ਸੁਸ਼ਾਂਤ ਸਿੰਘ ਰਾਜਪੂਤ ਨੂੰ 5ਵੀਂ ਬਰਸੀ ''ਤੇ ਯਾਦ ਕਰ ਭਾਵੁਕ ਹੋਏ ਕਰਨ ਵੀਰ ਮਹਿਰਾ

Saturday, Jun 14, 2025 - 05:30 PM (IST)

ਸੁਸ਼ਾਂਤ ਸਿੰਘ ਰਾਜਪੂਤ ਨੂੰ 5ਵੀਂ ਬਰਸੀ ''ਤੇ ਯਾਦ ਕਰ ਭਾਵੁਕ ਹੋਏ ਕਰਨ ਵੀਰ ਮਹਿਰਾ

ਮੁੰਬਈ (ਏਜੰਸੀ)- ਮਰਹੂਮ ਸਟਾਰ ਸੁਸ਼ਾਂਤ ਸਿੰਘ ਰਾਜਪੂਤ ਦੀ 5ਵੀਂ ਬਰਸੀ 'ਤੇ, ਅਦਾਕਾਰ ਕਰਨ ਵੀਰ ਮਹਿਰਾ ਨੇ ਆਪਣੇ ਕਰੀਬੀ ਦੋਸਤ ਦੇ ਵਿਛੋੜੇ 'ਤੇ ਦੁੱਖ ਪ੍ਰਗਟ ਕੀਤਾ, ਜਿਸਨੇ ਉਸ 'ਤੇ ਉਦੋਂ ਵਿਸ਼ਵਾਸ ਕੀਤਾ ਜਦੋਂ ਕੋਈ ਹੋਰ ਨਹੀਂ ਕਰਦਾ ਸੀ, ਖਾਸ ਕਰਕੇ ਉਸਦੇ ਸੰਘਰਸ਼ ਦੌਰਾਨ। ਕਰਨ ਨੇ ਇਸ ਬਾਰੇ ਗੱਲ ਕੀਤੀ ਕਿ ਉਸਦੀ ਸਫਲਤਾ ਉਸਦੇ ਬਿਨਾਂ ਕਿਵੇਂ ਅਧੂਰੀ ਮਹਿਸੂਸ ਹੁੰਦੀ ਹੈ ਅਤੇ ਕਿਹਾ ਕਿ ਉਹ ਉਸ ਰੋਡ ਮੈਪ 'ਤੇ ਹੈ ਜੋ ਮਰਹੂਮ ਸਟਾਰ ਨੇ ਉਸਦੇ ਲਈ ਤੈਅ ਕੀਤਾ ਸੀ। 

 

 
 
 
 
 
 
 
 
 
 
 
 
 
 
 
 

A post shared by KaranVeerMehra (@karanveermehra)

