‘ਬਿੱਗ ਬੌਸ’ ਦਾ ਜੇਤੂ ਨਾ ਬਣਨ ’ਤੇ ਕਰਨ ਕੁੰਦਰਾ ਨੂੰ ਲੱਗਾ ਦੁੱਖ, ਕਿਹਾ, ‘ਬਹੁਤ ਸਾਰੀਆਂ ਚੀਜ਼ਾਂ ਤੋਂ ਵਿਸ਼ਵਾਸ ਉਠ ਗਿਆ’

01/31/2022 10:46:05 AM

ਮੁੰਬਈ (ਬਿਊਰੋ)– ‘ਬਿੱਗ ਬੌਸ 15’ ਨੂੰ ਬੀਤੇ ਦਿਨੀਂ ਆਪਣੀ ਨਵੀਂ ਜੇਤੂ ਮਿਲ ਗਈ ਹੈ। ਤੇਜਸਵੀ ਪ੍ਰਕਾਸ਼ ਦੇ ਸਿਰ ‘ਬਿੱਗ ਬੌਸ 15’ ਦੀ ਜੇਤੂ ਦਾ ਖ਼ਿਤਾਬ ਸਜਿਆ ਹੈ। ਤੇਜਸਵੀ ਪ੍ਰਕਾਸ਼, ਪ੍ਰਤੀਕ ਸਹਿਜਪਾਲ ਤੇ ਕਰਨ ਕੁੰਦਰਾ ‘ਬਿੱਗ ਬੌਸ 15’ ਦੇ ਟੌਪ 3 ਮੁਕਾਬਲੇਬਾਜ਼ ਰਹੇ। ਹਾਲਾਂਕਿ ਘੱਟ ਵੋਟਾਂ ਦੇ ਚਲਦਿਆਂ ਕਰਨ ਕੁੰਦਰਾ ਇਸ ਦੌੜ ’ਚੋਂ ਬਾਹਰ ਹੋ ਗਏ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਨੇ ਪਹਿਲੀ ਵਾਰ ਦੱਸਿਆ ਕਿ ਆਖ਼ਿਰ ਕਿਉਂ ਰੱਖਿਆ ਸਿਆਸਤ 'ਚ ਕਦਮ

ਉਥੇ ਤੇਜਸਵੀ ਪ੍ਰਕਾਸ਼ ਜੇਤੂ ਬਣੀ ਤੇ ਪ੍ਰਤੀਕ ਸਹਿਜਪਾਲ ਰਨਰਅੱਪ ਰਹੇ। ‘ਬਿੱਗ ਬੌਸ’ ਦੇ ਘਰੋਂ ਹੁਣ ਇਹ ਸਿਤਾਰੇ ਬਾਹਰ ਆ ਗਏ ਹਨ ਤੇ ਘਰੋਂ ਬਾਹਰ ਆਉਂਦਿਆਂ ਹੀ ਕਰਨ ਕੁੰਦਰਾ ਨੇ ਟਵਿਟਰ ’ਤੇ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਹੈ।

ਕਰਨ ਕੁੰਦਰਾ ਨੇ ਲਿਖਿਆ, ‘ਮੈਂ ਉਨ੍ਹਾਂ ਲੋਕਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਸ ਸਫਰ ’ਚ ਮੈਨੂੰ ਇੰਨਾ ਪਿਆਰ ਦਿੱਤਾ ਤੇ ਮੇਰੀ ਸੁਪੋਰਟ ਕੀਤੀ। ਦੇਰੀ ਨਾਲ ਟਵੀਟ ਕਰਨ ਲਈ ਮੁਆਫ਼ੀ। ਅੱਜ ਬਹੁਤ ਸਾਰੀਆਂ ਚੀਜ਼ਾਂ ਤੋਂ ਵਿਸ਼ਵਾਸ ਉਠ ਗਿਆ ਹੈ ਪਰ ਮੇਰਾ ਆਪਣੇ ਆਪ ’ਤੇ ਅਜੇ ਵੀ ਵਿਸ਼ਵਾਸ ਹੈ। ਤੁਸੀਂ ਮੇਰੇ ਨਾਲ ਕੰਧ ਵਾਂਗ ਖੜ੍ਹੇ ਰਹੇ।’

PunjabKesari

ਦੂਜੇ ਟਵੀਟ ’ਚ ਕਰਨ ਨੇ ਲਿਖਿਆ, ‘ਜੋ ਕੁਝ ਹੋਇਆ, ਉਸ ਤੋਂ ਉੱਭਰਨ ’ਚ ਮੈਨੂੰ ਕੁਝ ਸਮਾਂ ਜ਼ਰੂਰ ਲੱਗੇਗਾ ਪਰ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਮੈਂ ਇਸ ’ਚੋਂ ਜ਼ਰੂਰ ਨਿਕਲਾਂਗਾ। ਮੈਂ ਵਾਅਦਾ ਕਰਦਾ ਹਾਂ ਕਿ ਮੈਂ ਤੁਹਾਨੂੰ ਨਿਰਾਸ਼ ਨਹੀਂ ਕਰਾਂਗਾ। ਕਦੇ ਵੀ ਨਹੀਂ।’

PunjabKesari

ਕਰਨ ਕੁੰਦਰਾ ਦੇ ਇਸ ਟਵੀਟ ਤੋਂ ਸਾਫ ਹੈ ਕਿ ਉਨ੍ਹਾਂ ਨੂੰ ‘ਬਿੱਗ ਬੌਸ 15’ ਦਾ ਜੇਤੂ ਨਾ ਬਣਨ ’ਤੇ ਦੁੱਖ ਲੱਗਾ ਹੈ। ਹਾਲਾਂਕਿ ਤੇਜਸਵੀ ਪ੍ਰਕਾਸ਼ ਨੇ ਜੇਤੂ ਬਣਦਿਆਂ ਕਰਨ ਨੂੰ ਇਹ ਕਿਹਾ ਸੀ ਕਿ ਇਹ ਉਨ੍ਹਾਂ ਦੋਵਾਂ ਦੀ ਇਕੱਠਿਆਂ ਜਿੱਤ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News