ਹੱਡੀਆਂ ਦੀ ਮੁੱਠ ਬਣੇ ਕਰਨ ਜੌਹਰ ਨੇ ਦੱਸਿਆ ਭਾਰ ਘਟਾਉਣ ਦਾ ਰਾਜ਼
Friday, Apr 18, 2025 - 11:44 AM (IST)

ਐਂਟਰਟੇਨਮੈਂਟ ਡੈਸਕ- ਫਿਲਮ ਨਿਰਮਾਤਾ ਕਰਨ ਜੌਹਰ ਦਾ ਬਾਡੀ ਟ੍ਰਾਂਸਫਾਰਮੇਸ਼ਨ ਵੇਖ ਹਰ ਕੋਈ ਹੈਰਾਨ ਹੈ। ਕਈ ਲੋਕ ਉਨ੍ਹਾਂ 'ਤੇ ਭਾਰ ਘਟਾਉਣ ਲਈ ਓਜ਼ੈਂਪਿਕ ਵਰਗੀਆਂ ਦਵਾਈ ਲੈਣ ਦਾ ਦੋਸ਼ ਲਗਾ ਰਹੇ ਹਨ। ਉਥੇ ਇਹ ਇਨ੍ਹਾਂ ਦੋਸ਼ਾਂ ਦਰਮਿਆਨ ਬੀਤੇ ਦਿਨ ਇੱਕ ਇੰਸਟਾਗ੍ਰਾਮ ਲਾਈਵ ਸੈਸ਼ਨ ਦੌਰਾਨ, ਉਨ੍ਹਾਂ ਨੇ ਆਪਣੇ ਭਾਰ ਘਟਾਉਣ ਦੇ ਸਫ਼ਰ ਬਾਰੇ ਵਿਸਥਾਰ ਨਾਲ ਦੱਸਿਆ।
ਇਹ ਵੀ ਪੜ੍ਹੋ: ਆਸਿਮ ਰਿਆਜ਼ ਨੂੰ ਰੁਬੀਨਾ ਦਿਲਾਇਕ ਨਾਲ ਪੰਗਾ ਲੈਣਾ ਪਿਆ ਭਾਰੀ, ਇਸ ਸ਼ੋਅ ਨੇ ਦਿਖਾਇਆ ਬਾਹਰ ਦਾ ਰਸਤਾ!
ਕਰਨ ਜੌਹਰ ਨੇ ਦੱਸਿਆ ਕਿ ਉਨ੍ਹਾਂ ਦੇ ਭਾਰ ਘਟਾਉਣ ਦੇ ਸਫ਼ਰ ਦੇ ਪਿੱਛੇ ਸੰਤੁਲਿਤ ਜੀਵਨ ਸ਼ੈਲੀ, ਪੋਸ਼ਣ ਅਤੇ ਕਸਰਤ ਹੈ। ਲਾਈਵ ਸੈਸ਼ਨ ਵਿੱਚ ਉਨ੍ਹਾਂ ਕਿਹਾ, ਇਹ ਉਦੋਂ ਸ਼ੁਰੂ ਹੋਇਆ ਜਦੋਂ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਆਪਣੇ ਖੂਨ ਦੇ ਪੱਧਰ ਨੂੰ ਠੀਕ ਕਰਨ ਦੀ ਲੋੜ ਹੈ। ਉਨ੍ਹਾਂ ਨੇ ਵਾਧੂ ਭਾਰ ਘਟਾਉਣ ਲਈ ਸਖ਼ਤ ਖੁਰਾਕ (Strict Diet) ਦੀ ਪਾਲਣਾ ਕੀਤੀ। ਦਿਨ ਵਿੱਚ ਸਿਰਫ਼ ਇੱਕ ਵਾਰ ਖਾਣ 'ਤੇ ਧਿਆਨ ਕੇਂਦਰਿਤ ਕੀਤਾ। ਇਸ ਸਭ ਤੋਂ ਇਲਾਵਾ, ਐਕਟਿਵ ਰਹਿਣ ਅਤੇ ਭਾਰ ਘਟਾਉਣ ਲਈ ਉਨ੍ਹਾਂ ਨੇ ਪੈਡਲ ਬਾਲ ਖੇਡਿਆ ਅਤੇ ਤੈਰਾਕੀ ਦਾ ਸਹਾਰਾ ਲਿਆ।
ਇੱਥੇ ਦੱਸ ਦੇਈਏ ਕਿ 2024 ਤੋਂ ਕਰਨ ਆਪਣੇ ਸਰੀਰ ਵਿਚ ਆਏ ਬਦਲਾਅ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। 2024 ਦੇ ਸ਼ੁਰੂ ਵਿੱਚ, ਹਾਲਾਂਕਿ ਫਿਲਮ ਨਿਰਮਾਤਾ ਨੇ ਸਪੱਸ਼ਟ ਕੀਤਾ ਸੀ ਕਿ ਇਹ ਸਾਰੇ ਨਤੀਜੇ ਉਨ੍ਹਾਂ ਦੇ ਖੁਰਾਕ ਵਿਕਲਪਾਂ ਦੇ ਕਾਰਨ ਸਨ ਪਰ ਕਈਆਂ ਨੇ ਅੰਦਾਜ਼ਾ ਲਗਾਇਆ ਕਿ ਉਹ ਭਾਰ ਘਟਾਉਣ ਵਾਲੀਆਂ ਦਵਾਈਆਂ ਖਾ ਰਹੇ ਸਨ।
ਇਹ ਵੀ ਪੜ੍ਹੋ: 'ਬਿੱਗ ਬੌਸ' ਪ੍ਰੇਮੀਆਂ ਲਈ ਵੱਡੀ ਖਬਰ! ਸਲਮਾਨ ਖਾਨ ਦੇ ਸ਼ੋਅ 'ਤੇ ਛਾਏ ਸੰਕਟ ਦੇ ਬੱਦਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8