ਕਰਨ ਔਜਲਾ ਦਾ ਨਵਾਂ ਗੀਤ ''ਅੱਡੀ ਸੁੰਨੀ'' ਰਿਲੀਜ਼, ਜਿੱਤ ਰਿਹੈ ਲੋਕਾਂ ਦੇ ਦਿਲ (ਵੀਡੀਓ)

Thursday, Sep 30, 2021 - 11:16 AM (IST)

ਕਰਨ ਔਜਲਾ ਦਾ ਨਵਾਂ ਗੀਤ ''ਅੱਡੀ ਸੁੰਨੀ'' ਰਿਲੀਜ਼, ਜਿੱਤ ਰਿਹੈ ਲੋਕਾਂ ਦੇ ਦਿਲ (ਵੀਡੀਓ)

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਕਰਨ ਔਜਲਾ  ਜੋ ਕਿ ਆਪਣੀ ਮਿਊਜ਼ਿਕ ਐਲਬਮ 'B.T.F.U' ਨਾਲ ਸੁਰਖੀਆਂ 'ਚ ਛਾਏ ਹੋਏ ਹਨ। ਹਾਲ ਹੀ 'ਚ ਕਰਨ ਔਜਲਾ ਦੀ ਇਸ ਐਲਬਮ ਦਾ ਇੱਕ ਹੋਰ ਨਵਾਂ ਗੀਤ ਰਿਲੀਜ਼ ਹੋਇਆ ਹੈ, ਜਿਸ ਦਾ ਟਾਈਟਲ 'ਅੱਡੀ ਸੁੰਨੀ' ਹੈ।  ਕਰਨ ਔਜਲਾ ਦਾ ਇਹ ਗੀਤ ਸੈਡ ਜ਼ੋਨਰ ਹੈ। ਇਸ ਗੀਤ ਨੂੰ ਕਰਨ ਔਜਲਾ ਦੇ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਿਆਰ ਮਿਲ ਰਿਹਾ ਹੈ। ਯੂਟਿਊਬ 'ਤੇ ਰਿਲੀਜ਼ ਹੋਏ ਇਸ ਗੀਤ 'ਤੇ ਪ੍ਰਸ਼ੰਸਕ ਕੁਮੈਂਟ ਕਰਕੇ ਕਰਨ ਔਜਲਾ ਦੇ ਇਸ ਗੀਤ ਦੀ ਤਾਰੀਫ਼ ਕਰ ਰਹੇ ਹਨ। 

ਦੱਸ ਦਈਏ ਕਿ 'ਅੱਡੀ ਸੁੰਨੀ' ਦੇ ਬੋਲ ਗਾਇਕ ਕਰਨ ਔਜਲਾ ਨੇ ਖੁਦ ਹੀ ਸ਼ਿੰਗਾਰੇ ਹਨ, ਜਿਸ ਦਾ ਸੰਗੀਤ 'ਟਰੂ ਸਕੂਲ' ਵਲੋਂ ਤਿਆਰ ਕੀਤਾ ਗਿਆ ਹੈ। ਰੂਪਨ ਬੱਲ ਵੱਲੋਂ ਗਾਣੇ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਜੇ ਗੱਲ ਕਰੀਏ ਗੀਤ ਦੇ ਵੀਡੀਓ ਦੀ ਤਾਂ ਉਹ ਬਹੁਤ ਹੀ ਕਮਾਲ ਦੀ ਬਣਾਈ ਗਈ ਹੈ।
ਇਥੇ ਵੇਖੋ ਗੀਤ 'ਅੱਡੀ ਸੁੰਨੀ' ਦੀ ਵੀਡੀਓ 

ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਰਨ ਔਜਲਾ ਨੂੰ ਗੀਤਾਂ ਦੀ ਮਸ਼ੀਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗੀਤਕਾਰ ਕੀਤੀ ਸੀ। ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਜਿਵੇਂ ਜੱਸੀ ਗਿੱਲ, ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਦੀਪ ਜੰਡੂ ਤੇ ਕਈ ਹੋਰ ਗਾਇਕ ਗਾ ਚੁੱਕੇ ਹਨ। ਵਧੀਆ ਕਲਮ ਦੇ ਮਾਲਿਕ ਹੋਣ ਦੇ ਨਾਲ ਕਰਨ ਔਜਲਾ ਕਮਾਲ ਦੇ ਗਾਇਕ ਵੀ ਹਨ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦਿੱਤੇ ਹਨ।


author

sunita

Content Editor

Related News