ਕਰਨ ਕੁੰਦਰਾ ਨੇ ਕੋਵਿਡ ਮਰੀਜ਼ਾਂ ਲਈ ਵਧਾਇਆ ਮਦਦ ਦਾ ਹੱਥ, ਦਾਨ ਕੀਤੇ ਆਕਸੀਮੀਟਰ

Tuesday, May 25, 2021 - 05:30 PM (IST)

ਮੁੰਬਈ: ਅਦਾਕਾਰ ਕਰਨ ਕੁੰਦਰਾ ਉਨ੍ਹਾਂ ਹਸਤੀਆਂ ’ਚੋਂ ਇਕ ਹਨ ਜਿਨ੍ਹਾਂ ਨੇ ਇਸ ਸਾਲ ਚੱਲ ਰਹੇ ਕੋਵਿਡ-19 ਦੌਰਾਨ ਅੱਗੇ ਆ ਕੇ ਲੋਕਾਂ ਦੀ ਮਦਦ ਕੀਤੀ ਹੈ। ਅਦਾਕਾਰ ਨੇ ਉਨ੍ਹਾਂ ਲੋਕਾਂ ਲਈ ਕੁਝ ਅਜਿਹਾ ਕੀਤਾ ਜੋ ਇਸ ਲਾਗ ਨਾਲ ਪੀੜਤ ਹਨ। ਉਹ ਚੱਕਰਵਾਤ ਦੇ ਵਿਚਾਲੇ ਵੀ ਫਸ ਗਏ ਸਨ। ਉਸ ਦੇ ਬਾਰੇ ’ਚ ਕਹਿੰਦੇ ਹੋਏ ਕਰਨ ਨੇ ਦੱਸਿਆ ਕਿ ਅਸੀਂ ਗੁਜਰਾਤ ਸੀਮਾ ਦੇ ਆਲੇ-ਦੁਆਲੇ ਸ਼ੂਟਿੰਗ ਕਰ ਰਹੇ ਸੀ ਅਤੇ ਚੱਕਰਵਾਤ ਦੇ ਕਾਰਨ ਸਾਡੇ ਕੋਲ ਬਹੁਤ ਖਰਾਬ ਨੈੱਟਵਰਕ ਸੀ। ਅਸੀਂ ਲਗਭਗ 4 ਦਿਨਾਂ ਦੇ ਲਈ ਲਗਭਗ ਸਾਰੇ ਸੰਚਾਰ ਖੋਹ ਦਿੱਤੇ ਸਨ। ਮੈਂ ਆਪਣੇ ਮਾਤਾ-ਪਿਤਾ ਨਾਲ ਵੀ ਸੰਪਰਕ ਨਹੀਂ ਕਰ ਸਕਦਾ ਸੀ। ਇਸ ਦੇ ਬਾਵਜੂਦ ਅਸੀਂ ਕੋਰੋਨਾ ਦੇ ਸਮੇਂ ’ਚ ਲੋਕਾਂ ਦੀ ਲੋੜ ਅਤੇ ਸਮੱਸਿਆਵਾਂ ਨੂੰ ਫਿਰ ਤੋਂ ਪੋਸਟ ਕਰਨ ਅਤੇ ਫਿਰ ਤੋਂ ਸਾਂਝਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਜਿਸ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਸਨ ਪਰ ਅਸੀਂ ਕਿਤੇ ਨਾ ਕਿਤੇ ਇਹ ਵੀ ਦੇਖ ਰਹੇ ਸੀ ਕਿ ਕਿੰਝ ਯੋਗਦਾਨ ਦੇ ਸਕੀਏ। 