"ਇਹ ਦਿਨ ਸਦਾ ਲਈ ਮੇਰੀ ਜ਼ਿੰਦਗੀ ਦਾ ਕਾਲਾ ਦਿਨ ਬਣ ਗਿਆ" — ਕਰਨ ਵੀਰ ਮਹਿਰਾ

ਕਰਨ ਨੇ ਇੰਸਟਾਗ੍ਰਾਮ 'ਤੇ ਸੁਸ਼ਾਂਤ ਨਾਲ ਗੁਜ਼ਾਰੇ ਪਲਾਂ ਦੀਆਂ ਪੁਰਾਣੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, “ਜਦੋਂ ਕਿਸੇ ਨੇ ਮੇਰੇ 'ਤੇ ਭਰੋਸਾ ਨਹੀਂ ਕੀਤਾ, ਉਦੋਂ ਸੁਸ਼ਾਂਤ ਨੇ ਕੀਤਾ। ਮੈਂ ਹੋਰ ਕਰੀਅਰ ਓਪਸ਼ਨ ਲੱਭ ਰਿਹਾ ਸੀ, ਉਦੋਂ ਉਸ ਨੇ ਮੈਨੂੰ ਬਿਠਾ ਕੇ ਹੌਲੀ-ਹੌਲੀ ਹਰੇਕ ਚੀਜ਼ ਨੂੰ ਮਾਥੇਮੈਟਿਕਸ, ਸਾਇੰਸ ਅਤੇ ਤਰਕ ਦੇ ਰਾਹੀਂ ਸਮਝਾਇਆ। ਮੈਨੂੰ ਜੋ ਮਿਲਿਆ ਹੈ, ਮੈਂ ਉਸ ਦੀ ਨਿੰਦਾ ਨਹੀਂ ਕਰ ਰਿਹਾ, ਪਰ ਸ਼ੋਹਰਤ, ਪੈਸਾ, ਇਜ਼ਤ — ਇਹ ਸਭ ਕੁਝ ਉਸਦੇ ਬਿਨਾਂ ਅਧੂਰਾ ਲੱਗਦਾ ਹੈ। ਡਿਸਲੈਕਸਿਕ ਹੋਣ ਕਾਰਨ, ਤੁਸੀਂ ਹੀ ਮੈਨੂੰ ਪੜ੍ਹਨ ਲਈ ਪ੍ਰੇਰਿਤ ਕੀਤਾ। ਕਵਿਤਾ ਚੋਰੀ ਕਰਨ ਦੀ ਆਦਤ ਉਸੇ ਦਿਨ ਤੋਂ ਲੱਗੀ। ਕਰਨ ਨੇ ਕਵਿਤਾਂ ਦੀਆਂ ਲਾਈਨਾਂ ਵੀ ਲਿਖੀਆਂ, “ਮੈਂ ਖੁਦਾ ਤੋਂ ਪੁੱਛਿਆ ਉਹ ਕਿਉਂ ਛੱਡ ਗਿਆ ਮੈਨੂੰ, ਉਸਦੀ ਕੀ ਮਜ਼ਬੁਰੀ ਸੀ…'ਖੁਦਾ' ਨੇ ਕਿਹਾ ਨਾ ਕਸੂਰ ਤੇਰਾ ਸੀ, ਨਾ ਗਲਤੀ ਉਸਦੀ ਸੀ, ਮੈਂ ਇਹ ਕਹਾਣੀ ਲਿਖੀ ਹੀ ਅਧੂਰੀ ਸੀ।" 

‘ਪਵਿੱਤਰ ਰਿਸ਼ਤਾ’ ਤੋਂ ਸ਼ੁਰੂ ਹੋਈ ਦੋਸਤੀ

ਕਰਨ ਅਤੇ ਸੁਸ਼ਾਂਤ ਨੇ ਇੱਕਠੇ ਕੰਮ ਟੈਲੀਵਿਜ਼ਨ ਸੀਰੀਅਲ ‘ਪਵਿੱਤਰ ਰਿਸ਼ਤਾ’ ਵਿੱਚ ਕੀਤਾ ਸੀ। ਉਹ ਦਿਨਾਂ ਦੀਆਂ ਯਾਦਾਂ ਅੱਜ ਵੀ ਕਰਨ ਦੇ ਦਿਲ ‘ਚ ਤਾਜ਼ਾ ਹਨ। ਸੁਸ਼ਾਂਤ ਨੂੰ ਕਰਨ ਨੇ ਪਿਆਰ ਨਾਲ "ਕਾਮਿਨੀ ਫਾਮ ਕੁੱਟੀ" ਆਖਿਆ।

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ — ਹਮੇਸ਼ਾ ਇੱਕ ਅਧੂਰੀ ਕਹਾਣੀ

ਜੂਨ 2020 ਵਿੱਚ, ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੇ ਪੂਰੇ ਦੇਸ਼ ਨੂੰ ਸਦਮੇ ਵਿੱਚ ਪਾ ਦਿੱਤਾ ਸੀ। ਉਹ 34 ਸਾਲਾਂ ਦੀ ਉਮਰ ਵਿੱਚ ਮੁੰਬਈ ਦੇ ਬਾਂਦਰਾ ਸਥਿਤ ਘਰ ਵਿੱਚ ਮ੍ਰਿਤ ਮਿਲੇ ਸਨ। ਉਹ ਸਿਰਫ਼ ਇੱਕ ਕਾਬਿਲ ਅਦਾਕਾਰ ਹੀ ਨਹੀਂ, ਇਕ ਦਿਲਦਾਰ ਦੋਸਤ ਵੀ ਸਨ।


author

cherry

Content Editor

Related News