ਤੇਜਸਵੀ ਦੇ ਪਿਆਰ 'ਚ ਡੁੱਬਿਆ ਨਜ਼ਰ ਆਇਆ ਕਰਨ, ਰੋਮਾਂਟਿਕ ਤਸਵੀਰਾਂ ਕੀਤੀਆਂ ਸ਼ੇਅਰ

Friday, Jul 05, 2024 - 03:05 PM (IST)

ਤੇਜਸਵੀ ਦੇ ਪਿਆਰ 'ਚ ਡੁੱਬਿਆ ਨਜ਼ਰ ਆਇਆ ਕਰਨ, ਰੋਮਾਂਟਿਕ ਤਸਵੀਰਾਂ ਕੀਤੀਆਂ ਸ਼ੇਅਰ

ਮੁੰਬਈ- ਬ੍ਰੇਕਅੱਪ ਦੀਆਂ ਖਬਰਾਂ ਵਿਚਾਲੇ ਤੇਜਸਵੀ ਪ੍ਰਕਾਸ਼ ਅਤੇ ਕਰਨ ਕੁੰਦਰਾ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਤੋਂ ਬਾਅਦ ਜੋੜੋ ਦੀਆਂ ਬ੍ਰੇਕਅੱਪ ਦੀਆਂ ਖ਼ਬਰਾਂ ਉੱਤੇ ਰੋਕ ਲੱਗ ਗਈ ਹੈ।ਵੀਰਵਾਰ ਨੂੰ ਕਰਨ ਨੇ ਆਪਣੇ ਇੰਸਟਾਗ੍ਰਾਮ 'ਤੇ ਤੇਜਸਵੀ ਪ੍ਰਕਾਸ਼ ਨਾਲ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

PunjabKesari

ਉਨ੍ਹਾਂ ਦੀਆਂ ਇਹ ਤਸਵੀਰਾਂ ਲੰਡਨ ਛੁੱਟੀਆਂ ਦੀਆਂ ਹਨ।ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕਰਨ ਨੇ ਕੈਪਸ਼ਨ 'ਚ ਲਿਖਿਆ ਕਿ ਲੰਡਨ ਡੰਪ।  

PunjabKesari

 

ਦੱਸ ਦੇਈਏ ਕਿ ਕਰਨ ਨੇ 7-8 ਤਸਵੀਰਾਂ ਸ਼ੇਅਰ ਕੀਤੀਆਂ ਹਨ। ਪੋਸਟ 'ਚ ਪਹਿਲੀ ਤਸਵੀਰ 'ਚ ਕਰਨ ਲੰਡਨ ਬ੍ਰਿਜ ਦੇ ਸਾਹਮਣੇ ਤੇਜਸਵੀ ਨੂੰ ਦੇਖਦੇ ਹੋਏ ਨਜ਼ਰ ਆ ਰਹੇ ਹਨ। ਦੂਜੀ ਤਸਵੀਰ 'ਚ ਦੋਵੇਂ ਬਕਿੰਘਮ ਪੈਲੇਸ ਦੇ ਸਾਹਮਣੇ ਪੋਜ਼ ਦੇ ਰਹੇ ਹਨ।ਇੱਕ ਤਸਵੀਰ 'ਚ ਕਰਨ ਤੇਜਸਵੀ ਨੂੰ ਬਾਹਾਂ 'ਚ ਫੜ ਕੇ ਉਸ ਨੂੰ ਮੱਥੇ 'ਤੇ ਕਿੱਸ ਕਰਦੇ ਨਜ਼ਰ ਆ ਰਹੇ ਹਨ। ਕਪਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

PunjabKesari

ਕਰਨ ਦੀ ਇਸ ਪੋਸਟ ਨੂੰ ਵੇਖ ਕੇ ਫੈਨਜ਼ ਕਾਫੀ ਖੁਸ਼ ਹਨ। ਤੁਹਾਨੂੰ ਦੱਸ ਦੇਈਏ ਕਿ ਕਰਨ -ਤੇਜਸਵੀ ਪਿਛਲੇ 3 ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਦੋਵੇਂ ਦੀ ਮੁਲਾਕਾਤ ਬਿੱਗ ਬੌਸ 15 ਦੇ ਘਰ 'ਚ ਹੋਈ ਸੀ। ਸ਼ੋਅ 'ਚ ਦੋਹਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਸੀ।ਸ਼ੋਅ 'ਚ ਦਰਸ਼ਕਾ ਨੇ ਇਨ੍ਹਾਂ ਦੀ ਜੋੜੀ ਨੂੰ ਖੂਬ ਪਿਆਰ ਮਿਲਿਆ ਸੀ।

PunjabKesari

ਸ਼ੋਅ ਦੇ  ਬਾਹਰ ਵੀ ਦਰਸ਼ਕਾ ਨੇ ਇਸ ਕਪਲ ਨੂੰ ਪਿਆਰ ਦੇ ਰਹੇ ਸਨ। ਪਰ ਬ੍ਰੇਕਅੱਪ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਫੈਨਜ਼ ਕਾਫੀ ਨਿਰਾਸ਼ ਸੀ।
 


author

Priyanka

Content Editor

Related News