ਕਪਿਲ ਸ਼ਰਮਾ ਨੇ ਲਾਡਲੇ ਪੁੱਤਰ ਦੇ ਜਨਮਦਿਨ ''ਤੇ ਸਾਂਝੀ ਕੀਤੀ ਖ਼ਾਸ ਪੋਸਟ, ਕਲਾਕਾਰਾਂ ਨੇ ਦਿੱਤੀਆਂ ਵਧਾਈਆਂ

Tuesday, Feb 01, 2022 - 05:45 PM (IST)

ਕਪਿਲ ਸ਼ਰਮਾ ਨੇ ਲਾਡਲੇ ਪੁੱਤਰ ਦੇ ਜਨਮਦਿਨ ''ਤੇ ਸਾਂਝੀ ਕੀਤੀ ਖ਼ਾਸ ਪੋਸਟ, ਕਲਾਕਾਰਾਂ ਨੇ ਦਿੱਤੀਆਂ ਵਧਾਈਆਂ

ਨਵੀਂ ਦਿੱਲੀ (ਬਿਊਰੋ) : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਅੱਜ ਆਪਣੇ ਪੁੱਤਰ ਦਾ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦੇ ਪੁੱਤਰ ਤ੍ਰਿਸ਼ਾਨ ਦਾ ਜਨਮ 1 ਫਰਵਰੀ 2021 ਨੂੰ ਹੋਇਆ ਸੀ ਅਤੇ ਅੱਜ ਉਹ 1 ਸਾਲ ਦਾ ਹੋ ਗਿਆ ਹੈ। ਕਪਿਲ ਸ਼ਰਮਾ ਆਪਣੇ ਬੱਚਿਆਂ ਦੇ ਬਹੁਤ ਕਰੀਬ ਹਨ। ਆਪਣੇ ਪੁੱਤਰ ਤ੍ਰਿਸ਼ਾਨ ਦੇ ਪਹਿਲੇ ਜਨਮਦਿਨ 'ਤੇ ਪਿਤਾ ਕਪਿਲ ਸ਼ਰਮਾ ਨੇ ਬਹੁਤ ਹੀ ਪਿਆਰੀ ਤਸਵੀਰ ਪੋਸਟ ਕੀਤੀ ਹੈ। ਤਸਵੀਰ ਪੋਸਟ ਕਰਨ ਦੇ ਨਾਲ ਹੀ ਕਪਿਲ ਸ਼ਰਮਾ ਨੇ ਇੱਕ ਕਿਊਟ ਮੈਸੇਜ ਵੀ ਲਿਖਿਆ। ਕਪਿਲ ਦੀ ਇਸ ਪੋਸਟ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਕਲਾਕਾਰ ਤ੍ਰਿਸ਼ਾਨ 'ਤੇ ਖ਼ੂਬ ਪਿਆਰ ਬਰਸਾ ਰਹੇ ਹਨ।

 
 
 
 
 
 
 
 
 
 
 
 
 
 
 

A post shared by Kapil Sharma (@kapilsharma)

ਦੱਸ ਦਈਏ ਕਿ ਕਪਿਲ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਪੁੱਤਰ ਦੀ ਇਕ ਸਾਲ ਦੀ ਕਿਊਟ ਤਸਵੀਰ ਪੋਸਟ ਕੀਤੀ ਹੈ, ਜਿਸ 'ਚ ਤ੍ਰਿਸ਼ਾਨ ਅੱਖਾਂ 'ਤੇ ਚਸ਼ਮਾ ਲਾ ਕੇ ਕੈਮਰੇ ਲਈ ਪੋਜ਼ ਦਿੰਦਾ ਨਜ਼ਰ ਆ ਰਿਹਾ ਹੈ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਕਾਮੇਡੀਅਨ ਕਪਿਲ ਸ਼ਰਮਾ ਨੇ ਇੰਸਟਾਗ੍ਰਾਮ 'ਤੇ ਲਿਖਿਆ, ''ਅੱਜ ਮੇਰੇ ਪੁੱਤਰ ਤ੍ਰਿਸ਼ਾਨ ਦਾ ਪਹਿਲਾ ਜਨਮਦਿਨ ਹੈ ਅਤੇ ਤੁਹਾਡੇ ਸਾਰਿਆਂ ਦੇ ਪਿਆਰ ਅਤੇ ਆਸ਼ੀਰਵਾਦ ਦੀ ਲੋੜ ਹੈ। ਜਨਮਦਿਨ ਮੁਬਾਰਕ ਮੇਰੇ ਪੁੱਤਰ ਸਾਡੀ ਜ਼ਿੰਦਗੀ 'ਚ ਆਉਣ ਅਤੇ ਇਸ ਨੂੰ ਹੋਰ ਸੁੰਦਰ ਬਣਾਉਣ ਲਈ ਤੁਹਾਡਾ ਧੰਨਵਾਦ। ਭਗਵਾਨ ਭਲਾ ਕਰੇ।''

PunjabKesari

ਦੱਸਣਯੋਗ ਹੈ ਕਿ ਕਪਿਲ ਸ਼ਰਮਾ ਦੇ ਪੁੱਤਰ ਨੂੰ ਫ਼ਿਲਮੀ ਸਿਤਾਰਿਆਂ ਨੇ ਵੀ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਕਾਮੇਡੀਅਨ ਭਾਰਤੀ ਸ਼ਰਮਾ ਨੇ ਤ੍ਰਿਸ਼ਾਨ ਨੂੰ ਜਨਮਦਿਨ 'ਤੇ ਵਧਾਈ ਦਿੰਦੇ ਹੋਏ ਲਿਖਿਆ, 'ਹੈਪੀ ਵਾਲਾ ਬਰਥਡੇ ਤ੍ਰਿਸ਼ੂ।' ਸੋਫੀ ਚੌਧਰੀ ਨੇ ਵਧਾਈ ਦਿੰਦੇ ਹੋਏ ਲਿਖਿਆ, 'ਕਿਊਟ, ਜਨਮਦਿਨ ਮੁਬਾਰਕ ਤ੍ਰਿਸ਼ਾਨ।' ਹਰਭਜਨ ਸਿੰਘ ਨੇ ਤ੍ਰਿਸ਼ਾਨ ਨੂੰ ਉਸ ਦੇ ਜਨਮਦਿਨ 'ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਇੱਕ ਪਿਆਰ ਭਰਿਆ ਸੁਨੇਹਾ ਵੀ ਲਿਖਿਆ, 'ਹੈਪੀ ਬਰਥਡੇ ਪੁੱਤ।' ਇਸ ਦੇ ਨਾਲ ਹੀ ਸਿਧਾਂਤ ਚਤੁਰਵੇਦੀ, ਹੁਮਾ ਕੁਰੈਸ਼ੀ, ਬਿਪਾਸ਼ਾ ਬਾਸੂ, ਟਾਈਗਰ ਸ਼ਰਾਫ ਸਮੇਤ ਕਈ ਸਿਤਾਰਿਆਂ ਨੇ ਤ੍ਰਿਸ਼ਾਨ ਨੂੰ ਜਨਮਦਿਨ 'ਤੇ ਸ਼ੁਭਕਾਮਨਾਵਾਂ ਦਿੱਤੀਆਂ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News