ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ’ਚ ਜਾਣ ਮੌਕੇ ਕਰਮਜੀਤ ਅਨਮੋਲ ਨੇ ਬਣਾਈ ਵੀਡੀਓ

03/16/2022 1:12:20 PM

ਚੰਡੀਗੜ੍ਹ (ਬਿਊਰੋ)– ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਅੱਜ ਖਟਕੜ ਕਲਾਂ ’ਚ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਹਨ। ਇਸ ਸਹੁੰ ਚੁੱਕ ਸਮਾਗਮ ਲਈ ਪੂਰੇ ਪੰਜਾਬ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਇਸ ਸਿਲਸਿਲੇ ’ਚ ਭਗਵੰਤ ਮਾਨ ਦੇ ਮਿੱਤਰ ਕਰਮਜੀਤ ਅਨਮੋਲ ਵੀ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਲਈ ਖਟਕੜ ਕਲਾਂ ਪਹੁੰਚ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਇਕ ਅੱਖ ਤੋਂ ਨਹੀਂ ਦੇਖ ਪਾਉਂਦਾ ‘ਬਾਹੂਬਲੀ’ ਦਾ ਭੱਲਾਲ ਦੇਵ, ਬਚਪਨ ਤੋਂ ਹੀ ਨਹੀਂ ਆਉਂਦਾ ਸੀ ਨਜ਼ਰ

ਕਰਮਜੀਤ ਅਨਮੋਲ ਨੇ ਖਟਕੜ ਕਲਾਂ ਪਹੁੰਚਣ ਤੋਂ ਪਹਿਲਾਂ ਗੱਡੀ ’ਚ ਆਪਣੇ ਸਾਥੀਆਂ ਨਾਲ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਕਰਮਜੀਤ ਅਨਮੋਲ ਕਹਿ ਰਹੇ ਹਨ ਕਿ ਅੱਜ ਸਾਰਾ ਪੰਜਾਬ ਬਸੰਤੀ ਰੰਗ ’ਚ ਰੰਗਿਆ ਪਿਆ ਹੈ।

ਉਨ੍ਹਾਂ ਕਿਹਾ ਕਿ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਪੂਰਾ ਪੰਜਾਬ ਜਸ਼ਨ ਮਨਾ ਰਿਹਾ ਹੈ। ਸਿਰਫ ਭਗਵੰਤ ਮਾਨ ਹੀ ਨਹੀਂ, ਸਗੋਂ ਪੂਰਾ ਪੰਜਾਬ ਅੱਜ ਸਹੁੰ ਚੁੱਕੇਗਾ। ਹੋਰ ਕੀ ਕਿਹਾ ਕਰਮਜੀਤ ਅਨਮੋਲ ਨੇ ਇਸ ਵੀਡੀਓ ’ਚ, ਤੁਸੀਂ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰਕੇ ਦੇਖ ਸਕਦੇ ਹੋ–

ਨੋਟ- ਕਰਮਜੀਤ ਅਨਮੋਲ ਦੀ ਇਸ ਵੀਡੀਓ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News