‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ’ਚ ਕਰਨ ਕੁੰਦਰਾ ਨੇ ਕੀਤੀ ਸ਼ਾਨਦਾਰ ਐਂਟਰੀ

4/8/2021 5:46:17 PM

ਮੁੰਬਈ: ਦਰਅਸਲ ਨਵੇਂ ਟਰੈਕ ’ਚ ਪ੍ਰਸ਼ੰਸਕਾਂ ਨੂੰ ਅਦਾਕਾਰ ਕਰਨ ਕੁੰਦਰਾ ਮੁੱਖ ਕਿਰਦਾਰ ’ਚ ਦਿਖਾਈ ਦੇਣਗੇ। ਕਰਨ ਕੁੰਦਰਾ ਇਸ ਸੀਰੀਅਲ ’ਚ ਰਣਵੀਰ ਨਾਂ ਦਾ ਕਿਰਦਾਰ ਨਿਭਾਉਣਗੇ। ਸੀਰੀਅਲ ’ਚ ਕਰਨ ਦਾ ਕਿਰਦਾਰ ਖ਼ੂਬ ਧਮਾਲ ਮਚਾਉਂਦਾ ਦਿਖਾਈ ਦੇਵੇਗਾ। ਦੱਸ ਦੇਈਏ ਕਿ ਇਸ ਹਫ਼ਤੇ ਤੋਂ ਸੀਰੀਅਲ ਦੀ ਸ਼ੂਟਿੰਗ ਵੀ ਸ਼ੁਰੂ ਕੀਤੀ ਜਾ ਚੁੱਕੀ ਹੈ। ਕਰਨ ਕੁੰਦਰਾ ਦਾ ਕਿਰਦਾਰ ਇਸ ਸੀਰੀਅਲ ’ਚ ਸੀਰਤ ਦਾ ਲਵ-ਇੰਟਰੈਸਟ ਦੇ ਤੌਰ ’ਤੇ ਸ਼ਾਮਲ ਹੋਵੇਗਾ।

 
 
 
 
 
 
 
 
 
 
 
 
 
 
 

A post shared by Karan Kundrra (@kkundrra)


ਕਰਨ ਕੁੰਦਰਾ ਨੇ ਕੀਤੀ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ’ਚ ਐਂਟਰੀ
ਰਣਵੀਰ ਦੀ ਐਂਟਰੀ ਨਾਲ ਕਾਰਤਿਕ ਦੀ ਜ਼ਿੰਦਗੀ ’ਚ ਭੂਚਾਰ ਆਉਣਾ ਤੈਅ ਹੈ। ਇਸ ਦਾ ਸਾਫ਼-ਸਾਫ਼ ਪਤਾ ਚੱਲਦਾ ਹੈ ਕਿ ਉਸ ਇਕ ਵੀਡੀਓ ਨਾਲ ਜੋ ਸੋਸ਼ਲ ਮੀਡੀਅ ’ਤੇ ਬੇਹੱਦ ਵਾਇਰਲ ਹੋ ਰਿਹਾ ਹੈ। ਕਰਨ ਨੇ ਸੋਸ਼ਲ ਮੀਡੀਆ ’ਤੇ ਆਪਣੀ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ ’ਚ ਕਰਨ ਸੀਰੀਅਲ ਦੇ ਸੈੱਟ ’ਤੇ ਸਟੰਟ ਕਰਦੇ ਦਿਖਾਈ ਦੇ ਰਹੇ ਹਨ। ਉੱਧਰ ਕਰਨ ਦੀ ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਖ਼ੂਬ ਪਸੰਦ ਕਰ ਰਹੇ ਹਨ। 
ਕਰਨ ਨੇ ਸਾਂਝੀ ਕੀਤੀ ਵੀਡੀਓ
ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਕਰਨ ਨੇ ਜੋ ਵੀਡੀਓ ਸਾਂਝੀ ਕੀਤੀ ਹੈ ਉਸ ’ਚ ਉਹ ਸਟੰਟ ਕਰਦੇ ਦਿਖਾਈ ਦੇ ਰਹੇ ਹਨ। ਵੀਡੀਓ ਸੀਰੀਅਲ ਦੇ ਸੈੱਟ ਦੀ ਹੈ ਅਤੇ ਕਰਨ ਇਸ ’ਚ ਇਕ ਕੰਧ ਤੋਂ ਛਲਾਂਗ ਲਗਾਉਂਦੇ ਦਿਖਾਈ ਦੇ ਰਹੇ ਹਨ। ਵੀਡੀਓ ’ਚ ਕਰਨ ਕਾਫ਼ੀ ਡੈਸ਼ਿੰਗ ਅਤੇ ਹੈਂਡਸਮ ਲੱਗ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਸ਼ਾਟ ਕਰਨ ਦਾ ਸੀਰੀਅਲ ’ਚ ਐਂਟਰੀ ਸ਼ਾਟ ਵੀ ਹੋ ਸਕਦਾ ਹੈ। ਹਾਲਾਂਕਿ ਅਜਿਹਾ ਹੋਵੇਗਾ ਕਿ ਨਹੀਂ ਅਤੇ ਕਰਨ ਦੇ ਕਿਰਦਾਰ ਨਾਲ ਜੁੜੇ ਸਾਰੇ ਸਵਾਲਾਂ ਦੇ ਜਵਾਬ ਤਾਂ ਸੀਰੀਅਲ ਦਾ ਇਹ ਐਪੀਸੋਡ ਦੇਖਣ ਤੋਂ ਬਾਅਦ ਹੀ ਪਤਾ ਚੱਲੇਗਾ। 


Aarti dhillon

Content Editor Aarti dhillon