ਗਾਇਕ ਕਰਨ ਔਜਲਾ ਟੋਰਾਂਟੋ ਲਾਈਵ ਸ਼ੋਅ ਦੌਰਾਨ ਮਾਪਿਆਂ ਨੂੰ ਯਾਦ ਕਰਕੇ ਹੋ ਗਏ ਭਾਵੁਕ

Tuesday, Aug 13, 2024 - 09:33 AM (IST)

ਗਾਇਕ ਕਰਨ ਔਜਲਾ ਟੋਰਾਂਟੋ ਲਾਈਵ ਸ਼ੋਅ ਦੌਰਾਨ ਮਾਪਿਆਂ ਨੂੰ ਯਾਦ ਕਰਕੇ ਹੋ ਗਏ ਭਾਵੁਕ

ਜਲੰਧਰ- ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਆਪਣੇ ਮਿਊਜ਼ਿਕਲ ਟੂਰ ਨੂੰ ਲੈ ਕੇ ਸੁਰਖੀਆਂ 'ਚ ਹਨ। ਇਸ ਵਿਚਾਲੇ ਆਪਣੇ ਟੋਰਾਂਟੋ ਵਿਖੇ ਆਪਣੇ ਲਾਈਵ ਸ਼ੋਅ ਦੌਰਾਨ ਆਪਣੇ ਮਾਤਾ-ਪਿਤਾ ਨੂੰ ਯਾਦ ਕਰਕੇ ਭਾਵੁਕ ਹੋ ਗਏ। ਗਾਇਕ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਗਾਇਕੀ ਦੇ ਨਾਲ-ਨਾਲ ਕਰਨ ਔਜਲਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਕਰਨ ਔਜਲਾ ਆਪਣੇ ਫੈਨਜ਼ ਨੂੰ ਆਪਣੇ ਸ਼ੋਅਜ਼ ਤੇ ਗੀਤਾਂ ਬਾਰੇ ਜਾਣਕਾਰੀ ਦਿੰਦੇ ਰਹਿੰਦ ਹਨ। ਹਾਲ ਹੀ 'ਚ ਕਰਨ ਔਜਲਾ ਦੇ ਟੋਰਾਂਟੋ ਵਿਖੇ ਆਪਣਾ ਮਿਊਜ਼ਿਕਲ ਸ਼ੋਅ ਕੀਤਾ। ਗਾਇਕ ਦੇ ਸ਼ੋਅ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ 'ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਕਰਨ ਔਜਲਾ ਦੇ ਸ਼ੋਅ 'ਚ ਹਜ਼ਾਰਾਂ ਫੈਨਜ਼ ਪਹੁੰਚੇ।

 

 
 
 
 
 
 
 
 
 
 
 
 
 
 
 
 

A post shared by Bollywood Tadka Punjabi (@bollywood_tadka_punjabi)

ਦੱਸ ਦਈਏ ਕਿ ਸ਼ੋਅ ਦੌਰਾਨ ਉਹ ਆਪਣੇ ਮਾਤਾ ਪਿਤਾ ਨੂੰ ਯਾਦ ਕਰਕੇ ਭਾਵੁਕ ਹੋ ਗਏ। ਹਾਲਾਂਕਿ ਕਿ ਉਨ੍ਹਾਂ ਨੇ ਖ਼ੁਦ ਨੂੰ ਸੰਭਾਲ ਲਿਆ ਤੇ ਪੂਰੀ ਐਨਰਜੀ ਨਾਲ ਆਪਣਾ ਸ਼ੋਅ ਕੀਤਾ ਤੇ ਆਪਣੇ ਫੈਨਜ਼ ਦੇ ਗੀਤਾਂ ਦੀ ਫਰਮਾਇਸ਼ ਨੂੰ ਪੂਰਾ ਕੀਤਾ। ਇਸ ਤੋਂ ਪਹਿਲਾਂ ਕਰਨ ਔਜਲਾ ਨੇ ਆਪਣੀ ਮਿਊਜ਼ਿਕਲ ਟੂਰ ਨੂੰ ਲੈ ਕੇ ਲਿਖਿਆ,  'It Was All A Dream' । ਕਰਨ ਔਜਲਾ ਨੇ ਦੁਨੀਆ ਭਰ 'ਚ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਖਾਸ ਥਾਂ ਬਣਾਈ ਹੈ। ਗਾਇਕ ਵੱਲੋਂ ਸਾਂਝੀ ਕੀਤੀ ਇਹ ਅਪਡੇਟ ਸੁਣ ਕੇ ਫੈਨਜ਼ ਕਾਫੀ ਖੁਸ਼ ਹਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News