ਸੁਨੀਲ-ਕਪਿਲ ਨੇ ਪੌਪ ਗਾਇਕਾ ਰਿਹਾਨਾ ਦੀ ਤਸਵੀਰ ਨਾਲ ਕੀਤੀ ਛੇੜਛਾੜ, ਵੇਖ ਲੋਕਾਂ ਦਾ ਨਿਕਲੇਗਾ ਹਾਸਾ
Thursday, Mar 07, 2024 - 10:26 AM (IST)
ਮੁੰਬਈ (ਬਿਊਰੋ) : ਅੰਬਾਨੀਆਂ ਦੇ ਫੰਕਸ਼ਨ 'ਚ ਪਰਫਾਰਮੈਂਸ ਦੇਣ ਮਗਰੋਂ ਹਰ ਪਾਸੇ ਹਾਲੀਵੁੱਡ ਪੌਪ ਗਾਇਕਾ ਰਿਹਾਨਾ ਦੇ ਪੂਰੀ ਦੁਨੀਆ 'ਚ ਚਰਚੇ ਹੋ ਰਹੇ ਹਨ। ਹਾਲ ਹੀ 'ਚ ਰਿਹਾਨਾ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ 'ਚ ਪਰਫਾਰਮ ਕਰਨ ਲਈ ਜਾਮਨਗਰ ਪਹੁੰਚੀ ਸੀ। ਇਸ ਦੌਰਾਨ ਰਿਹਾਨਾ ਦੀਆਂ ਕਈ ਸੈਲੇਬਸ ਨਾਲ ਤਸਵੀਰਾਂ ਵਾਇਰਲ ਹੋਈਆਂ। ਇਸ ਤੋਂ ਇਲਾਵਾ ਗਾਇਕਾ ਨੇ ਜਾਂਦੇ ਹੋਏ ਆਪਣੇ ਫੈਨਜ਼ ਨੂੰ ਵੀ ਨਿਰਾਸ਼ ਨਹੀਂ ਕੀਤਾ। ਉਸ ਨੇ ਏਅਰਪੋਰਟ 'ਤੇ ਪੁਲਸ ਕਰਮਚਾਰੀਆਂ ਨਾਲ ਤਸਵੀਰਾਂ ਕਲਿੱਕ ਕਰਵਾਈਆਂ ਸਨ। ਹੁਣ ਰਿਹਾਨਾ ਨਾਲ ਕਾਮੇਡੀਅਨ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਦੀ ਤਸਵੀਰ ਵੀ ਸਾਹਮਣੇ ਆਈ ਹੈ, ਜਿਸ ਨੂੰ ਵੇਖ ਕੇ ਤੁਹਾਡਾ ਹਾਸਾ ਬੰਦ ਨਹੀਂ ਹੋਵੇਗਾ।
ਦਰਅਸਲ, ਸੁਨੀਲ ਗਰੋਵਰ ਨੇ ਆਪਣੇ ਇੰਸਟਾਗ੍ਰਾਮ 'ਤੇ ਰਿਹਾਨਾ ਨਾਲ ਆਪਣੀ ਅਤੇ ਕਪਿਲ ਸ਼ਰਮਾ ਦੀ ਤਸਵੀਰ ਪੋਸਟ ਕੀਤੀ ਹੈ, ਜਿਸ 'ਚ ਸੁਨੀਲ ਅਤੇ ਕਪਿਲ ਪੌਪ ਗਾਇਕਾ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਅਸਲ, 'ਚ ਇਸ ਤਸਵੀਰ ਨੂੰ ਐਡਿਟ ਕੀਤਾ ਗਿਆ ਹੈ। ਤਸਵੀਰ 'ਚ ਰਿਹਾਨਾ ਨਾਲ ਦੋ ਪਾਪਰਾਜ਼ੀ ਨਜ਼ਰ ਆ ਰਹੇ ਸਨ ਪਰ ਸੁਨੀਲ ਨੇ ਉਨ੍ਹਾਂ ਦੇ ਚਿਹਰੇ ਹਟਾ ਕੇ ਉਨ੍ਹਾਂ ਦੀ ਥਾਂ ਆਪਣਾ ਤੇ ਕਪਿਲ ਦਾ ਚਿਹਰਾ ਲਗਾ ਦਿੱਤਾ। ਇਸ ਮਗਰੋਂ ਇਸ ਤਸਵੀਰ ਨੂੰ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ 'ਤੇ ਸ਼ੇਅਰ ਕਰਦਿਆਂ ਕੈਪਸ਼ਨ 'ਚ - 'ਹਾ ਹਾ ਹਾ' ਲਿਖਿਆ। ਇਹ ਤਸਵੀਰ ਵੇਖਣ 'ਚ ਕਾਫ਼ੀ ਫਨੀ ਲੱਗ ਰਹੀ ਹੈ ਅਤੇ ਯੂਜ਼ਰਸ ਵੀ ਇਸ ਨੂੰ ਦੇਖ ਕੇ ਹੱਸਣ ਲੱਗੇ ਹਨ। ਤਸਵੀਰ 'ਤੇ ਉਹ ਕਾਫੀ ਦਿਲਚਸਪ ਕੁਮੈਂਟ ਕਰ ਰਹੇ ਹਨ।
ਦੱਸਣਯੋਗ ਹੈ ਕਿ ਲੰਬੇ ਵਿਵਾਦ ਤੋਂ ਬਾਅਦ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਇੱਕ ਵਾਰ ਫਿਰ ਇਕੱਠੇ ਨਜ਼ਰ ਆਉਣ ਵਾਲੇ ਹਨ। ਦੋਵੇਂ ਕਾਮੇਡੀਅਨ ਕਪਿਲ ਦੇ ਨਵੇਂ ਸ਼ੋਅ 'ਦਿ ਗ੍ਰੇਟ ਇੰਡੀਅਨ ਕਪਲ ਸ਼ਰਮਾ ਸ਼ੋਅ' 'ਚ ਨਜ਼ਰ ਆਉਣਗੇ। ਇਹ ਸ਼ੋਅ OTT ਪਲੇਟਫਾਰਮ Netflix 'ਤੇ ਆਉਣ ਵਾਲਾ ਹੈ। ਇਹ ਸ਼ੋਅ 30 ਮਾਰਚ ਤੋਂ ਹਰ ਸ਼ਨੀਵਾਰ ਰਾਤ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।