ਕਰੀਨਾ ਕਪੂਰ ਨੇ ਸਟ੍ਰੈਪਲੈਸ ਡਰੈੱਸ ਪਾ ਕੇ ਮਚਾਈ ਤਬਾਹੀ, ਪਲਾਂ ''ਚ ਵਾਇਰਲ ਹੋਈਆਂ ਤਸਵੀਰਾਂ

Tuesday, Dec 05, 2023 - 04:45 PM (IST)

ਕਰੀਨਾ ਕਪੂਰ ਨੇ ਸਟ੍ਰੈਪਲੈਸ ਡਰੈੱਸ ਪਾ ਕੇ ਮਚਾਈ ਤਬਾਹੀ, ਪਲਾਂ ''ਚ ਵਾਇਰਲ ਹੋਈਆਂ ਤਸਵੀਰਾਂ

ਨਵੀਂ ਦਿੱਲੀ (ਬਿਊਰੋ) : ਕਰੀਨਾ ਕਪੂਰ ਖ਼ਾਨ ਨਾ ਸਿਰਫ ਐਕਟਿੰਗ ਵਿਚ ਮਾਹਰ ਹੈ ਸਗੋਂ ਉਸ ਨੂੰ ਫੈਸ਼ਨ ਦੀ ਵੀ ਚੰਗੀ ਸਮਝ ਹੈ। ਕਰੀਨਾ ਹਮੇਸ਼ਾ ਆਪਣੇ ਲੁੱਕ ਨਾਲ ਫੈਨਜ਼ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। ਕਈ ਵਾਰ ਉਸ ਨੂੰ ਆਪਣੇ ਸਟਾਈਲ ਸਟੇਟਮੈਂਟ ਕਾਰਨ ਟ੍ਰੋਲਿੰਗ ਦਾ ਸ਼ਿਕਾਰ ਹੋਣਾ ਪੈਂਦਾ ਹੈ।

PunjabKesari

ਦਰਅਸਲ, ਕਰੀਨਾ ਕਪੂਰ ਹਾਲ ਹੀ 'ਚ ਜੈਪੁਰ ਦੇ ਰਾਮਬਾਗ ਪੈਲੇਸ 'ਚ ਆਯੋਜਿਤ Ralph Lauren ਦੇ ਇੱਕ ਈਵੈਂਟ 'ਚ ਸ਼ਾਮਲ ਹੋਈ ਸੀ। ਅਦਾਕਾਰਾ ਨੇ ਆਪਣੇ ਸਟਾਈਲ ਸਟੇਟਮੈਂਟ ਨਾਲ ਈਵੈਂਟ ’ਚ ਅੱਗ ਲਗਾ ਦਿੱਤੀ। ਉਸ ਨੇ ਅਮਰੀਕੀ ਲਗਜ਼ਰੀ ਫੈਸ਼ਨ ਹਾਊਸ ਦੇ ਇੱਕ ਸ਼ਾਨਦਾਰ ਗੋਲਡਨ ਸਟ੍ਰੈਪਲੇਸ ਲੰਬੇ ਗਾਊਨ 'ਚ ਆਪਣੀ ਸੁੰਦਰਤਾ ਦਾ ਜਲਵਾ ਬਿਖੇਰਿਆ।

PunjabKesari

ਦੱਸ ਦਈਏ ਕਿ ਇਸ ਦੌਰਾਨ ਕਰੀਨਾ ਕਪੂਰ ਨੇ ਬਲੈਕ ਪਰਸ ਨਾਲ ਆਪਣਾ ਕਿਲਰ ਲੁੱਕ ਸਟਾਈਲ ਕੀਤਾ। ਉਹ ਈਅਰਿੰਗਸ, ਪੋਨੀਟੇਲ ਤੇ ਡਿਫਾਈਂਡ ਆਈਲਾਈਨਰ ਨਾਲ ਸਮੋਕੀ ਆਈਜ਼ 'ਚ ਕਾਤਿਲਾਨਾ ਲੱਗ ਰਹੀ ਸੀ। ਇਸ ਇਵੈਂਟ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ।

PunjabKesari

ਤਸਵੀਰਾਂ ਸਾਂਝੀਆਂ ਕਰਦੇ ਹੋਏ ਕਰੀਨਾ ਕਪੂਰ ਨੇ ਕੈਪਸ਼ਨ 'ਚ ਲਿਖਿਆ, "ਰਾਲਫ਼ ਲੌਰੇਨ ਟਾਈਮਲੈਸ ਹੈ। ਭਾਵੇਂ ਉਹ ਵਰਕਿੰਗ ਵੁਮਨ ਪੋਲੋ ਸ਼ਾਰਟ ਹੋਵੇ, ਸ਼ਾਨਦਾਰ ਸਪੋਰਟਿੰਗ ਕ੍ਰਿਕੇਟ ਸਵੈਟਰ, ਜਾਂ ਕਲਾਸਿਕ ਬਲੈਕ ਡਰੈੱਸ। ਮੇਰੇ ਲਈ ਇਹ ਸਭ ਆਰਾਮ ਅਤੇ ਨਿੱਘ ਨੂੰ ਦਰਸਾਉਂਦਾ ਹੈ।''

PunjabKesari

ਦੱਸਣਯੋਗ ਹੈ ਕਿ ਕਈ ਲੋਕਾਂ ਨੇ ਕਰੀਨਾ ਕਪੂਰ ਦੇ ਲੁੱਕ ਦੀ ਤਾਰੀਫ਼ ਕੀਤੀ ਪਰ ਕੁਝ ਲੋਕਾਂ ਨੇ ਉਸ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਇੱਕ ਯੂਜ਼ਰ ਨੇ ਕਿਹਾ, "ਮੈਡਮ ਜੀ ਡਰੈੱਸ ਪ੍ਰੈੱਸ ਕਰਨਾ ਭੁੱਲ ਗਏ।" ਇੱਕ ਨੇ ਕਿਹਾ, "ਜੇਕਰ ਤੁਸੀਂ ਡਰੈੱਸ ਨੂੰ ਥੋੜਾ ਜਿਹਾ ਪ੍ਰੈੱਸ ਕੀਤਾ ਹੁੰਦਾ ਤਾਂ ਇਹ ਹੋਰ ਸੁੰਦਰ ਲੱਗਣਾ ਸੀ।" ਇੱਕ ਨੇ ਕਿਹਾ, "ਸੁੰਦਰ, ਪਰ ਇੱਕ ਸਵਾਲ ਹੈ, ਕੀ ਇਸ ਨੂੰ ਪ੍ਰੈੱਸ ਨਹੀਂ ਕੀਤਾ? ਇੱਕ ਨੇਟੀਜ਼ਨ ਨੇ ਕਿਹਾ, "ਰਾਲਫ਼ ਲੌਰੇਨ ਨੂੰ ਪ੍ਰੈੱਸ ਨਹੀਂ ਕਰਦੇ ਸ਼ਾਇਦ, ਇਸ ਲਈ ਨਹੀਂ ਕੀਤਾ।"

PunjabKesari


author

sunita

Content Editor

Related News