ਕਰਨ ਕੁੰਦਰਾ ਨੇ ਸਮੁੰਦਰ ਵਿਚਕਾਰ ਮਨਾਇਆ ਆਪਣੀ ਪ੍ਰੇਮਿਕਾ ਦਾ ਜਨਮਦਿਨ, ਦੇਖੋ ਤਸਵੀਰਾਂ

Sunday, Jun 12, 2022 - 11:32 AM (IST)

ਕਰਨ ਕੁੰਦਰਾ ਨੇ ਸਮੁੰਦਰ  ਵਿਚਕਾਰ ਮਨਾਇਆ ਆਪਣੀ ਪ੍ਰੇਮਿਕਾ ਦਾ ਜਨਮਦਿਨ, ਦੇਖੋ ਤਸਵੀਰਾਂ

ਮੁੰਬਈ: ਕਰਨ ਕੁੰਦਰਾ ਅਤੇ ਤੇਜਸਵੀ ਪ੍ਰਕਾਸ਼ ਟੀ.ਵੀ. ਦੇ ਇਕ ਖੂਬਸੂਰਤ ਜੋੜਾ ਹੈ ਜੋ ਹਮੇਸ਼ਾ ਚਰਚਾ ’ਚ ਰਹਿੰਦੇ ਹਨ। ਕਰਨ ਕੁੰਦਰਾ ਅਤੇ ਤੇਜਸਵੀ ਪ੍ਰਕਾਸ਼ ਦੀ ਲਵ ਸਟੋਰੀ ਕਿਸੇ ਫ਼ਿਲਮ ਦੀ ਕਹਾਣੀ ਤੋਂ ਘੱਟ ਨਹੀਂ ਹੈ। ਦੋਵੋਂ ਰਿਆਲਿਟੀ ਸ਼ੋ ‘ਬਿਗ ਬਾਸ 15’ ਦੇ ਸਮੇਂ ਮਿਲੇ ਅਤੇ ਇਨ੍ਹਾ ਨੇ ਇਕ-ਦੂਜੇ ਦੇ ਦਿਲ ’ਚ ਜਗ੍ਹਾ ਬਣਾ ਲਈ । ਜੋੜੇ ਦੀ ਕੇਮਿਸਟਰੀ ਅਤੇ ਬੌਂਡਿੰਗ ਨੂੰ ਪਸੰਦ ਕੀਤਾ ਗਿਆ ਹੈ। ਅਕਸਰ ਇਹ ਦੋਵੇਂ ਇਕ-ਦੂਸਰੇ ਦੇ ਸ਼ੋਅ ਦੇ ਸੈੱਟ ’ਤੇ ਦੇਖਿਆ ਜਾਂਦਾ ਹੈ।

Bollywood Tadka

ਇਹ  ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਜਨਮਦਿਨ ’ਤੇ ਕੌਰ ਬੀ ਨੇ ਭਾਵੁਕ ਹੋ ਕੇ ਸਾਂਝੀ ਕੀਤੀ ਇਹ ਪੋਸਟ

ਕਰਨ ਕਦੇ ਵੀ ਤੇਜਸਵੀ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਨ ਤੋਂ ਨਹੀਂ ਝਿਜਕਦੇ। ਬੀਤੇ ਦਿਨੀਂ ਹੀ ਅਦਾਕਾਰਾ ਤੇਜਸਵੀ ਪ੍ਰਕਾਸ਼ ਨੇ 10 ਜੂਨ ਨੂੰ ਆਪਣਾ 28ਵਾਂ ਜਨਮਦਿਨ ਮਨਾਇਆ। ਤੇਜਸਵੀ ਪ੍ਰਕਾਸ਼ ਨੇ ਇਹ ਖ਼ਾਸ ਦਿਨ ਆਪਣੇ ਬੁਆਏਫ੍ਰੈਂਡ ਕਰਨ ਕੁੰਦਰਾ ਨਾਲ ਗੋਆ ’ਚ ਮਨਾਇਆ ਸੀ।

