ਨਸ਼ੇ ਦੇ ਮਾਮਲੇ ''ਚ ਹੁਣ ਰਣਬੀਰ ਕਪੂਰ, ਕਰਨ ਜੌਹਰ ਤੇ ਵਿੱਕੀ ਕੌਸ਼ਲ ਸਣੇ ਫਸੇ ਇਹ ਸਿਤਾਰੇ

9/28/2020 1:57:04 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ 'ਚ ਡਰੱਗਜ਼ 'ਤੇ ਸ਼ਿਕੰਜਾ ਕੱਸਦੇ ਹੋਏ ਦੀਪਿਕਾ ਪਾਦੂਕੋਣ, ਸ਼ਰਧਾ ਕਪੂਰ, ਰਕੁਲ ਪ੍ਰੀਤ ਤੋਂ ਬਾਅਦ ਹੁਣ ਰਣਬੀਰ ਕਪੂਰ, ਮਲਾਇਕਾ ਅਰੌੜਾ, ਅਰਜੁਨ ਕਪੂਰ, ਕਰਨ ਜੌਹਰ ਤੇ ਵਿੱਕੀ ਕੌਸ਼ਲ ਸਣੇ ਕਈ ਸਿਤਾਰੇ ਫਸ ਗਏ ਹਨ। ਐਤਵਾਰ ਨੂੰ ਮਾਮਲਾ 'ਚ ਐੱਨ. ਸੀ. ਬੀ. ਚੀਫ਼ ਰਾਕੇਸ਼ ਅਸਥਾਨਾ ਦੀ ਅਗਵਾਈ 'ਚ ਇਕ ਬੈਠਕ ਹੋਈ, ਜਿਸ 'ਚ ਇਕ ਨਵੀਂ ਐੱਸ. ਆਈ. ਟੀ. ਦਾ ਗਠਨ ਕੀਤਾ ਗਿਆ ਅਤੇ 2 ਨਵੀਆਂ ਐੱਫ. ਆਈ. ਆਰ. ਡਰੱਗ ਮਾਮਲੇ 'ਚ ਦਰਜ ਕੀਤੀਆਂ ਗਈਆਂ।

ਐੱਨ. ਸੀ. ਬੀ. ਮੁਤਾਬਕ, ਇਕ ਐੱਸ. ਆਈ. ਟੀ. ਨੂੰ ਡੀ. ਜੀ. ਪੀ. ਅਸ਼ੋਕ ਜੈਨ ਤਾਂ ਦੂਜੀ ਐੱਸ. ਆਈ. ਟੀ. ਨੂੰ ਐਡੀਸ਼ਨਲ ਡੀ. ਜੀ. ਪੀ. ਦੇ ਪੀ. ਐੱਸ. ਮਲਹੋਤਰਾ ਲੀਡ ਕਰਨਗੇ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਦਰਜ ਐੱਫ. ਆਈ. ਆਰ. 'ਚ ਇੱਕ ਐੱਫ. ਆਈ. ਆਰ. 28 ਜੁਲਾਈ ਨੂੰ ਕਰਨ ਜੌਹਰ ਦੇ ਘਰ ਹੋਈ ਪਾਰਟੀ ਦੇ ਸਬੰਧ 'ਚ ਕੀਤੀ ਗਈ ਹੈ। ਉਥੇ ਹੀ ਦੂਜੀ ਐੱਫ. ਆਈ. ਆਰ. ਦੀਪਿਕਾ, ਸਾਰਾ ਰਣੇ ਸ਼ਿਤਿਜ ਦੇ ਬਿਆਨਾਂ ਤੋਂ ਬਾਅਦ ਅਣਪਛਾਤੇ ਲੋਕਾਂ ਖਿਲਾਫ਼ ਦਰਜ ਕੀਤੀ ਗਈ ਹੈ। ਮਾਮਾਲੇ 'ਚ ਐੱਨ. ਸੀ. ਬੀ. ਨੇ ਕਿਹਾ ਹੈ ਕਿ ਹੁਣ ਤੱਕ ਦੀ ਜਾਂਚ 'ਚ ਜੋ ਸਾਹਮਣੇ ਆਇਆ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਇਹ ਜਾਂਚ ਹਾਲੇ ਰੁਕਣ ਵਾਲੀ ਨਹੀਂ ਹੈ ਕਿਉਂਕਿ ਜਿਵੇਂ-ਜਿਵੇਂ ਜਾਂਚ ਵਧ ਰਹੀ ਹੈ, ਰੋਜ਼ਾਨਾ ਨਵੇਂ ਨਾਮ ਸਾਹਮਣੇ ਆ ਰਹੇ ਹਨ। ਇਸ ਲਈ 3 ਨਵੀਆਂ ਟੀਮਾਂ ਬਣਾਈਆਂ ਗਈਆਂ ਤੇ ਮਾਮਲੇ 'ਚ ਹੋਰ ਐੱਸ. ਆਈ. ਟੀ ਦਾ ਗਠਨ ਕੀਤਾ ਗਿਆ ਹੈ।

