ਦੁਲਹਨ ਪੋਪੀ ਨਾਲ ਹਰਿਮੰਦਰ ਸਾਹਿਬ ਪਹੁੰਚੇ ਕਰਨ ਵੀ ਗਰੋਵਰ, ਪਿੰਕ ਸੂਟ ’ਚ ਦਿਖਾਈ ਦਿੱਤੀ ਸ਼੍ਰੀਮਤੀ ਗਰੋਵਰ

Monday, Jun 06, 2022 - 06:14 PM (IST)

ਦੁਲਹਨ ਪੋਪੀ ਨਾਲ ਹਰਿਮੰਦਰ ਸਾਹਿਬ ਪਹੁੰਚੇ ਕਰਨ ਵੀ ਗਰੋਵਰ, ਪਿੰਕ ਸੂਟ ’ਚ ਦਿਖਾਈ ਦਿੱਤੀ ਸ਼੍ਰੀਮਤੀ ਗਰੋਵਰ

ਮੁੰਬਈ: ‘ਉਡਾਰੀਆਂ’ ਫ਼ੇਮ ਕਰਨ ਵੀ ਗਰੋਵਰ ਨੇ ਹਾਲ ਹੀ ’ਚ ਲੰਬੇ ਸਮੇਂ ਦੀ ਪ੍ਰੇਮੀਕਾ ਪੋਪੀ ਜੱਬਲ ਨਾਲ ਵਿਆਹ ਕੀਤਾ ਹੈ। ਇਸ ਜੋੜੇ ਨੇ ਹਿਮਾਚਲ ਪ੍ਰਦੇਸ਼ ’ਚ ਗੁਪਤ ਵਿਆਹ ਕੀਤਾ ਸੀ। ਪੋਪੀ ਜੱਬਲ ਅਤੇ ਕਰਨ ਵੀ ਗਰੋਵਰ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਸਨ। ਇਸ ਦੇ ਨਾਲ ਹੀ ਅਦਾਕਾਰ ਆਪਣੀ ਨਵੀਂ ਦੁਲਹਨ ਨਾਲ ਅੰਮ੍ਰਿਤਸਰ ਪਹੁੰਚੇ ਹਨ। ਜੋੜੇ ਨੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਆਪਣੇ ਚੰਗੇ ਵਿਆਹੁਤਾ ਜੀਵਨ ਲਈ ਅਸ਼ੀਰਵਾਦ ਲਿਆ।

PunjabKesari

ਇਹ ਵੀ ਪੜ੍ਹੋ : ਕਲਕੱਤਾ ਹਾਈਕੋਰਟ ਨੇ ਗਾਇਕ ਕੇ.ਕੇ ਦੀ ਮੌਤ ’ਤੇ ਸੀ.ਬੀ.ਆਈ. ਨੂੰ ਜਾਂਚ ਲਈ ਦਿੱਤੀ ਇਜਾਜ਼ਤ

ਕਰਨ ਨੇ ਸੋਸ਼ਲ ਮੀਡੀਆ ’ਤੇ ਘਰਵਾਲੀ ਪੋਪੀ ਨਾਲ ਇਸ ਦੌਰਾਨ ਇਕ ਤਸਵੀਰ ਸਾਂਝੀ ਕੀਤੀ ਹੈ। ਜੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।ਲੁੱਕ ਦੀ ਗੱਲ ਕਰੀਏ ਤਾਂ ਪਿੰਕ ਸੂਟ ’ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।

PunjabKesari

ਮਿਨੀਮਲ ਮੇਕਅੱਪ ਉਸ ਦੀ ਲੁੱਕ ਨੂੰ ਪਰਫ਼ੈਕਟ ਬਣਾ ਰਿਹਾ ਹੈ। ਗੁਲਾਬੀ ਰੰਗ ਦੀ ਚੂੜੀ ਪਹਿਨੀ ਪੋਪੀ ਦੇ ਚਿਹਰੇ ’ਤੇ ਦੁਲਹਨ ਦੀ ਖੂਬਸੂਰਤੀ ਅਜੇ ਵੀ ਝਲਕਦੀ ਹੈ। ਦੂਜੇ ਪਾਸੇ ਕਰਨ ਹਲਕੇ ਨੀਲੇ ਰੰਗ ਦੇ ਕੁੜਤੇ ਅਤੇ ਚਿੱਟੇ ਪਜਾਮੇ ’ਚ ਖੂਬਸੂਰਤ ਲੱਗ ਰਹੇ ਸਨ। ਇਸ ਦੌਰਾਨ ਪੋਪੀ ਨੇ ਆਪਣਾ ਸਿਰ ਦੁਪੱਟੇ ਨਾਲ ਢੱਕਿਆ ਹੋਇਆ ਹੈ।

PunjabKesari

ਇਸ ਦੇ ਕਰਨ ਸਿਰ ਦੇ ਰੁਮਾਲ ਬੰਨਕੇ ਨਜ਼ਰ ਆ ਰਹੇ ਹਨ।ਤਸਵੀਰ ਸਾਂਝੀ ਕਰਦੇ ਹੋਏ ਉਸ ਨੇ ਲਿਖਿਆ ‘'ਸਭ ਨੂੰ ਮੁਬਾਰਕਾਂ। ਸੰਦੇਸ਼ਾਂ, ਪੋਸਟਾਂ, ਕਾਲਾਂ, ਤੋਹਫ਼ਿਆਂ ਦੇ ਰੂਪ ’ਚ ਤੁਹਾਡੇ ਸਾਰਿਆਂ ਦੇ ਪਿਆਰ ਲਈ ਮੈਂ ਦਿਲੋਂ ਧੰਨਵਾਦ ਕਰਦਾ ਹਾਂ। ਮੁਆਫ਼ੀ ਜੇ ਅਸੀਂ ਕਿਸੇ ਨੂੰ ਨਿੱਜੀ ਤੌਰ ‘ਤੇ ਜਵਾਬ ਨਹੀਂ ਦੇ ਸਕੇ ਹਾਂ। ਅਸੀਂ ਜਾਣਦੇ ਹਾਂ ਕਿ ਤੁਹਾਡਾ ਪਿਆਰ ਸਾਡੀ ਰੱਖਿਆ ਕਰਦਾ ਹੈ, ਸਾਡੀ ਅਗਵਾਈ ਕਰਦਾ ਹੈ ਅਤੇ ਸਾਨੂੰ ਸ਼ਕਤੀ ਪ੍ਰਦਾਨ ਕਰਦਾ ਹੈ। ਧੰਨਵਾਦ।’

ਇਹ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਨਾਂ ’ਤੇ ਲੋਕਾਂ ਨੇ ਮਾਰਨੀ ਸ਼ੁਰੂ ਕੀਤੀ ਠੱਗੀ, ਅੰਤਿਮ ਅਰਦਾਸ ਲਈ ਮੰਗ ਰਹੇ ਪੈਸੇ

ਦੱਸ ਦੇਈਏ ਕਿ ਕਰਨ ਨੇ 31 ਮਈ ਨੂੰ ਵਿਆਹ ਦੀ ਤਸਵੀਰ ਸਾਂਝੀ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਦੋਹਾਂ ਦੇ ਇਸ ਸੀਕ੍ਰੇਟ ਵਿਆਹ ’ਚ ਸਿਰਫ਼ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਹੀ ਸ਼ਾਮਲ ਹੋਏ ਸਨ।

PunjabKesari


author

Anuradha

Content Editor

Related News