ਕਰਨ ਜੌਹਰ ਨੇ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਰਾਹੀਂ ਸੰਗੀਤਕਾਰਾਂ ਨੂੰ ਦਿੱਤੀ ਸ਼ਰਧਾਂਜਲੀ

Saturday, Jul 08, 2023 - 04:20 PM (IST)

ਕਰਨ ਜੌਹਰ ਨੇ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਰਾਹੀਂ ਸੰਗੀਤਕਾਰਾਂ ਨੂੰ ਦਿੱਤੀ ਸ਼ਰਧਾਂਜਲੀ

ਮੁੰਬਈ (ਬਿਊਰੋ) - ਅਦਾਕਾਰਾ ਆਲੀਆ ਭੱਟ ਅਤੇ ਰਣਵੀਰ ਸਿੰਘ ਸਟਾਰਰ ਫ਼ਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਨੂੰ ਲੈ ਕੇ ਕਾਫੀ ਚਰਚਾ ਹੈ। ਕਰਨ ਜੌਹਰ ਦੇ ਨਿਰਦੇਸ਼ਨ ’ਚ ਬਣੀ ਇਸ ਫ਼ਿਲਮ ਦੇ ਟਰੇਲਰ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਟਰੇਲਰ ’ਚ ਬੈਕਗਰਾਊਂਡ ਮਿਊਜ਼ਿਕ ਨੇ ਖ਼ਾਸ ਤੌਰ ’ਤੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ ਦੇ ਨਾਲ ਹੀ ਫ਼ਿਲਮ ਦੇ ਪਹਿਲੇ ਗੀਤ ‘ਤੁਮ ਕਯਾ ਮਿਲੇ’ ਨੂੰ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ : ਅਮਰੀਕਾ 'ਚ ਹਾਦਸੇ ਦੀਆਂ ਅਫਵਾਹਾਂ ਵਿਚਕਾਰ ਮੁੰਬਈ ਏਅਰਪੋਰਟ 'ਤੇ ਨਜ਼ਰ ਆਏ ਸ਼ਾਹਰੁਖ ਖਾਨ (ਵੀਡੀਓ)

ਇਸ ਫ਼ਿਲਮ ਦੇ ਸੰਗੀਤ ਰਾਹੀਂ ਕਰਨ ਜੌਹਰ ਨੇ ਉਨ੍ਹਾਂ ਸੰਗੀਤ ਦੇ ਮਹਾਨ ਕਲਾਕਾਰਾਂ ਪ੍ਰਤੀ ਸ਼ਰਧਾ ਦੀ ਭਾਵਨਾ ਦਿਖਾਈ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ 25 ਸਾਲਾਂ ਤੱਕ ਫ਼ਿਲਮ ਨਿਰਮਾਤਾ ਵਜੋਂ ਕੰਮ ਕਰਨ ਲਈ ਪ੍ਰੇਰਿਤ ਕੀਤਾ। ਫ਼ਿਲਮ ਵਿਚ ਧਰਮਿੰਦਰ, ਜਯਾ ਬੱਚਨ ਅਤੇ ਸ਼ਬਾਨਾ ਆਜ਼ਮੀ ਵਰਗੇ ਦਿੱਗਜ ਕਲਾਕਾਰ ਵੀ ਹਨ। 

ਇਹ ਖ਼ਬਰ ਵੀ ਪੜ੍ਹੋ : CM ਮਾਨ ਦੇ ਵਿਆਹ ਦੀ ਵਰ੍ਹੇਗੰਢ ਮੌਕੇ ਪਰਿਵਾਰ ਸਣੇ ਪਾਰਟੀ 'ਚ ਪਹੁੰਚੇ ਗਿੱਪੀ ਗਰੇਵਾਲ, ਵੇਖੋ ਤਸਵੀਰਾਂ

ਦੱਸ ਦੇਈਏ ਕਿ ਇਸ ਫ਼ਿਲਮ ਦਾ ਸੰਗੀਤ ਪ੍ਰੀਤਮ ਨੇ ਦਿੱਤਾ ਹੈ। ਇਹੀ ਕਾਰਨ ਹੈ ਕਿ ਜਦੋਂ ਵੀ ਕਰਨ ਅਤੇ ਪ੍ਰੀਤਮ ਇਕੱਠੇ ਆਉਂਦੇ ਹਨ, ਸੰਗੀਤ ਚਾਰਟਬਸਟਰ ਹੁੰਦਾ ਹੈ। ਇਹ ਫ਼ਿਲਮ 28 ਜੁਲਾਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ : ਮਰਹੂਮ ਮੂਸੇਵਾਲਾ ਤੇ ਡਿਵਾਈਨ ਦੀ ਕੋਲੈਬੋਰੇਸ਼ਨ ਨੇ ਯੂਟਿਊਬ 'ਤੇ ਮਚਾਇਆ ਤਹਿਲਕਾ

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News