ਦੱਖਣੀ ਫ਼ਿਲਮਾਂ ਲਈ ਲੱਕੀ ਹਨ ਕਰਨ ਜੌਹਰ

Tuesday, Mar 29, 2022 - 01:20 PM (IST)

ਦੱਖਣੀ ਫ਼ਿਲਮਾਂ ਲਈ ਲੱਕੀ ਹਨ ਕਰਨ ਜੌਹਰ

ਮੁੰਬਈ (ਬਿਊਰੋ)– ਸੁਪਰ ਡੁਪਰ ਹਿੱਟ ਫ਼ਿਲਮਾਂ ‘ਬਾਹੂਬਲੀ’ 1 ਤੇ 2, ‘ਗਾਜ਼ੀ ਅਟੈਕ’ ਵਰਗੀਆਂ ਫ਼ਿਲਮਾਂ ਤੋਂ ਬਾਅਦ ਕਰਨ ਜੌਹਰ ਤੇ ਦੱਖਣ ਦੀਆਂ ਫ਼ਿਲਮਾਂ ’ਚ ਇਕ ਜਾਦੂਈ ਕਨੈਕਸ਼ਨ ਦਿਖਾਈ ਦਿੰਦਾ ਹੈ, ਉਨ੍ਹਾਂ ’ਚ ਇਕ ਸਾਕਾਰਾਤਮਕ ਊਰਜਾ ਦਿਖਾਈ ਦਿੰਦੀ ਹੈ।

ਹਾਲ ਹੀ ’ਚ ਉਨ੍ਹਾਂ ਨੇ ਮੁੰਬਈ ’ਚ ਬਹੁਤ ਚਰਚਿਤ ਫ਼ਿਲਮ ‘ਆਰ. ਆਰ. ਆਰ.’ ਈਵੈਂਟ ਦੀ ਮੇਜ਼ਬਾਨੀ ਕੀਤੀ, ਜੋ ਬਾਕਸ ਆਫਿਸ ’ਤੇ ਰਾਜ ਕਰਦੀ ਨਜ਼ਰ ਆ ਰਹੀ ਹੈ। ਕਰਨ ਨੇ ਰੌਕਿੰਗ ਸਿਤਾਰੇ ਯਸ਼ ਤੇ ਸੰਜੇ ਦੱਤ ਦੀ ‘ਕੇ. ਜੀ. ਐੱਫ. 2’ ਦੇ ਸ਼ਾਨਦਾਰ ਟ੍ਰੇਲਰ ਲਾਂਚ ਈਵੈਂਟ ਦੀ ਮੇਜ਼ਬਾਨੀ ਵੀ ਕੀਤੀ।

ਇਹ ਖ਼ਬਰ ਵੀ ਪੜ੍ਹੋ : ਥੱਪੜ ਮਾਰਨ ਤੋਂ ਬਾਅਦ ਵਿਲ ਸਮਿਥ ਨੂੰ ਹੋਇਆ ਗਲਤੀ ਦਾ ਅਹਿਸਾਸ, ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਮੰਗੀ ਮੁਆਫ਼ੀ

ਦੱਖਣ ਦੇ ਜ਼ਿਆਦਾਤਰ ਸੁਪਰਸਟਾਰ ਤੇ ਫ਼ਿਲਮ ਨਿਰਮਾਤਾ ਕਰਨ ਦੀ ਮੌਜੂਦਗੀ ’ਚ ਆਪਣੇ ਫ਼ਿਲਮੀ ਪ੍ਰੋਗਰਾਮ ਕਰਦੇ ਨਜ਼ਰ ਆਉਂਦੇ ਹਨ, ਕੀ ਕਰਨ ਜੌਹਰ ਉਸ ਦਾ ਲੱਕੀ ਚਾਰਮ ਹੈ? ਕਰਨ ਨੇ ਹਿੰਦੀ ਭਾਸ਼ਾ ’ਚ ਕਈ ਦੱਖਣੀ ਫ਼ਿਲਮਾਂ ਕੀਤੀਆਂ ਹਨ।

ਇੰਨਾ ਹੀ ਨਹੀਂ, ਉਹ ਸੁਪਰਸਟਾਰ ਵਿਜੇ ਦੇਵਰਕੋਂਡਾ ਨਾਲ ਵੀ ਕੰਮ ਕਰ ਰਿਹਾ ਹੈ ਤੇ ਹਾਲ ਹੀ ’ਚ ਇਹ ਐਲਾਨ ਕੀਤਾ ਗਿਆ ਸੀ ਕਿ ਕਰਨ ਦੱਖਣ ਦੀ ਬਲਾਕਬਸਟਰ ਰੋਮਾਂਟਿਕ ਫ਼ਿਲਮ ‘ਹਰਿਦਯਮ’ ਹਿੰਦੀ ’ਚ ਵੀ ਬਣਾਉਣ ਜਾ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News