ਼ਿਲਮ ’ਚ ਆਮਿਰ ਖ਼ਾਨ, ਮੋਨਾ ਸਿੰਘ ਅਤੇ ਨਾਗਾ ਚੈਤੰਨਿਆ ਵੀ ਹਨ। 

PunjabKesari

ਨਾਗਾ ਚੈਤੰਨਿਆ ਨੇ ਇਸ ਫ਼ਿਲਮ ਰਾਹੀਂ ਬਾਲੀਵੁੱਡ ਡੈਬਿਊ ਕੀਤਾ ਸੀ। ਹਰ ਕੋਈ ਉਸ ਦੇ ਪ੍ਰਦਰਸ਼ਨ ਦੀ ਤਾਰੀਫ਼ ਕਰ ਰਿਹਾ ਹੈ। ਫ਼ਿਲਮ ’ਚ ਸ਼ਾਹਰੁਖ਼ ਖ਼ਾਨ ਦਾ ਕੈਮਿਓ ਹੈ।

PunjabKesari


author

Shivani Bassan

Content Editor

Related News