ਯੂਜ਼ਰ ਨੂੰ ‘ਮੋਟਾ’ ਕਹਿਣਾ ਕਪਿਲ ਸ਼ਰਮਾ ਨੂੰ ਪਿਆ ਭਾਰੀ, ਲੋਕਾਂ ਨੇ ਕੱਢੀ ਭੜਾਸ

11/28/2020 3:32:21 PM

ਜਲੰਧਰ (ਬਿਊਰੋ)– ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਨੂੰ ਹਾਲ ਹੀ ’ਚ ਐੱਨ. ਸੀ. ਬੀ. ਨੇ ਗ੍ਰਿਫਤਾਰ ਕੀਤਾ ਸੀ। ਉਸ ਦੇ ਘਰੋਂ ਗਾਂਜਾ ਮਿਲਣ ਤੋਂ ਬਾਅਦ ਐੱਨ. ਸੀ. ਬੀ. ਨੇ ਇਹ ਗ੍ਰਿਫਤਾਰੀ ਕੀਤੀ ਸੀ। ਭਾਰਤੀ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਫ਼ਿਲਮ ਜਗਤ ਦੀਆਂ ਕਈ ਸ਼ਖਸੀਅਤਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਤੇ ਉਸ ਦੇ ਸਮਰਥਨ ਜਾਂ ਵਿਰੋਧ ’ਚ ਰਾਏ ਰੱਖੀ। ਇਸ ਵਿਚਾਲੇ ਮਸ਼ਹੂਰ ਕਾਮੇਡੀਅਨ ਤੇ ਅਦਾਕਾਰ ਕਪਿਲ ਸ਼ਰਮਾ ਨੂੰ ਭਾਰਤੀ ਦੇ ਸਮਰਥਨ ’ਚ ਬੋਲਣ ’ਤੇ ਟਰੋਲ ਹੋਣਾ ਪੈ ਰਿਹਾ ਹੈ।

ਕਪਿਲ ਸ਼ਰਮਾ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਉਹ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਲਈ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਇਕ ਸੋਸ਼ਲ ਮੀਡੀਆ ਯੂਜ਼ਰ ਨੇ ਭਾਰਤੀ ਸਿੰਘ ਦਾ ਜ਼ਿਕਰ ਕਰਦਿਆਂ ਕਪਿਲ ਸ਼ਰਮਾ ਦੀ ਗ੍ਰਿਫਤਾਰੀ ਦੀ ਗੱਲ ਆਖੀ। ਇਹ ਗੱਲ ਕਪਿਲ ਨੂੰ ਪਸੰਦ ਨਹੀਂ ਆਈ ਤੇ ਉਨ੍ਹਾਂ ਨੇ ਸੋਸ਼ਲ ਮੀਡੀਆ ਯੂਜ਼ਰ ’ਤੇ ਬਾਡੀ ਸ਼ੇਮਿੰਗ ਨਾਲ ਜੁੜੀ ਟਿੱਪਣੀ ਕੀਤੀ ਤੇ ਹੁਣ ਉਹ ਟਰੋਲ ਹੋ ਰਹੇ ਹਨ।

ਅਸਲ ’ਚ ਇਕ ਸੋਸ਼ਲ ਮੀਡੀਆ ਯੂਜ਼ਰ ਨੇ ਕਪਿਲ ਸ਼ਰਮਾ ਦੇ ਇਕ ਟਵੀਟ ’ਤੇ ਕੁਮੈਂਟ ਕਰਦਿਆਂ ਲਿਖਿਆ ਸੀ, ‘ਭਾਰਤੀ ਦਾ ਕੀ ਹਾਲ ਹੈ? ਜਦੋਂ ਤਕ ਫੜੀ ਨਹੀਂ ਗਈ, ਡਰੱਗਸ ਨਹੀਂ ਲੈਂਦੀ ਸੀ। ਉਹੀ ਹਾਲ ਤੁਹਾਡਾ ਵੀ ਹੈ। ਸ਼ਾਇਦ ਜਦੋਂ ਤਕ ਫੜੇ ਨਹੀਂ ਜਾ ਰਹੇ।’ ਕਪਿਲ ਸ਼ਰਮਾ ਨੂੰ ਸੋਸ਼ਲ ਮੀਡੀਆ ਯੂਜ਼ਰ ਦਾ ਇਹ ਕੁਮੈਂਟ ਪਸੰਦ ਨਹੀਂ ਆਇਆ ਤੇ ਉਨ੍ਹਾਂ ਨੇ ਉਸ ’ਤੇ ਬਾਡੀ ਸ਼ੇਮਿੰਗ ਨੂੰ ਲੈ ਕੇ ਟਿੱਪਣੀ ਕਰ ਦਿੱਤੀ।

ਕਪਿਲ ਸ਼ਰਮਾ ਨੇ ਆਪਣੇ ਟਵੀਟ ’ਚ ਲਿਖਿਆ, ‘ਪਹਿਲਾਂ ਆਪਣੇ ਨਾਪ ਦੀ ਸ਼ਰਟ ਸਵਾ ਲੈ ਮੋਟੇ।’ ਹਾਲਾਂਕਿ ਕੁਝ ਸਮੇਂ ਬਾਅਦ ਹੀ ਕਪਿਲ ਸ਼ਰਮਾ ਨੇ ਆਪਣੇ ਇਸ ਟਵੀਟ ਨੂੰ ਡਿਲੀਟ ਕਰ ਦਿੱਤਾ ਸੀ ਪਰ ਉਦੋਂ ਤਕ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਇਸ ਟਵੀਟ ਦਾ ਸਕ੍ਰੀਨਸ਼ਾਟ ਵਾਇਰਲ ਹੋਣ ਲੱਗਾ। ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਕਪਿਲ ਸ਼ਰਮਾ ਦੇ ਇਸ ਟਵੀਟ ਦੇ ਸਕ੍ਰੀਨਸ਼ਾਟ ਨੂੰ ਸ਼ੇਅਰ ਕੀਤਾ ਤੇ ਉਸ ਨੂੰ ਰੱਜ ਕੇ ਟਰੋਲ ਕਰਨਾ ਸ਼ੁਰੂ ਕਰ ਦਿੱਤਾ।


Rahul Singh

Content Editor Rahul Singh