ਕਰਨ ਕੁੰਦਰਾ ਦੀਆਂ ਬਾਹਾਂ 'ਚ ਤੇਜਸਵੀ ਪ੍ਰਕਾਸ਼, ਵੇਖੋ ਖ਼ੂਬਸੂਰਤ ਤਸਵੀਰਾਂ

Tuesday, Aug 16, 2022 - 05:21 PM (IST)

ਕਰਨ ਕੁੰਦਰਾ ਦੀਆਂ ਬਾਹਾਂ 'ਚ ਤੇਜਸਵੀ ਪ੍ਰਕਾਸ਼, ਵੇਖੋ ਖ਼ੂਬਸੂਰਤ ਤਸਵੀਰਾਂ

ਮੁੰਬਈ (ਬਿਊਰੋ) - ਛੋਟੇ ਪਰਦੇ ਦੇ ਮਸ਼ਹੂਰ ਅਦਾਕਾਰ ਕਰਨ ਕੁੰਦਰਾ ਅਤੇ ਅਦਾਕਾਰਾ ਤੇਜਸਵੀ ਪ੍ਰਕਾਸ਼ ਦੀ ਜੋੜੀ ਨੂੰ ਲੋਕਾਂ ਵਲੋਂ ਖੂ਼ਬ ਪਸੰਦ ਕੀਤਾ ਜਾਂਦਾ ਹੈ। ਕਰਨ ਕੁੰਦਰਾ ਤੇ ਤੇਜਸਵੀ ਦੀ ਜੋੜੀ ਨੂੰ ਅਕਸਰ ਲੰਚ ਅਤੇ ਡਿਨਰ ਡੇਟ 'ਤੇ ਇਕੱਠੇ ਵੇਖਿਆ ਜਾਂਦਾ ਹੈ। ਹਾਲ ਹੀ 'ਚ ਤੇਜਸਵੀ ਤੇ ਕਰਨ ਕੁੰਦਰਾ ਨੇ ਵਾਇਰਲ ਟ੍ਰੈਂਡ 'ਤੇ ਇੰਸਟਾ ਰੀਲ ਬਣਾਈ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 

PunjabKesari

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਤੇਜਸਵੀ ਤੇ ਕਰਨ ਕੁੰਦਰਾ ਕਈ ਵੀਡੀਓਜ਼ ਬਣਾ ਚੁੱਕੇ ਹਨ, ਜਿਨ੍ਹਾਂ ਨੂੰ ਲੋਕਾਂ ਦਾ ਭਰਪੂਰ ਪਿਆਰ ਮਿਲਿਆ। 

PunjabKesari

ਦੱਸਣਯੋਗ ਹੈ ਕਿ ਕਰਨ ਕੁੰਦਰਾ ਤੇ ਤੇਜਸਵੀ ਦੀ ਮੁਲਾਕਾਤ ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 15' 'ਚ ਹੋਈ ਸੀ। ਉਦੋਂ ਤੋਂ ਉਹ ਅਕਸਰ ਇਕੱਠੇ ਨਜ਼ਰ ਆਉਂਦੇ ਹਨ। ਇਨ੍ਹੀਂ ਦਿਨੀਂ ਤੇਜਸਵੀ ਏਕਤਾ ਕਪੂਰ ਦੇ ਪ੍ਰਸਿੱਧ ਸ਼ੋਅ 'ਨਾਗਿਨ 6' 'ਚ ਮੁੱਖ ਭੂਮਿਕਾ ਨਿਭਾ ਰਹੀ ਹੈ। 

PunjabKesari

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ 'ਚ ਸਾਡੇ ਨਾਲ ਜ਼ਰੂਰ ਸਾਂਝੀ ਕਰੋ।
 


author

sunita

Content Editor

Related News