Bollywood Tadka

ਇਸ ਦੇ ਨਾਲ ਹੀ ਕਰਨ ਨੇ ਅਦਾਕਾਰਾ ਦੇ ਜਨਮਦਿਨ ਨੂੰ ਖ਼ਾਸ ਬਣਾਉਣ ’ਚ ਕੋਈ ਕਸਰ ਨਹੀਂ ਛੱਡੀ। ਕਰਨ ਕੁੰਦਰਾ ਨੇ ਇਸ ਦੌਰਾਨ ਸਮੁੰਦਰ ਦੇ ਵਿਚਕਾਰ ਇਕ ਜੈੱਟ ’ਤੇ ਇਕ ਰੋਮਾਂਟਿਕ ਸਰਪ੍ਰਾਈਜ਼ ਆਯੋਜਨ ਕੀਤਾ । ਇਸ ਦੀਆਂ ਤਸਵੀਰਾਂ ਕਰਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ।

Bollywood Tadka
ਕਰਨ ਕੁੰਦਰਾ ਨੇ ਆਪਣੀ ਪ੍ਰੇਮਿਕਾ ਤੇਜਸਵੀ ਪ੍ਰਕਾਸ਼ ਦੇ ਲਈ ਉਸ ਨੂੰ ਜਨਮਦਿਨ ਦਿਨ ’ਤੇ ਲਾਲ ਗੁਲਾਬ ਦਾ ਇਕ ਗੁਲਦਸਤਾ ਗਿਫ਼ਟ ਕੀਤਾ ਹੈ। ਕਰਨ ਕੁੰਦਰਾ ਨੇ ਗੋਆ ’ਚ ਪ੍ਰੇਮਿਕਾ ਦਾ ਜਨਮਦਿਨ ਮਨਾਇਆ । ਤਸਵੀਰਾਂ ’ਚ ਦੋਵਾਂ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲਿਆ।

Bollywood Tadka

ਇਹ  ਵੀ ਪੜ੍ਹੋ : ਜਨਮ ਦਿਨ ਮੌਕੇ ਸਿੱਧੂ ਮੂਸੇਵਾਲਾ ਨੂੰ ਹਰ ਕੋਈ ਕਰ ਰਿਹੈ ਯਾਦ, 12 ਸਾਲਾ ਬੱਚੀ ਨੇ ਬਣਾਈ ਖੂਬਸੂਰਤ ਤਸਵੀਰ

ਇਕ ਤਸਵੀਰ ’ਚ ਦੋਵੇਂ ਸਮੁੰਦਰ ਨੂੰ ਦੇਖ ਰਹੇ ਹਨ। ਲੁੱਕ ਦੀ ਗੱਲ ਕਰੀਏ ਤਾਂ ਤੇਜਸਵੀ ਨੇ ਇਸ ਮੌਕੇ ’ਚ ਪਿੰਕ ਰੰਗ ਦੀ ਡਰੈੱਸ ਪਾਈ ਹੈ। ਇਸ ਦੇ ਨਾਲ ਹੀ ਕਰਨ ਨੇ ਪਿੰਕ ਰੰਗ ਦੀ ਸ਼ਰਟ ਨਾਲ ਬਲੂ ਜੀਨਸ ਪਾਈ ਹੈ। ਪ੍ਰਸ਼ੰਸਕ ਜੋੜੇ ਦੀਆਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ।

Bollywood Tadka
ਇਨ੍ਹਾਂ ਦੇ ਸਕ੍ਰੀਨ ’ਤੇ ਕੰਮ ਦੀ ਗੱਲ ਕਰੀਏ ਤਾਂ ਕਰਨ ਇਨ੍ਹੀਂ ਦਿਨੀਂ ਰਿਐਲਿਟੀ ਸ਼ੋਅ ‘ਡਾਂਸ ਦੀਵਾਨੇ ਜੂਨੀਅਰਜ਼’ ਨੂੰ ਹੋਸਟ ਕਰ ਰਹੇ ਹਨ। ਇਸ ਦੇ ਨਾਲ ਹੀ ਤੇਜਸਵੀ ‘ਨਾਗਿਨ 6’ ’ਚ ਨਜ਼ਰ ਆ ਰਹੀ ਹੈ।


author

Gurminder Singh

Content Editor

Related News