ਕਰਨ ਔਜਲਾ ਨੇ ਗੁਰਦਾਸ ਮਾਨ ਨਾਲ ਸਾਂਝੀ ਕੀਤੀ ਬਚਪਨ ਦੀ ਤਸਵੀਰ
Thursday, Oct 17, 2024 - 12:17 PM (IST)
ਐਂਟਰਟੇਨਮੈਂਟ ਡੈਸਕ : ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਆਪਣੇ ਗੀਤਾਂ ਲਈ ਕਾਫ਼ੀ ਮਸ਼ਹੂਰ ਹਨ। ਹਾਲ ਹੀ 'ਚ ਦਿੱਗਜ਼ ਗਾਇਕ ਗੁਰਦਾਸ ਮਾਨ ਵੱਲੋਂ ਮਿਲੇ ਪਿਆਰ ਅਤੇ ਤਰੀਫ਼ਾਂ ਮਗਰੋਂ ਕਰਨ ਔਜਲਾ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ ਤੇ ਉਨ੍ਹਾਂ ਨਾਲ ਆਪਣੇ ਬਚਪਨ ਦੀ ਯਾਦ ਤਾਜ਼ਾ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - ਸਾਰਾ ਗੁਰਪਾਲ ਨੇ ਪੰਜਾਬੀ ਇੰਡਸਟਰੀ 'ਤੇ ਲਾਏ ਗੰਭੀਰ ਦੋਸ਼, ਪੋਸਟ ਨੇ ਛੇੜੀ ਚਰਚਾ
ਦੱਸ ਦਈਏ ਕਿ ਕਰਨ ਔਜਲਾ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਗਾਇਕ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੇ ਨਵੇਂ ਗੀਤਾਂ, ਵੀਡੀਓਜ਼ ਤੇ ਨਵੇਂ ਪ੍ਰੋਜੈਕਟਸ ਸਬੰਧੀ ਅਪਡੇਟ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ 'ਚ ਗਾਇਕ ਕਰਨ ਔਜਲਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਾਬਾ ਬੋਹੜ ਮੰਨੇ ਜਾਣ ਵਾਲੇ ਗਾਇਕ ਗੁਰਦਾਸ ਮਾਨ ਨਾਲ ਆਪਣੀ ਬਚਪਨ ਦੀ ਯਾਦਾਂ ਤਾਜ਼ਾ ਕਰਦਿਆਂ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਹ ਗੁਰਦਾਸ ਮਾਨ ਨਾਲ ਤਸਵੀਰ ਖਿਚਵਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਕਰਨ ਔਜਲਾ ਨੇ ਗੁਰਦਾਸ ਮਾਨ ਵੱਲੋਂ ਹਾਲ ਹੀ 'ਚ ਪੋਡਕਾਸਟ ਦੌਰਾਨ ਉਸ ਦੀ ਸ਼ਾਇਰੀ ਦੀ ਤਾਰੀਫ਼ ਕਰਨ ਤੇ ਉਸ ਦੇ ਗੀਤਾਂ ਦੀ ਤਾਰੀਫ਼ ਮਿਲਣ 'ਤੇ ਧੰਨਵਾਦ ਕਿਹਾ। ਕਰਨ ਔਜਲਾ ਨੇ ਆਪਣੀ ਇੰਸਟਾ ਸਟੋਰੀ 'ਤੇ ਤਸਵੀਰ ਸਾਂਝੀ ਕਰਦਿਆਂ ਲਿਖਿਆ , 'zindgi Bht Crazy a ਇਹ ਤਸਵੀਰ ਲੁਧਿਆਣਾ ਦੇ ਦੁਸ਼ਹਿਰੇ ਮੇਲੇ ਦੀ ਹੈ, ਜਦੋਂ ਮੈਂ ਪਹਿਲੀ ਵਾਰ ਗੁਰਦਾਸ ਮਾਨ ਜੀ ਨੂੰ ਮਿਲਿਆ ਸੀ ਤੇ ਅੱਜ 🙏 ਮੇਰੇ ਕੋਲ ਸੱਚਮੁੱਚ ਕੁਝ ਵੀ ਕਹਿਣ ਲਈ ਸ਼ਬਦ ਨਹੀਂ ਹਨ, ਧੰਨਵਾਦ ਮਾਨ ਸਾਬ੍ਹ।''
ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਗਾਇਕ ਦੇ ਸ਼ੋਅ 'ਚ ਭਾਰੀ ਹੰਗਾਮਾ, ਸਟੇਜ ਛੱਡ ਭੱਜਿਆ ਗਾਇਕ
ਦੱਸਣਯੋਗ ਹੈ ਕਿ ਹਾਲ ਹੀ 'ਚ ਗੁਰਦਾਸ ਮਾਨ ਮਸ਼ਹੂਰ ਯੂਟਿਊਬਰ ਰਣਵੀਰ ਇਲਹਾਬਾਦੀਆ ਦੇ ਪੋਡਕਾਸਟ 'ਚ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਗਾਇਕ ਕਰਨ ਔਜਲਾ ਬਾਰੇ ਵੀ ਗੱਲਬਾਤ ਕੀਤੀ ਤੇ ਇਸ ਦੌਰਾਨ ਉਸ ਦੇ ਗੀਤਾਂ ਤੇ ਸ਼ਾਇਰੀ ਦੀ ਤਾਰੀਫ਼ ਕੀਤੀ। ਮਾਨ ਸਾਬ੍ਹ ਨੇ ਕਰਨ ਔਜਲਾ ਦੀ ਤਾਰੀਫ਼ ਕਰਦਿਆਂ ਕਿਹਾ- ਉਸ ਦੀ ਸ਼ਾਇਰੀ 'ਚ ਡੂੰਘਾਈ ਹੈ। ਇਸ ਤੋਂ ਬਾਅਦ ਗੁਰਦਾਸ ਮਾਨ ਤੋਂ ਪੁੱਛਿਆ ਗਿਆ ਕਿ ਜੇਕਰ ਉਹ ਕਰਨ ਔਜਲਾ ਨੂੰ ਮਿਲਣਗੇ ਤਾਂ ਉਹ ਉਸ ਨੂੰ ਕਰੀਅਰ ਬਾਰੇ ਕੀ ਸਲਾਹ ਦੇਣਗੇ। ਇਸ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ, ਮੈਂ ਖੁਦ ਉਸ ਤੋਂ ਸਲਾਹ ਲਵਾਂਗਾ। ਨਵੀਂ ਪੀੜ੍ਹੀ ਤੱਕ ਕਿਵੇਂ ਪਹੁੰਚਿਆ ਜਾਵੇਂ। ਅਸੀਂ ਆਪਣੇ ਪੁਰਾਣੇ ਸਟਾਈਲ ਤੋਂ ਗਾਉਂਦੇ ਆ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।