ਮੈੱਟ ਗਾਲਾ ’ਚ ਪਹਿਲੀ ਵਾਰ ਨਜ਼ਰ ਆਉਣਗੇ ਕਰਨ ਜੌਹਰ

Monday, May 04, 2026 - 10:07 AM (IST)

ਮੈੱਟ ਗਾਲਾ ’ਚ ਪਹਿਲੀ ਵਾਰ ਨਜ਼ਰ ਆਉਣਗੇ ਕਰਨ ਜੌਹਰ

ਲਾਸ ਏਂਜਲਸ (ਭਾਸ਼ਾ)– ਫਿਲਮ ਨਿਰਮਾਤਾ ਕਰਨ ਜੌਹਰ ਪਹਿਲੀ ਵਾਰ ਫੈਸ਼ਨ ਜਗਤ ਨਾਲ ਜੁੜੇ ਵੱਕਾਰੀ ਸਮਾਗਮ ‘ਮੈੱਟ ਗਾਲਾ’ ਵਿਚ ਨਜ਼ਰ ਆਉਣਗੇ, ਜਿਸ ਵਿਚ ਉਹ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਡਿਜ਼ਾਈਨ ਕੀਤੇ ਹੋਏ ਕੱਪੜੇ ਪਹਿਨਣਗੇ। ਮਲਹੋਤਰਾ ਨੇ ਸੀ. ਬੀ. ਐੱਸ. ਟੀ. ਵੀ. ਨੈੱਟਵਰਕ ਦੇ ‘ਸੈਟਰਡੇ ਮਾਰਨਿੰਗ’ ਪ੍ਰੋਗਰਾਮ ਵਿਚ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਰੈੱਡ ਕਾਰਪੈੱਟ ’ਤੇ ਹੋਰ ਵੀ ਬਹੁਤ ਕੁਝ ਦੇਖਣ ਨੂੰ ਮਿਲੇਗਾ। ਉਨ੍ਹਾਂ ਕਿਹਾ,‘‘ਇਸ ਵਾਰ ਮੈਂ ਇਕ ਬਹੁਤ ਵੱਡੇ ਨਿਰਦੇਸ਼ਕ ਕਰਨ ਜੌਹਰ ਲਈ ਪਹਿਰਾਵਾ ਡਿਜ਼ਾਈਨ ਕਰ ਰਿਹਾ ਹਾਂ, ਜੋ ਆਪਣੇ ਫੈਸ਼ਨ ਅਤੇ ਫਿਲਮਾਂ ਲਈ ਜਾਣੇ ਜਾਂਦੇ ਹਨ।’’

ਦੱਸਣਯੋਗ ਹੈ ਕਿ ਕਰਨ ਜੌਹਰ ਨੇ ਪਿਛਲੇ ਕੁਝ ਸਾਲਾਂ ਦੌਰਾਨ ਮਲਹੋਤਰਾ ਵੱਲੋਂ ਡਿਜ਼ਾਈਨ ਕੀਤੇ ਹੋਏ ਕਈ ਪਹਿਰਾਵੇ ਪਹਿਨੇ ਹਨ। ਪਿਛਲੇ ਸਾਲ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਨੇ ਇਸ ਪ੍ਰੋਗਰਾਮ ਵਿਚ ਪਹਿਲੀ ਵਾਰ ਸ਼ਮੂਲੀਅਤ ਕੀਤੀ ਸੀ। ਉਨ੍ਹਾਂ ਮਸ਼ਹੂਰ ਫੈਸ਼ਨ ਡਿਜ਼ਾਈਨਰ ਸਬਿਆਸਾਚੀ ਵੱਲੋਂ ਡਿਜ਼ਾਈਨ ਕੀਤਾ ਹੋਇਆ ਪਹਿਰਾਵਾ ਪਹਿਨਿਆ ਸੀ।

ਮੈੱਟ ਗਾਲਾ ਨਿਊਯਾਰਕ ਸ਼ਹਿਰ ਵਿਚ ਸਥਿਤ ‘ਮੈਟਰੋਪੋਲੀਟਨ ਮਿਊਜ਼ੀਅਮ ਆਫ਼ ਆਰਟ ਦੀ ‘ਕਾਸਟਿਊਮ ਇੰਸਟੀਚਿਊਟ’ ਲਈ ਫੰਡ ਜੁਟਾਉਣ ਵਾਸਤੇ ਆਯੋਜਿਤ ਕੀਤਾ ਜਾਣ ਵਾਲਾ ਸਾਲਾਨਾ ਸਮਾਗਮ ਹੈ। ਇਸ ਸਾਲ ਇਹ ਪ੍ਰੋਗਰਾਮ 4 ਮਈ ਨੂੰ ਆਯੋਜਿਤ ਹੋਵੇਗਾ, ਜਿਸ ਵਿਚ ਰਿਹਾਨਾ ਤੇ ਜ਼ੈਂਡਿਆ ਸਮੇਤ ਕਈ ਮਸ਼ਹੂਰ ਹਸਤੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।


author

cherry

Content Editor

Related News