ਸਾਂਤਾ ਕਲਾਜ਼ ਬਣੀ ਕਪਿਲ ਦੀ ਲਾਡਲੀ ਧੀ ਅਨਾਇਰਾ, ਗਿਫ਼ਟ ਬਾਕਸ ’ਚ ਬੈਠ ਦਿੱਤੇ ਪੋਜ਼

Saturday, Dec 26, 2020 - 02:05 PM (IST)

ਸਾਂਤਾ ਕਲਾਜ਼ ਬਣੀ ਕਪਿਲ ਦੀ ਲਾਡਲੀ ਧੀ ਅਨਾਇਰਾ, ਗਿਫ਼ਟ ਬਾਕਸ ’ਚ ਬੈਠ ਦਿੱਤੇ ਪੋਜ਼

ਮੁੰਬਈ (ਬਿਊਰੋ) — 25 ਦਸੰਬਰ ਨੂੰ ਪੂਰੇ ਦੇਸ਼ ’ਚ ਕ੍ਰਿਸਮਸ ਨੂੰ ਬਹੁਤ ਧੂਮ-ਧਾਮ ਨਾਲ ਮਨਾਇਆ ਗਿਆ। ਕ੍ਰਿਸਮਸ ਦੇ ਖ਼ਾਸ ਮੌਕੇ ’ਤੇ ਤਾਂ ਵੱਡੇ ਵੀ ਬੱਚੇ ਬਣ ਗਏ। ਅਜਿਹੇ ’ਚ ਕ੍ਰਿਸਮਸ ਦਾ ਤਿਉਹਾਰ ਆਪਣੇ-ਆਪ ’ਚ ਹੀ ਖ਼ਾਸ ਹੈ ਤਾਂ ਹੀ ਹਰ ਕਿਸੇ ਨੂੰ ਇਸ ਦਾ ਇੰਤਜ਼ਾਰ ਬੇਸਬਰੀ ਨਾਲ ਰਹਿੰਦਾ ਹੈ। ਟੀ. ਵੀ. ਤੋਂ ਲੈ ਕੇ ਬਾਲੀਵੁੱਡ ਸਿਤਾਰਿਆਂ ਵੀ ਇਸ ਤਿਉਹਾਰ ਦੇ ਰੰਗ ’ਚ ਰੰਗੇ ਨਜ਼ਰ ਆਏ। ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਵੀ ਕ੍ਰਿਸਮਸ ਦੇ ਮੌਕੇ ’ਤੇ ਆਪਣੀ ਪਿਆਰੀ ਧੀ ਅਨਾਇਰਾ ਸ਼ਰਮਾ ਦੀਆਂ ਕਿਊਟ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

PunjabKesari

ਅਨਾਇਰਾ ਰੈੱਡ ਕਲਰ ਦੀ ਡਰੈੱਸ ’ਚ ਬੇਹੱਦ ਪਿਆਰੀ ਲੱਗ ਰਹੀ ਹੈ। ਕਪਿਲ ਸ਼ਰਮਾ ਨੇ ਅਨਾਇਰਾ ਸ਼ਰਮਾ ਦੀਆਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਉਹ ਸਾਂਤਾ ਕਾਲਜ਼ ਬਣੀ ਨਜ਼ਰ ਆ ਰਹੀ ਹੈ। ਇਕ ਤਸਵੀਰ ’ਚ ਅਨਾਇਰਾ ਕ੍ਰਿਸਮਸ ਟ੍ਰੀ ਦੇ ਨੇੜੇ ਰੱਖੇ ਤੋਹਫ਼ੇ ਅੰਦਰ ਬੈਠੀ ਨਜ਼ਰ ਆ ਰਹੀ ਹੈ। ਉਥੇ ਹੀ ਦੂਜੀ ਤਸਵੀਰ ’ਚ ਉਹ ਕਲੋਜ਼ਅਪ ਹੈ। ਇਨ੍ਹਾਂ ਦੋਵਾਂ ਤਸਵੀਰਾਂ ’ਚ ਕਪਿਲ ਦੀ ਧੀ ਹੱਸਦੀ ਨਜ਼ਰ ਆ ਰਹੀ ਹੈ। ਅਨਾਇਰਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ ਅਤੇ ਦਰਸ਼ਕਾਂ ਵਲੋਂ ਵੀ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 

PunjabKesari
ਦੱਸਣਯੋਗ ਹੈ ਕਿ ਕਪਿਲ ਸ਼ਰਮਾ ਦੀ ਧੀ ਅਨਾਇਰਾ ਸ਼ਰਮਾ ਇਕ ਸਾਲ ਦੀ ਹੋ ਚੁੱਕੀ ਹੈ। ਕਪਿਲ ਸ਼ਰਮਾ ਨੇ ਇੰਸਟਾਗ੍ਰਾਮ ’ਤੇ ਧੀ ਦੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਤਸਵੀਰਾਂ ’ਚ ਬਰਥਡੇ ਗਰਲ ਅਨਾਇਰਾ ਨੇ ਹਲਕੇ ਗੁਲਾਬੀ ਰੰਗ ਦੀ ਡਰੈੱਸ ਪਹਿਨੀ ਸੀ, ਜਿਸ ’ਚ ਉਹ ਰਾਜਕੁਮਾਰੀ ਲੱਗ ਰਹੀ ਸੀ। 

PunjabKesari


ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


author

sunita

Content Editor

Related News