ਯਸ਼ ਦੀ ‘ਕੇ. ਜੀ. ਐੱਫ.’ ’ਤੇ ਕਰਨ ਜੌਹਰ ਨੇ ਦਿੱਤਾ ਵੱਡਾ ਬਿਆਨ, ਕਿਹਾ- ‘ਜੇਕਰ ਅਸੀਂ ਅਜਿਹੀ ਫ਼ਿਲਮ ਬਣਾਉਂਦੇ ਤਾਂ...’

06/18/2022 5:00:56 PM

ਮੁੰਬਈ (ਬਿਊਰੋ)– ਐੱਸ. ਐੱਸ. ਰਾਜਾਮੌਲੀ ਦੀ ‘ਬਾਹੂਬਲੀ’ ਤੋਂ ਬਾਅਦ ਬੀਤੇ ਦਿਨੀਂ ਕੁਝ ਸਾਲਾਂ ’ਚ ਰਿਲੀਜ਼ ਹੋਈ ‘ਪੁਸ਼ਪਾ’, ‘ਕੇ. ਜੀ. ਐੱਫ.’ ਵਰਗੀਆਂ ਫ਼ਿਲਮਾਂ ਨੇ ਸਿਨੇਮਾਘਰਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਗੱਲ ਭਾਵੇਂ ਕਮਾਈ ਦੀ ਹੋਵੇ ਜਾਂ ਰੀਵਿਊਜ਼ ਦੀ, ਬੀਤੇ ਕੁਝ ਸਮੇਂ ’ਚ ਰਿਲੀਜ਼ ਹੋਈਆਂ ਇਨ੍ਹਾਂ ਸਾਊਥ ਦੀਆਂ ਫ਼ਿਲਮਾਂ ਨੇ ਦਰਸ਼ਕਾਂ ਦੇ ਦਿਲ ਤੇ ਦਿਮਾਗ ’ਤੇ ਅਜਿਹੀ ਛਾਪ ਛੱਡੀ ਹੈ ਕਿ ਉਸ ਤੋਂ ਬਾਅਦ ਸਾਊਥ ਤੇ ਬਾਲੀਵੁੱਡ ਫ਼ਿਲਮਾਂ ਦੀ ਕੁਆਲਿਟੀ ਨੂੰ ਲੈ ਕੇ ਬਹਿਸ ਛਿੜ ਗਈ ਹੈ, ਜੋ ਅਜੇ ਤਕ ਜਾਰੀ ਹੈ।

ਸਾਊਥ ਤੇ ਹਿੰਦੀ ਫ਼ਿਲਮਾਂ ਨੂੰ ਲੈ ਕੇ ਚੱਲ ਰਹੀ ਇਸ ਬਹਿਸ ’ਤੇ ਹੁਣ ਤਕ ਕਈ ਸਿਤਾਰਿਆਂ ਦੇ ਬਿਆਨ ਸਾਹਮਣੇ ਆ ਚੁੱਕੇ ਹਨ। ਹੁਣ ਇਸ ਚਰਚਾ ’ਤੇ ਫ਼ਿਲਮ ਇੰਡਸਟਰੀ ਦੇ ਨਿਰਦੇਸ਼ਕ ਤੇ ਪ੍ਰੋਡਿਊਸਰ ਕਰਨ ਜੌਹਰ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਕਰਨ ਦਾ ਮੰਨਣਾ ਹੈ ਕਿ ਬਾਲੀਵੁੱਡ ਡਾਇਰੈਕਟਰ ਨੂੰ ਹੁਣ ਉਹ ਕਰਨਾ ਚਾਹੀਦਾ ਹੈ, ਜਿਸ ’ਚ ਉਹ ਮਾਹਿਰ ਹਨ, ਨਾ ਕਿ ਭੀੜ ਦਾ ਹਿੱਸਾ ਬਣਨ। ‘ਕੇ. ਜੀ. ਐੱਫ.’ ਦੀ ਸਫਲਤਾ ’ਤੇ ਕਰਨ ਨੇ ਖ਼ੁਸ਼ੀ ਜ਼ਾਹਿਰ ਕੀਤੀ ਪਰ ਕਿਹਾ ਕਿ ਜੇਕਰ ਅਜਿਹੀਆਂ ਫ਼ਿਲਮਾਂ ਬਾਲੀਵੁੱਡ ’ਚ ਬਣਦੀਆਂ ਤਾਂ ਉਨ੍ਹਾਂ ਦੀ ਲਿੰਚਿੰਗ ਹੋ ਜਾਂਦੀ।