PunjabKesari
ਉਦੈ ਫਾਊਂਡੇਸ਼ਨ ਨਾਲ ਹੱਥ ਮਿਲਾਉਣ ਅਤੇ ਦਾਨ ਕਰਨ ਦੇ ਬਾਰੇ ’ਚ ਗੱਲ ਕਰਦੇ ਹੋਏ ਕਰਨ ਨੇ ਕਿਹਾ ਕਿ ਜਿਵੇਂ ਹੀ ਸਾਨੂੰ ਉਦੈ ਫਾਊਂਡੇਸ਼ਨ ਦੇ ਬਾਰੇ ’ਚ ਸਾਨੂੰ ਪਤਾ ਲੱਗਾ ਕਿ ਉਹ ਅਸਲ ’ਚ ਬਿਹਤਰ ਸਨ ਅਤੇ ਉਦੋਂ ਮੈਂ ਅੱਗੇ ਵੱਧ ਕੇ ਯੋਗਦਾਨ ਦਿੱਤਾ। ਮੇਰੇ ਪਰਿਵਾਰ ਦੇ ਬਹੁਤ ਸਾਰੇ ਮੈਂਬਰ ਡਾਕਟਰੀ ਖੇਤਰ ’ਚ ਹਨ ਅਤੇ ਉਹ ਪਹਿਲਾਂ ਤੋਂ ਹੀ ਆਕਸੀਜਨ ਸਿਲੰਡਰ ਅਤੇ ਹੋਰ ਵਸਤੂਆਂ ਨੂੰ ਭੇਜਣ ’ਚ ਮਦਦ ਕਰ ਰਹੇ ਹਨ।
ਅਸੀਂ ਜੋ ਕੁਝ ਵੀ ਕਰ ਸਕਦੇ ਹਾਂ ਅਤੇ ਜੋ ਵੀ ਸਾਡੇ ਮੌਜੂਦਾ ਸੰਸਾਧਨ ਤੋਂ ਹਰ ਸੰਭਵ ਮਦਦ ਸਾਨੂੰ ਦੇ ਰਹੇ ਹਨ ਅਤੇ ਇਸ ਕੋਸ਼ਿਸ਼ ’ਚ ਹਾਂ। ਇਸ ਤੋਂ ਇਲਾਵਾ ਸਾਡੇ ਕੋਲ ਇਕ ਸੋਸ਼ਲ ਮੀਡੀਆ ਬੇਸ ਹੈ ਜਿਥੇ ਅਸੀਂ ਅਸਲ ’ਚ ਲੋਕਾਂ ਨੂੰ ਜਾਣਕਾਰੀ ਭੇਜ ਸਕਦੇ ਹਾਂ। ਅਸੀਂ ਇਸ ਤਰ੍ਹਾਂ ਇਹ ਸੁਨਿਸ਼ਚਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰੇ ਲੋਕਾਂ ਨੂੰ ਜੋੜਿਆ ਜਾ ਸਕੇ। ਕੋਈ ਜ਼ਰੂਰਤਮੰਦ ਅਤੇ ਕੋਈ ਜੋ ਮਦਦ ਲਈ ਉਪਲੱਬਧ ਹੋਵੇ ਉਸ ਨੂੰ ਇਕੱਠੇ ਕੀਤਾ ਜਾ ਸਕਦਾ ਹੈ। ਉਦੈ ਫਾਊਂਡੇਸ਼ਨ ਦੇ ਪ੍ਰਤੀ ਕਰਨ ਦਾ ਯੋਗਦਾਨ ਕੋਵਿਡ ਰੋਗੀਆਂ ਲਈ ਵੈੱਲਨੈਸ ਕਿੱਟ, ਦਵਾਈਆਂ ਅਤੇ ਆਕਸੀਮੀਟਰ ਦੀ ਡਿਲਿਵਰੀ ਕੀਤੀ ਤਾਂ ਜੋ ਲੋਕ ਆਪਣੇ ਆਕਸੀਜਨ ਦੇ ਪੱਧਰ ਦੀ ਲਗਾਤਾਰ ਜਾਂਚ ਕਰ ਸਕਣ।


Aarti dhillon

Content Editor

Related News