ਕਰਨ ਔਜਲਾ ਨੇ ਆਪਣੇ ਸ਼ੋਅ ’ਚ ਦਿੱਤੀ ਸਿੱਧੂ ਮੂਸੇ ਵਾਲਾ, ਦੀਪ ਸਿੱਧੂ ਤੇ ਸੰਦੀਪ ਨੰਗਲ ਅੰਬੀਆਂ ਨੂੰ ਸ਼ਰਧਾਂਜਲੀ

07/18/2022 11:37:41 AM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਆਸਟਰੇਲੀਆ ਵਿਖੇ ਆਪਣੇ ਲਾਈਵ ਸ਼ੋਅਜ਼ ਲਈ ਪਹੁੰਚੇ ਹੋਏ ਹਨ। ਆਸਟਰੇਲੀਆ ਦੇ ਪਰਥ ਵਿਖੇ ਬੀਤੇ ਦਿਨੀਂ ਕਰਨ ਔਜਲਾ ਦਾ ਸ਼ੋਅ ਸੀ। ਇਸ ਦੌਰਾਨ ਕਰਨ ਔਜਲਾ ਨੇ ਸਿੱਧੂ ਮੂਸੇ ਵਾਲਾ ਨੂੰ ਸ਼ਰਧਾਂਜਲੀ ਦਿੱਤੀ।

ਇਹ ਖ਼ਬਰ ਵੀ ਪੜ੍ਹੋ : ਪੈਸਿਆਂ ਲਈ ਲਲਿਤ ਮੋਦੀ ਨਾਲ ਰਿਸ਼ਤੇ ’ਚ ਸੁਸ਼ਮਿਤ ਸੇਨ? ਨਿੰਦਿਆ ਕਰਨ ਵਾਲਿਆਂ ’ਤੇ ਭੜਕੀ ਅਦਾਕਾਰਾ

ਕਰਨ ਔਜਲਾ ਦੇ ਲਾਈਵ ਸ਼ੋਅ ਤੋਂ ਇਕ ਤਸਵੀਰ ਤੇ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਸਿੱਧੂ ਮੂਸੇ ਵਾਲਾ, ਦੀਪ ਸਿੱਧੂ ਤੇ ਸੰਦੀਪ ਨੰਗਲ ਅੰਬੀਆਂ ਨੂੰ ਸ਼ਰਧਾਂਜਲੀ ਦੇਣ ਲਈ ਇਕ ਤਸਵੀਰ ਸਕ੍ਰੀਨ ’ਤੇ ਚਲਾਈ ਗਈ।

ਇਸ ਤਸਵੀਰ ਨਾਲ ਲਿਖਿਆ ਸੀ ‘‘ਰੈਸਟ ਇਨ ਪੀਸ ਬ੍ਰਦਰਜ਼।’’ ਯਾਨੀ ਭਰਾਵਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।

PunjabKesari

ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਦੇ ਕਤਲ ਨਾਲ ਕਰਨ ਔਜਲਾ ਨੂੰ ਡੂੰਘਾ ਸਦਮਾ ਲੱਗਾ ਸੀ। ਕਰਨ ਔਜਲਾ ਨੇ ਆਪਣਾ ਗੀਤ ‘ਗੇਮ ਓਵਰ’ ਵੀ ਇਸ ਦੇ ਚਲਦਿਆਂ ਮੁਲਤਵੀ ਕਰ ਦਿੱਤਾ ਸੀ। ਆਪਣੀਆਂ ਪੋਸਟਾਂ ਰਾਹੀਂ ਕਰਨ ਔਜਲਾ ਨੇ ਸਿੱਧੂ ਮੂਸੇ ਵਾਲਾ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ।

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News