ਕਰੀਨਾ ਨੇ ਆਪਣੇ ਪਰਿਵਾਰ ਨਾਲ ਮਿਊਜ਼ੀਕਲ ਕੰਸਰਟ ਦਾ ਲਿਆ ਆਨੰਦ, ਤੈਮੂਰ ਮਸਤੀ ਭਰੇ ਅੰਦਾਜ਼ 'ਚ ਆਏ ਨਜ਼ਰ

Sunday, Jun 26, 2022 - 01:04 PM (IST)

ਕਰੀਨਾ ਨੇ ਆਪਣੇ ਪਰਿਵਾਰ ਨਾਲ ਮਿਊਜ਼ੀਕਲ ਕੰਸਰਟ ਦਾ ਲਿਆ ਆਨੰਦ, ਤੈਮੂਰ ਮਸਤੀ ਭਰੇ ਅੰਦਾਜ਼ 'ਚ ਆਏ ਨਜ਼ਰ

ਮੁੰਬਈ: ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਇਨ੍ਹੀਂ ਦਿਨੀਂ ਪਤੀ ਸੈਫ਼ ਅਲੀ ਖ਼ਾਨ ਅਤੇ ਪੁੱਤਰ ਤੈਮੂਰ ਅਲੀ ਖ਼ਾਨ ਅਤੇ ਜਹਾਂਗੀਰ ਅਲੀ ਖ਼ਾਨ ਨਾਲ ਲੰਡਨ ’ਚ ਛੁੱਟੀਆਂ ਦਾ ਆਨੰਦ ਲੈ ਰਹੀ ਹੈ। ਲੰਡਨ ਕਰੀਨਾ-ਸੈਫ਼ ਦਾ ਪਸੰਦੀਦਾ ਛੁੱਟੀਆਂ ਦਾ ਸਥਾਨ ਹੈ ਜਿੱਥੇ ਉਹ ਹਰ ਪਲ ਖੁੱਲ੍ਹ ਕੇ ਜਿਊਂਦੇ ਹਨ।

PunjabKesari

ਕਰੀਨਾ ਅਕਸਰ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੀ ਹੈ। ਹਾਲ ਹੀ ’ਚ  ਕਰੀਨਾ  ਨੇ ਪਤੀ ਸੈਫ਼ ਅਤੇ ਦੋਵੇਂ ਪੁੱਤਰਾਂ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ’ਚ ਉਹ ਮਿਊਜ਼ੀਕਲ ਕੰਸਰਟ ਦਾ ਆਨੰਦ ਲੈ ਰਹੇ ਹਨ। ਖ਼ਾਨ ਫ਼ੈਮਿਲੀ ਨੇ ਲੰਡਨ ਦੇ ਹਾਈਡ ਪਾਰਕ ’ਚ ਪਾਪੂਲਰ ਰੌਕ ਬੈਂਡ ਦਿ ਰੋਲਿੰਗ ਸਟੋਨਸ ਦੇ ਕੰਸਰਟ ਦਾ ਖੂਬ ਆਨੰਦ ਲਿਆ। ਇਸ ਦੌਰਾਨ ਦੀਆਂ ਤਸਵੀਰਾਂ ਅਦਾਕਾਰਾ ਨੇ ਇੰਸਟਾ ਸਟੋਰੀ ’ਤੇ ਸਾਂਝੀਆਂ ਕੀਤੀਆਂ ਹਨ।

PunjabKesari

ਇਹ  ਵੀ ਪੜ੍ਹੋ : ਰੇਲਵੇ ਟਰੈਕ ’ਤੇ ਖੜ੍ਹੀ ਹੋਈ ਮੀਰਾ, ਸ਼ਾਹਿਦ ਦੀ ਪਤਨੀ ਸਮੁੰਦਰ ਦੀਆਂ ਲਹਿਰਾਂ ’ਚ ਆਨੰਦ ਲੈਂਦੀ ਆਈ ਨਜ਼ਰ

