ਕਰਨ ਜੌਹਰ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਖ਼ੂਬ ਵਾਇਰਲ
Thursday, Sep 03, 2020 - 05:27 PM (IST)
ਮੁੰਬਈ (ਬਿਊਰੋ) : ਫ਼ਿਲਮ ਮੇਕਰ ਕਰਨ ਜੌਹਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਉਹ ਸ਼ਾਹਰੁਖ ਖਾਨ ਅਤੇ ਕਾਜੋਲ ਦੀ ਫ਼ਿਲਮ ‘ਦਿਲ ਵਾਲੇ ਦੁਲਹਨੀਆ ਲੈ ਜਾਏਂਗੇ’ ਦੇ ਇੱਕ ਗੀਤ ‘ਮੇਰੇ ਖਾਬੋਂ ਮੇਂ ਜੋ ਆਏ’ ‘ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਉਨ੍ਹਾਂ ਨੇ ਬਿਲਕੁਲ ਕਾਜਲ ਵਾਂਗ ਭੇਸ ਧਾਰਿਆ ਹੋਇਆ ਹੈ ਅਤੇ ਬਹੁਤ ਹੀ ਵਧੀਆ ਐਕਟ ਕਰਦੇ ਹੋਏ ਨਜ਼ਰ ਆ ਰਹੇ ਹਨ। ਦਰਅਸਲ ਇਸ ਵੀਡੀਓ ‘ਚ ਕਾਜੋਲ ਹੀ ਡਾਂਸ ਕਰ ਰਹੀ ਹੈ, ਜਿਸ ‘ਤੇ ਕਰਨ ਦਾ ਚਿਹਰਾ ਲਗਾਇਆ ਗਿਆ ਹੈ। ਕਰਨ ਜੌਹਰ ਦੇ ਇਸ ਵੀਡੀਓ ‘ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਖ਼ੂਬ ਕੁਮੈਂਟਸ ਕੀਤੇ ਜਾ ਰਹੇ ਹਨ ਅਤੇ ਲੋਕ ਲਗਾਤਾਰ ਇਸ ਵੀਡੀਓ ਨੂੰ ਸਾਂਝਾ ਕਰ ਰਹੇ ਹਨ।
ਦੱਸ ਦਈਏ ਕਿ ਕਰਨ ਜੌਹਰ ਜਲਦ ਹੀ ਆਪਣੇ ਬੱਚਿਆਂ ‘ਤੇ ਪਹਿਲੀ ਕਿਤਾਬ ਲਿਖਣ ਜਾ ਰਹੇ ਹਨ। ਕਰਨ ਜੌਹਰ ਨੇ ਟਵੀਟ ਕਰਦੇ ਹੋਏ ਦੱਸਿਆ ਸੀ ਕਿ ‘ਕੁਝ ਐਕਸਾਈਟਿੰਗ ਸਾਂਝੀ ਕਰਨਾ ਚਾਹੁੰਦਾ ਹਾਂ, ਬੱਚਿਆਂ ਲਈ ਮੇਰੀ ਪਹਿਲੀ ਪਿਕਚਰ ਬੁੱਕ’। ਕਰਨ ਜੌਹਰ ਨੂੰ ਲੈ ਕੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਦੱਸ ਦਈਏ ਕਿ ਇਹ ਕਿਤਾਬ ਉਨ੍ਹਾਂ ਨੇ ਆਪਣੇ ਦੋਵਾਂ ਬੱਚਿਆਂ ਨੂੰ ਲੈ ਕੇ ਲਿਖੀ ਹੈ।