ਕਰਨ ਔਜਲਾ ਨੇ ਮਾਰੀ ਵੱਡੀ ਬਾਜ਼ੀ, ਇਹ ਖਿਤਾਬ ਹਾਸਲ ਕਰਨ ਵਾਲੇ ਬਣੇ ਪਹਿਲੇ ਪੰਜਾਬੀ ਗਾਇਕ ਤੇ ਭਾਰਤੀ ਕਲਾਕਾਰ

Friday, Jun 28, 2024 - 10:37 AM (IST)

ਕਰਨ ਔਜਲਾ ਨੇ ਮਾਰੀ ਵੱਡੀ ਬਾਜ਼ੀ, ਇਹ ਖਿਤਾਬ ਹਾਸਲ ਕਰਨ ਵਾਲੇ ਬਣੇ ਪਹਿਲੇ ਪੰਜਾਬੀ ਗਾਇਕ ਤੇ ਭਾਰਤੀ ਕਲਾਕਾਰ

ਜਲੰਧਰ (ਬਿਊਰੋ) : ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਨਵੀਂ  ਈਪੀ 'For Me' ਨੂੰ ਲੈ ਕੇ ਚਰਚਾ 'ਚ ਹਨ। ਹਾਲ ਹੀ 'ਚ ਕਰਨ ਔਜਲਾ ਨੂੰ ਲੈ ਕੇ ਵੱਡੀ ਅਪਡੇਟ ਆ ਰਹੀ ਹੈ। ਕਰਨ ਔਜਲਾ ਨੂੰ ਐਪਲ ਮਿਊਜ਼ਿਕ ਦੇ 'ਅੱਪ ਨੈਕਸਟ' ਪ੍ਰੋਗਰਾਮ ਲਈ ਚੁਣਿਆ ਗਿਆ ਹੈ, ਜੋ ਕਿ ਗਾਇਕ ਦੀ ਕਾਮਯਾਬੀ ਦੇ ਸਫ਼ਰ 'ਚ ਇੱਕ ਹੋਰ ਉਪਲਬਧੀ ਜੁੜ ਗਈ ਹੈ।

PunjabKesari

ਜਾਣਕਾਰੀ ਮੁਤਾਬਕ ਐਪਲ ਮਿਊਜ਼ਿਕ ਨੇ ਆਪਣੇ 'ਅੱਪ ਨੈਕਸਟ' ਪ੍ਰੋਗਰਾਮ ਲਈ ਪਹਿਲੇ ਪੰਜਾਬੀ ਅਤੇ ਭਾਰਤੀ ਕਲਾਕਾਰ ਵਜੋਂ ਕਰਨ ਔਜਲਾ ਨੂੰ ਚੁਣਿਆ ਹੈ। ਸਾਲ 2016 'ਚ ਸ਼ੁਰੂ ਕੀਤੇ ਗਏ ਇਸ ਪ੍ਰੋਗਰਾਮ ਦਾ ਮਕਸਦ ਵਿਸ਼ਵ ਪੱਧਰੀ ਉਭਰਦੇ ਕਲਾਕਾਰਾਂ ਨੂੰ ਪ੍ਰਮੋਟ ਕਰਨਾ ਹੈ ਅਤੇ ਔਜਲਾ ਦੀ ਸ਼ਮੂਲੀਅਤ ਇੱਕ ਮਹੱਤਵਪੂਰਨ ਮੋੜ ਹੈ। ਕਰਨ ਔਜਲਾ, ਜਿਨ੍ਹਾਂ ਨੇ ਸਾਲ 2016 'ਚ ਇੱਕ ਗੀਤਕਾਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਬਾਅਦ 'ਚ ਸਫ਼ਲਤਾ ਹਾਸਲ ਕੀਤੀ। ਕਰਨ ਔਜਾਲ ਗੀਤ ਲਿਖਣ ਤੇ ਆਪਣੇ ਵਿਲੱਖਣ ਅੰਦਾਜ਼ ਤੇ ਹਿਪ-ਹੌਪ ਦੇ ਮੇਲ ਵਾਲੇ ਗੀਤਾਂ ਲਈ ਮਸ਼ਹੂਰ ਹਨ।

ਇਸ ਪ੍ਰੋਗਰਾਮ 'ਚ ਕਰਨ ਔਜਲਾ ਨੂੰ ਪ੍ਰਮੁੱਖ ਰੂਪ 'ਚ ਦਰਸਾਇਆ ਜਾਵੇਗਾ, ਜਿਸ 'ਚ ਇੱਕ ਛੋਟੀ ਫ਼ਿਲਮ ਅਤੇ ਇੰਟਰਵਿਊ ਸ਼ਾਮਲ ਹਨ। ਜਿਹੜੇ ਉਨ੍ਹਾਂ ਦੇ ਸਫ਼ਰ ਅਤੇ ਸੰਗੀਤ 'ਚ ਭਾਸ਼ਾਈ ਰੁਕਾਵਟਾਂ ਨੂੰ ਤੋੜਨ ਦੇ ਉਨ੍ਹਾਂ ਦੇ ਸੁਫ਼ਨਿਆਂ ਨੂੰ ਹਾਈਲਾਈਟ ਕਰਨਗੇ। ਇਹ ਮਾਣਕ ਕਦਮ ਹੈ ਜੋ ਭਾਰਤੀ ਸੰਗੀਤ ਦੇ ਪੱਧਰ ਨੂੰ ਉੱਚਾ ਕਰਦਾ ਹੈ ਅਤੇ ਨਵੇਂ ਕਲਾਕਾਰਾਂ ਲਈ ਇੱਕ ਪ੍ਰੇਰਣਾਦਾਇਕ ਮਿਸਾਲ ਬਣੇਗਾ।

ਦੱਸ ਦਈਏ ਕਿ ਗਾਇਕੀ ਦੇ ਨਾਲ-ਨਾਲ ਕਰਨ ਔਜਲਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਜੁੜੇ ਰਹਿੰਦੇ ਹਨ ਤੇ ਆਪਣੇ ਅਪਕਮਿੰਗ ਪ੍ਰੋਜੈਕਟਸ ਬਾਰੇ ਫੈਨਜ਼ ਨਾਲ ਅਪਡੇਟ ਸ਼ੇਅਰ ਕਰਦੇ ਰਹਿੰਦੇ ਹਨ। ਕਰਨ ਔਜਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ। ਗਾਇਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਕਰਨ ਔਜਲਾ ਨੂੰ ਗੀਤਾਂ ਦੀ ਮਸ਼ੀਨ ਵੀ ਕਿਹਾ ਜਾਂਦਾ ਹੈ।  
 


author

sunita

Content Editor

Related News