ਪਹਿਲੀ ਤਸਵੀਰ ’ਚ ਕਰੀਨਾ ਤੈਮੂਰ ਨਾਲ ਪੋਜ਼ ਦੇ ਰਹੀ ਹੈ। ਦੂਸਰੀ ਤਸਵੀਰ ’ਚ ਸੈਫ਼, ਕਰੀਨਾ ਅਤੇ ਤੈਮੂਰ ਪੌੜੀਆਂ ’ਚ ਪੋਜ਼ ਦਿੰਦੇ ਨਜ਼ਰ ਆ ਰਹੇ ਹਨ।

PunjabKesari

ਇਹ  ਵੀ ਪੜ੍ਹੋ :  ਔਰਤਾਂ ਨੂੰ 1000 ਰੁਪਏ ਕਦੋਂ ਮਿਲਣਗੇ : ਪ੍ਰਤਾਪ ਬਾਜਵਾ

ਖ਼ਾਸ ਗੱਲ ਇਹ ਹੈ ਕਿ ਤਿੰਨੋਂ ਇਕ ਹੀ ਪਹਿਰਾਵੇ ’ਚ ਨਜ਼ਰ ਆ ਰਹੇ ਹਨ। ਤਿੰਨਾਂ ਨੇ ਰੋਲਿੰਗ ਸਟੋਨਸ ਦੇ ਲੋਗੋ ਵਾਲੀ ਕਾਲੀ ਟੀ-ਸ਼ਰਟ ਪਾਈ ਹੋਈ ਸੀ। ਇਕ ਪਾਸੇ ਕਰੀਨਾ ਅਤੇ ਸੈਫ਼ ਨੇ ਟੀ-ਸ਼ਰਟਾਂ ਦੇ ਉੱਪਰ ਬਲੈਕ ਕਲਰ ਦੀ ਲੈਦਰ ਜੈਕਟ ਪਾਈ ਹੋਈ ਸੀ। ਇਸ ਦੇ ਨਾਲ ਹੀ ਤੈਮੂਰ ਨੇ ਗ੍ਰੇ ਹੂਡੀ ਪਾਈ ਹੋਈ ਸੀ। ਛੋਟੀ ਉਮਰ ’ਚ ਤੈਮੂਰ ਦਾ ਸਵੈਗ ਕਮਾਲ ਦਾ ਹੈ। ਕਰੀਨਾ ਕਪੂਰ ਦੀ ਇਸ ਪਰਿਵਾਰਕ ਤਸਵੀਰ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਤਾਰੀਫ਼ ਕਰ ਰਹੇ ਹਨ।

PunjabKesari

ਕਰੀਨਾ ਅਤੇ ਸੈਫ਼ ਦੇ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਕਰੀਨਾ ਜਲਦ ਹੀ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ’ਚ ਨਜ਼ਰ ਆਉਣ ਵਾਲੇ ਹਨ। ਇਹ ਫ਼ਿਲਮ 11 ਅਗਸਤ 2022 ਨੂੰ  ਸਿਨੇਮਾਘਰਾਂ  ’ਚ ਰਿਲੀਜ਼ ਹੋਣ ਵਾਲੀ ਹੈ। ਇਸ ਤੋਂ ਇਲਾਵਾ ਕਰੀਨਾ ‘ਦਿ ਡਿਵੋਸ਼ਨ ਆਫ਼ ਸਸਪੈਕਟ ਐਕਸ’ ਨਾਲ ਆਪਣਾ OTT ਡੈਬਿਊ ਕਰ ਰਹੀ ਹੈ। ਦੂਸਰੇ ਪਾਸੇ ਸੈਫ਼ ਦੀ ਗੱਲ ਕਰੀਏ ਤਾਂ ਉਹ ‘ਵਿਕਰਮ ਵੇਧਾ ਅਤੇ ਆਦਿਪੁਰਸ਼’ ’ਚ ਨਜ਼ਰ ਆਉਣਗੇ।


author

Anuradha

Content Editor

Related News