ਕਰਨ ਔਜਲਾ ਦੇ ਗੀਤ ''ਝਾਂਜਰ'' ਨੇ ਪਾਰ ਕੀਤਾ 100 ਮਿਲੀਅਨ ਦਾ ਆਂਕੜਾ

08/30/2020 5:48:28 PM

ਜਲੰਧਰ(ਬਿਊਰੋ) : ਨੌਜਵਾਨ ਪੰਜਾਬੀ ਗਾਇਕਾਂ ਦੇ ਗੀਤ ਪੰਜਾਬੀ ਸਰੋਤਿਆਂ ਨੂੰ ਬੇਹੱਦ ਪਸੰਦ ਆਉਂਦੇ ਹਨ ਤਾਂ ਹੀ ਕਲਾਕਾਰਾਂ ਦੇ ਗਾਣਿਆਂ ਦੇ ਵਿਊਜ਼ ਵੀ ਕਈ-ਕਈ ਮਿਲੀਅਨ ਹੋ ਜਾਂਦੇ ਹਨ। ਅਜਿਹੇ ਵਿਊਜ਼ ਖੱਟਣ ਵਾਲੇ ਨੌਜਵਾਨ ਗਾਇਕ ਕਰਨ ਔਜਲਾ। ਇਸੇ ਸਾਲ ਜਨਵਰੀ ਮਹੀਨੇ ਰਿਲੀਜ਼ ਹੋਇਆ ਕਰਨ ਔਜਲਾ ਦਾ ਗੀਤ 'ਝਾਂਜਰ' ਯੂਟਿਊਬ 'ਤੇ 100 ਮਿਲੀਅਨ ਦਾ ਆਂਕੜਾ ਪਾਰ ਕਰ ਚੁੱਕਿਆ ਹੈ । ਕਰਨ ਔਜਲਾ ਵੱਲੋਂ ਗਾਏ ਤੇ ਲਿਖੇ ਇਸ ਗੀਤ ਨੂੰ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਸੀ । 'ਰਿਹਾਨ ਰਿਕਾਰਡਸ' ਦੇ ਬੈਨਰ ਹੇਠ ਰਿਲੀਜ਼ ਕੀਤੇ ਗਏ ਇਸ ਗੀਤ ਦੀ ਵੀਡੀਓ ਮਸ਼ਹੂਰ ਵੀਡੀਓ ਡਾਇਰੈਕਟਰ ਸੁੱਖ ਸੰਘੇੜਾ ਨੇ ਬਣਾਈ ਹੈ ।

PunjabKesari

ਯੂਟਿਊਬ 'ਤੇ 100 ਮਿਲੀਅਨ ਹੋਣ ਦੀ ਖੁਸ਼ੀ ਕਰਨ ਔਜਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ ਫੈਨਜ਼ ਨਾਲ ਸਾਂਝੀ ਕੀਤੀ ਹੈ। ਇਸ ਤੋਂ ਇਲਾਵਾ ਮਿਊਜ਼ਿਕ ਡਾਇਰੈਕਟਰ ਦੇਸੀ ਕਰਿਊ ਨੇ ਵੀ ਇਕ ਪੋਸਟ ਸਾਂਝੀ ਕਰ 100 ਮਿਲੀਅਨ ਦੀ ਖੁਸ਼ੀ ਮਨਾਈ ਹੈ।ਦੱਸ ਦਈਏ ਕਿ ਕਰਨ ਔਜਲਾ ਦਾ ਹਾਲ ਹੀ 'ਚ ਰਿਲੀਜ਼ ਹੋਇਆ ਗੀਤ 'ਕਿਆ ਬਾਤ ਏ' ਹੋਇਆ ਸੀ ਜਿਸ 'ਚ ਮਸ਼ਹੂਰ ਅਦਾਕਾਰਾ ਤਾਨੀਆ ਨੇ ਫੀਚਰ ਕੀਤਾ ਸੀ।ਯੂਟਿਊਬ 'ਤੇ ਇਹ ਗੀਤ 53 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਕਰਨ ਔਜਲਾ ਦੇ ਇਨ੍ਹਾਂ ਗਾਣਿਆਂ ਦੇ ਵਿਊਜ਼ ਤੋਂ ਪਤਾ ਲੱਗ ਰਿਹਾ ਹੈ ਕਰਨ ਔਜਲਾ ਇਨੀਂ-ਦਿਨੀਂ ਸਰੋਤਿਆਂ ਦਾ ਚਹੇਤਾ ਹੈ । 


Lakhan

Content Editor

Related News