ਪੰਜਾਬ ਟੂਰਿਜ਼ਮ ਸਮਿਟ ਦੇ ਉਦਘਾਟਨ ਮੌਕੇ ਬੋਲੇ ਕਪਿਲ ਸ਼ਰਮਾ, ‘ਰੰਗਲਾ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ’
Monday, Sep 11, 2023 - 01:32 PM (IST)
ਐਂਟਰਟੇਨਮੈਂਟ ਡੈਸਕ– ਅੱਜ ਮੋਹਾਲੀ ਦੀ ਐਮਿਟੀ ਯੂਨੀਵਰਸਿਟੀ ਵਿਖੇ ਟੂਰਿਜ਼ਮ ਸਮਿਟ ਦਾ ਉਦਘਾਟਨ ਸਮਾਰੋਹ ਰੱਖਿਆ ਗਿਆ ਹੈ। ਇਸ ਮੌਕੇ ਉਚੇਚੇ ਤੌਰ ’ਤੇ ਮਸ਼ਹੂਰ ਪੰਜਾਬੀ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ਹੈ। ਇਸ ਮੌਕੇ ਕਾਮੇਡੀਅਨ ਕਪਿਲ ਸ਼ਰਮਾ ਵੀ ਖ਼ਾਸ ਮਹਿਮਾਨ ਵਜੋਂ ਪਹੁੰਚੇ।
ਕਪਿਲ ਸ਼ਰਮਾ ਨੇ ਕਿਹਾ, ‘‘ਮੈਂ ਪੰਜਾਬ ਸਰਕਾਰ ਤੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਾ ਹਾਂ। ਭਗਵੰਤ ਮਾਨ ਮੇਰੇ ਆਦਰਸ਼ ਹਨ, ਮੈਂ ਬਹੁਤ ਕੁਝ ਭਗਵੰਤ ਮਾਨ ਕੋਲੋਂ ਸਿੱਖਿਆ ਹੈ ਤੇ ਮੈਨੂੰ ਉਨ੍ਹਾਂ ’ਤੇ ਮਾਣ ਹੈ। ਰੰਗਲਾ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ, ਇਸ ਨਾਲ ਪੰਜਾਬ ’ਚ ਟੂਰਿਜ਼ਮ ਨੂੰ ਹੁੰਗਾਰਾ ਮਿਲੇਗਾ।’’
ਇਹ ਖ਼ਬਰ ਵੀ ਪੜ੍ਹੋ : ‘ਗਦਰ 2’ ਨੇ ਤੋੜਿਆ ‘ਬਾਹੂਬਲੀ 2’ ਦਾ ਰਿਕਾਰਡ, ਬਣੀ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫ਼ਿਲਮ
ਕਪਿਲ ਸ਼ਰਮਾ ਨੇ ਅੱਗੇ ਕਿਹਾ, ‘‘ਸਾਨੂੰ ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਕਿ ਪੰਜਾਬ ’ਚ ਖ਼ੁਸ਼ਹਾਲੀ ਲਿਆਉਣੀ ਇੰਨੀ ਸੌਖੀ ਨਹੀਂ ਸੀ। ਸਾਡੇ ਗੁਰੂਆਂ ਤੇ ਲੋਕਾਂ ਨੇ ਸ਼ਹਾਦਤਾਂ ਦਿੱਤੀਆਂ ਹਨ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀ ਮਹਿਕ ਪੂਰੀ ਦੁਨੀਆ ਤਕ ਪਹੁੰਚੇ। ਜਿਥੇ ਭਗਵੰਤ ਮਾਨ ਸਾਡੀ ਡਿਊਟੀ ਲਗਾਉਣਗੇ, ਅਸੀਂ ਪਹੁੰਚ ਜਾਵਾਂਗੇ।’’
ਦੱਸ ਦੇਈਏ ਕਿ ਪੰਜਾਬ ਸਰਕਾਰ ਵਲੋਂ 11 ਤੋਂ 13 ਸਤੰਬਰ ਤਕ ‘ਪੰਜਾਬ ਟੂਰਿਜ਼ਮ ਸਮਿਟ’ ਕਰਵਾਈ ਜਾ ਰਹੀ ਹੈ। ਇਸ ਦਾ ਉਦਘਾਟਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤਾ ਗਿਆ। ‘ਪੰਜਾਬ ਟੂਰਿਜ਼ਮ ਸਮਿਟ’ ਨੂੰ ਲੈ ਕੇ ਦੇਸ਼ ਦੀ ਸੈਰ-ਸਪਾਟਾ ਸਨਅਤ ’ਚ ਭਾਰੀ ਉਤਸ਼ਾਹ ਹੈ, ਜਿਸ ਨਾਲ ਸੂਬੇ ਨੂੰ ਭਵਿੱਖ ’ਚ ਵੱਡੇ ਪੱਧਰ ’ਤੇ ਆਰਥਿਕ ਲਾਭ ਹੋਵੇਗਾ। ਸਮਿਟ ’ਚ ਸੈਰ-ਸਪਾਟਾ ਉਦਯੋਗ ਨਾਲ ਜੁੜੀਆਂ 600 ਦੇ ਕਰੀਬ ਦੇਸ਼ ਦੀਆਂ ਮਸ਼ਹੂਰ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।