ਇਹ ਖ਼ਬਰ ਵੀ ਪੜ੍ਹੋ : ‘ਅਗਨੀਪਥ’ ਦੇ ਸਮਰਥਨ ’ਚ ਆਈ ਕੰਗਨਾ ਰਣੌਤ, ਇਜ਼ਰਾਈਲ ਤੇ ਗੁਰਕੁਲ ਨਾਲ ਕਰ ਦਿੱਤੀ ਤੁਲਨਾ

ਫ਼ਿਲਮ ਕੰਪੈਨੀਅਨ ਨੂੰ ਦਿੱਤੇ ਇੰਟਰਵਿਊ ’ਚ ਕਰਨ ਨੇ ਕਿਹਾ, ‘‘ਸਾਊਥ ਫ਼ਿਲਮਾਂ ਬਹੁਤ ਸ਼ਾਨਦਾਰ ਕਰ ਰਹੀਆਂ ਹਨ ਕਿਉਂਕਿ ਰਾਜਾਮੌਲੀ, ਪ੍ਰਸ਼ਾਂਤ ਨੀਲ ਵਰਗੇ ਨਿਰਦੇਸ਼ਕ ਜਾਣਦੇ ਹਨ ਕਿ ਉਨ੍ਹਾਂ ਨੇ ਕੀ ਕਰਨਾ ਹੈ, ਉਹ ਕਿਸ ’ਚ ਮਾਹਿਰ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕਿਸੇ ਚੀਜ਼ ਨਾਲ ਫਰਕ ਨਹੀਂ ਪੈਂਦਾ। ਬਾਲੀਵੁੱਡ ਨਿਰਦੇਸ਼ਕਾਂ ਨੂੰ ਵੀ ਹੁਣ ਥੋੜ੍ਹਾ ਜਿਹਾ ਪਿੱਛੇ ਜਾਣਾ ਚਾਹੀਦਾ ਹੈ ਤੇ ਅਜਿਹੀਆਂ ਫ਼ਿਲਮਾਂ ਬਣਾਉਣੀਆਂ ਚਾਹੀਦੀਆਂ ਹਨ, ਜਿਨ੍ਹਾਂ ’ਚ ਉਹ ਮਾਹਿਰ ਹਨ, ਇਹ ਮੇਰੇ ’ਤੇ ਵੀ ਲਾਗੂ ਹੁੰਦਾ ਹੈ।’’

ਕਰਨ ਨੇ ਅੱਗੇ ਕਿਹਾ, ‘‘ਅਸੀਂ ਬੇਵਕੂਫਾਂ ਵਾਂਗ ਸਾਰਾ ਕੁਝ ਕਰਨ ਦੀ ਦੌੜ ’ਚ ਲੱਗ ਜਾਂਦੇ ਹਾਂ। ਜਦੋਂ ਮੈਂ ‘ਕੇ. ਜੀ. ਐੱਫ.’ ਦੇ ਰੀਵਿਊ ਪੜ੍ਹੇ ਤਾਂ ਮੈਂ ਸੋਚ ’ਚ ਪੈ ਗਿਆ। ਮੈਂ ਸੋਚਿਆ ਜੇਕਰ ਅਸੀਂ ਇਹ ਫ਼ਿਲਮ ਬਣਾਈ ਹੁੰਦੀ ਤਾਂ ਸਾਡੀ ਲਿੰਚਿੰਗ ਹੋ ਜਾਂਦੀ ਪਰ ਹੁਣ ਇਥੇ ਸਾਰੇ ‘ਕੇ. ਜੀ. ਐੱਫ.’ ਦੀ ਸਫਲਤਾ ਦਾ ਜਸ਼ਨ ਮਨਾ ਰਹੇ ਹਨ। ਹਾਲਾਂਕਿ ਮੈਨੂੰ ਉਹ ਬਹੁਤ ਪਸੰਦ ਆਈ, ਮੈਨੂੰ ਦਿਲ ਤੋਂ ਪਸੰਦ ਆਈ ਪਰ ਫਿਰ ਵੀ ਮੈਂ ਸੋਚਿਆ ਜੇਕਰ ਅਸੀਂ ਇਹ ਕਰਦੇ ਤਾਂ ਕੀ ਹੁੰਦਾ?’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News