ਕਰਨ ਔਜਲਾ ਦੀ ਐਲਬਮ ‘ਮੇਕਿੰਗ ਮੈਮਰੀਜ਼’ ਦਾ ਗੀਤ ‘ਜੀ ਨੀ ਲੱਗਦਾ’ ਰਿਲੀਜ਼ (ਵੀਡੀਓ)

09/06/2023 12:55:47 PM

ਐਂਟਰਟੇਨਮੈਂਟ ਡੈਸਕ– ਪੰਜਾਬੀ ਗਾਇਕ ਕਰਨ ਔਜਲਾ ਦੀ ਐਲਬਮ ‘ਮੇਕਿੰਗ ਮੈਮਰੀਜ਼’ ਇਨ੍ਹੀਂ ਦਿਨੀਂ ਉਸ ਦੇ ਚਾਹੁਣ ਵਾਲਿਆਂ ਵਲੋਂ ਬੇਹੱਦ ਸੁਣੀ ਜਾ ਰਹੀ ਹੈ। ਇਸ ਐਲਬਮ ਦਾ ਪਹਿਲਾ ਵੀਡੀਓ ਗੀਤ 1 ਅਗਸਤ ਨੂੰ ਰਿਲੀਜ਼ ਹੋਇਆ ਹੈ, ਜਿਸ ਦਾ ਨਾਂ ‘ਐਡਮਾਇਰਿੰਗ ਯੂ’ ਸੀ।

ਇਹ ਖ਼ਬਰ ਵੀ ਪੜ੍ਹੋ : ਗੁਰਦਾਸ ਮਾਨ ਦੇ ਮੈਲਬੌਰਨ ਸ਼ੋਅ ਨੂੰ ਲੈ ਕੇ ਦਰਸ਼ਕ ਉਤਸ਼ਾਹਿਤ, ਪਹਿਲੀ ਵਾਰ ਕੋਈ ਪੰਜਾਬੀ ਕਰ ਰਿਹੈ ਇਸ ਜਗ੍ਹਾ ਪ੍ਰਫਾਰਮ

ਇਸ ਤੋਂ ਬਾਅਦ ਐਲਬਮ ਦੀ ਦੂਜੀ ਵੀਡੀਓ 18 ਅਗਸਤ ਨੂੰ ਰਿਲੀਜ਼ ਹੋਈ, ਜਿਸ ਦਾ ਨਾਂ ‘ਟ੍ਰਾਈ ਮੀ’ ਸੀ। ਇਸ ਗੀਤ ਦੇ ਨਾਲ ਹੀ ਫੁੱਲ ਐਲਬਮ ਲਾਂਚ ਹੋਈ ਤੇ ਹੁਣ ਐਲਬਮ ਤੋਂ ਤੀਜੇ ਗੀਤ ‘ਜੀ ਨੀ ਲੱਗਦਾ’ ਦੀ ਵੀਡੀਓ ਰਿਲੀਜ਼ ਹੋ ਗਈ ਹੈ।

‘ਜੀ ਨੀ ਲੱਗਦਾ’ ਗੀਤ ਨੂੰ ਰਿਹਾਨ ਰਿਕਾਰਡਸ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ। ਗੀਤ ਨੂੰ ਮਿਊਜ਼ਿਕ ਇੱਕੀ ਨੇ ਦਿੱਤਾ ਹੈ, ਜਦਕਿ ਵੀਡੀਓ ਰੁਪਨ ਬਲ ਤੇ ਦਿਲਪ੍ਰੀਤ ਵੀ. ਐੱਫ. ਐਕਸ. ਫ਼ਿਲਮਜ਼ ਵਲੋਂ ਬਣਾਈ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ‘ਜੀ ਨੀ ਲੱਗਦਾ’ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News