ਐੱਨ. ਸੀ. ਬੀ. ਦਾ ਦਾਅਵਾ ਹੈ ਕਿ ਗ੍ਰਿਫ਼ਤਾਰ ਧਰਮਾ ਪ੍ਰੋਡਕਸ਼ਨ ਦੇ ਡਾਇਰੈਕਟਰ ਸ਼ਿਤਿਜ ਨੇ ਹੀ ਉਸ ਪਾਰਟੀ 'ਚ ਡਰੱਗਜ਼ ਪਹੁੰਚਾਈ ਸੀ, ਜਿਸ ਨੂੰ ਉਸ ਨੇ ਨਸ਼ਾ ਤਸਕਰ ਕਰਮਜੀਤ ਸਿੰਘ ਤੋਂ ਲਿਆ ਸੀ। ਸੋਮਵਾਰ ਯਾਨੀ ਕਿ ਅੱਜ ਐੱਨ. ਸੀ. ਬੀ. ਕਰਨ ਜੌਹਰ ਨੂੰ ਸੰਮਨ ਜਾਰੀ ਕਰਕੇ ਉਨ੍ਹਾਂ ਨੂੰ ਪੁੱਛਗਿੱਛ ਲਈ ਬੁਲਾ ਸਕਦੀ ਹੈ। ਐੱਨ. ਸੀ. ਬੀ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਕਿਹਾ ਹੈ ਕਿ ਉਹ ਸ਼ਿਤਿਜ ਤੇ ਅਨੁਭਵ ਨੂੰ ਨਹੀਂ ਜਾਣਦੇ ਹਨ ਤੇ ਨਾ ਹੀ ਉਨ੍ਹਾਂ ਦੇ ਸਿੱਧੇ ਸਬੰਧ ਹਨ, ਜਦੋਂਕਿ ਪਾਰਟੀ ਵਾਲੇ ਦਿਨ ਸ਼ਿਤਿਜ ਨੇ ਡਰੱਗਜ਼ (ਨਸ਼ਾ) ਨੂੰ ਆਰੇਂਜ਼ ਕੀਤਾ ਸੀ।

ਦੀਪਿਕਾ ਪਾਦੂਕੋਣ ਨੇ ਮੰਨਿਆ ਹੈ ਕਿ ਰਣਬੀਰ ਤੇ ਆਦਿਤਿਆ ਨਾਲ ਉਸ ਨੇ ਮਾਲ ਵਾਲੀ ਸਿਗਰਟ ਪੀਤੀ ਸੀ। ਐੱਨ. ਸੀ. ਬੀ. ਦੀ ਜਾਂਚ ਦੇ ਤਹਿਤ ਰਣਬੀਰ ਕਪੂਰ ਤੇ ਆਦਿਤਿਆ ਰਾਏ ਕਪੂਰ ਨੇ 'ਯੇ ਜਵਾਨੀ ਹੈ ਦੀਵਾਨੀ' ਫ਼ਿਲਮ ਦੌਰਾਨ ਕਈ ਵਾਰ ਮਾਲ ਵਾਲੀ ਸਿਗਰਟ ਪੀਤੀ ਸੀ, ਜਿਸ ਨੂੰ ਆਯਾਨ ਮੁਖਰਜੀ ਨੇ ਉਪਲੱਬਧ ਕਰਵਾਇਆ ਸੀ।


sunita

Content Editor sunita