ਵਿਵਾਦ ਵਿਚਕਾਰ ਵਾਇਰਲ ਹੋਈ ਕਰਨ ਮਹਿਰਾ ਤੇ ਨਿਸ਼ਾ ਰਾਵਲ ਦੀ ਇਹ ਵੀਡੀਓ
Saturday, Jun 05, 2021 - 12:36 PM (IST)
ਨਵੀਂ ਦਿੱਲੀ (ਬਿਊਰੋ) : ਟੀ. ਵੀ. ਅਦਾਕਾਰ ਕਰਨ ਮਹਿਰਾ ਤੇ ਉਨ੍ਹਾਂ ਦੀ ਪਤਨੀ ਨਿਸ਼ਾ ਰਾਵਲ ਵਿਚਕਾਰ ਦੀ ਲੜਾਈ ਰੁੱਕਣ ਦਾ ਨਾਂ ਨਹੀਂ ਲੈ ਰਹੀ ਹੈ। ਦੋਵਾਂ ਦੇ ਰਿਸ਼ਤੇ ਨੂੰ ਲੈ ਕੇ ਰੋਜ਼ ਨਵੇਂ ਖ਼ੁਲਾਸੇ ਹੋ ਰਹੇ ਹਨ। ਇਕ ਪਾਸੇ ਜਿੱਥੇ ਕਰਨ ਨੇ ਨਿਸ਼ਾ 'ਤੇ ਬਾਓਪੋਲਰ ਹੋਣ ਦਾ ਇਲਜ਼ਾਮ ਲਾਇਆ ਤਾਂ ਉੱਥੇ ਨਿਸ਼ਾ ਦਾ ਕਹਿਣਾ ਹੈ ਕਿ ਕਰਨ ਉਨ੍ਹਾਂ ਨਾਲ ਕੁੱਟਮਾਰ ਕਰਦੇ ਹਨ। ਕਰਨ ਘਰੇਲੂ ਹਿੰਸਾ ਦੇ ਦੋਸ਼ 'ਚ ਜੇਲ੍ਹ ਦੀ ਹਵਾ ਵੀ ਖਾ ਚੁੱਕਾ ਹੈ। ਛੋਟੇ ਪਰਦੇ ਦੇ ਕਲਾਕਾਰ ਇਸ ਮੁੱਦੇ 'ਤੇ ਵੰਡੇ ਹੋਏ ਨਜ਼ਰ ਆ ਰਹੇ ਹਨ। ਕੁਝ ਹਨ ਜੋ ਕਰਨ ਦਾ ਸਮਰਥਨ ਕਰ ਰਹੇ ਹਨ ਤੇ ਕੁਝ ਕਹਿੰਦੇ ਹਨ ਕਰਨ ਅਜਿਹਾ ਕੁਝ ਵੀ ਨਹੀਂ ਕਰ ਸਕਦੇ ਅਤੇ ਕੁਝ ਲੋਕ ਨਿਸ਼ਾ ਦੇ ਸਮਰਥਨ 'ਚ ਅੱਗੇ ਆਏ ਹਨ।
ਕਰਨ ਮਹਿਰਾ ਨੇ ਮਾਰਿਆ ਸੀ ਜ਼ੋਰਦਾਰ ਥੱਪੜ
ਇਨ੍ਹਾਂ ਸਾਰਿਆਂ ਵਿਚਕਾਰ ਹੁਣ ਕਰਨ ਮਹਿਰਾ ਤੇ ਨਿਸ਼ਾ ਰਾਵਲ ਦਾ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਵੀਡੀਓ ਤਾਂ ਪੁਰਾਣੀ ਹੈ, ਜਿਸ 'ਚ ਇਹ ਜੋੜਾ ਮਸਤੀ ਦੇ ਮੂਡ 'ਚ ਨਜ਼ਰ ਆ ਰਿਹਾ ਹੈ। ਵਾਇਰਲ ਹੋ ਰਹੀ ਇਸ ਵੀਡੀਓ 'ਚ ਕਰਨ ਮਹਿਰਾ ਪਤਨੀ ਨਿਸ਼ਾ ਨੂੰ ਜ਼ੋਰਦਾਰ ਥੱਪੜ ਮਾਰਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਲਗਪਗ ਇਕ ਮਹੀਨੇ ਪੁਰਾਣੀ ਹੈ। ਦਰਅਸਲ, ਇਕ ਰੀਲਸ ਵੀਡੀਓ ਹੈ, ਅਕਸਰ ਦੋਵੇਂ ਇਕੱਠਿਆਂ 'ਚ ਰੀਲਸ ਬਣਾਉਂਦੇ ਸਨ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਰਾਜਾ ਹਿੰਦੁਸਤਾਨੀ ਦੇ ਇਕ ਗੀਤ 'ਤੇ ਰੀਲਸ ਬਣਾ ਰਹੇ ਹਨ।
ਮਸਤੀ 'ਚ ਬਣਾਈ ਵੀਡੀਓ
ਇਸ ਵੀਡੀਓ 'ਚ ਕਰਨ ਮਹਿਰਾ ਮਜ਼ਾਕ ਕਰਦਿਆਂ ਨਿਸ਼ਾ ਨੂੰ ਥੱਪੜ ਮਾਰਦੇ ਦਿਖਾਈ ਦੇ ਰਹੇ ਹਨ। ਨਿਸ਼ਾ ਵੀ ਉਨ੍ਹਾਂ ਤੋਂ ਬਦਲਾ ਲੈਣ ਲਈ ਉਨ੍ਹਾਂ ਨੂੰ ਫੜ੍ਹ ਕੇ ਜ਼ਮੀਨ 'ਤੇ ਸੁੱਟ ਦਿੰਦੀ ਹੈ। ਪ੍ਰਸ਼ੰਸਕਾਂ ਨੂੰ ਇਹ ਪੁਰਾਣੀ ਵੀਡੀਓ ਖ਼ੂਬ ਪਸੰਦ ਆ ਰਹੀ ਹੈ। ਕਰਨ ਮਹਿਰਾ ਤੇ ਨਿਸ਼ਾ ਨੇ ਇਹ ਵੀਡੀਓ ਮਸਤੀ 'ਚ ਬਣਾਈ ਹੈ।