ਕਪਿਲ ਸ਼ਰਮਾ ਨੇ ਅੰਮ੍ਰਿਤਸਰ ਫੇਰੀ ਦੀਆਂ ਪਿਆਰੀਆਂ ਯਾਦਾਂ ਕੀਤੀਆਂ ਸਾਂਝੀਆਂ, ਤੁਸੀਂ ਵੀ ਦੇਖੋ ਵੀਡੀਓ

Thursday, Jan 12, 2023 - 01:55 PM (IST)

ਕਪਿਲ ਸ਼ਰਮਾ ਨੇ ਅੰਮ੍ਰਿਤਸਰ ਫੇਰੀ ਦੀਆਂ ਪਿਆਰੀਆਂ ਯਾਦਾਂ ਕੀਤੀਆਂ ਸਾਂਝੀਆਂ, ਤੁਸੀਂ ਵੀ ਦੇਖੋ ਵੀਡੀਓ

ਚੰਡੀਗਡ਼੍ਹ (ਬਿਊਰੋ)- ਕਪਿਲ ਸ਼ਰਮਾ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਵਿਖੇ ਪਰਿਵਾਰ ਨਾਲ ਘੁੰਮਣ ਆਏ ਸਨ। ਇਸ ਦੌਰਾਨ ਕਪਿਲ ਸ਼ਰਮਾ ਨੇ ਜਿਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ, ਉਥੇ ਹੀ ਆਪਣੇ ਕਰੀਬੀਆਂ ਨਾਲ ਮੁਲਾਕਾਤ ਵੀ ਕੀਤੀ।

ਇਹ ਖ਼ਬਰ ਵੀ ਪੜ੍ਹੋ : ਦੁਨੀਆ ਦੇ ਸਭ ਤੋਂ ਅਮੀਰ ਕਲਾਕਾਰਾਂ 'ਚ ਸ਼ਾਮਲ ਜੈਕੀ ਚੈਨ ਪਰ ਧੀ ਕੋਲ ਨਹੀਂ ਰਹਿਣ ਲਈ ਘਰ

ਇਸ ਦੀ ਇਕ ਵੀਡੀਓ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਪਿਲ ਸ਼ਰਮਾ ਆਪਣੇ ਕਾਲਜ, ਆਪਣੀ ਯੂਨੀਵਰਸਿਟੀ, ਆਪਣੇ ਅਧਿਆਪਕਾਂ, ਦੋਸਤਾਂ ਤੇ ਪਰਿਵਾਰ ਨਾਲ ਮਿਲਦੇ ਨਜ਼ਰ ਆ ਰਹੇ ਹਨ।

ਕਪਿਲ ਸ਼ਰਮਾ ਨੇ ਇਸ ਦੌਰਾਨ ਅੰਮ੍ਰਿਤਸਰ ਦੇ ਛੋਲੇ-ਭਟੂਰਿਆਂ ਦਾ ਆਨੰਦ ਵੀ ਮਾਣਿਆ।

ਵੀਡੀਓ ਸਾਂਝੀ ਕਰਦਿਆਂ ਕਪਿਲ ਨੇ ਲਿਖਿਆ, ''ਮੇਰਾ ਕਾਲਜ, ਮੇਰੀ ਯੂਨੀਵਰਸਿਟੀ, ਮੇਰੇ ਅਧਿਆਪਕ, ਮੇਰੇ ਦੋਸਤ, ਮੇਰਾ ਪਰਿਵਾਰ, ਮੇਰਾ ਸ਼ਹਿਰ, ਖਾਣਾ, ਅਹਿਸਾਸ, ਪਵਿੱਤਰ ਅਸਥਾਨ 'ਗੋਲਡਨ ਟੈਂਪਲ'। ਦੁਆਵਾਂ ਲਈ ਬਹੁਤ-ਬਹੁਤ ਧੰਨਵਾਦ ਬਾਬਾ ਜੀ।''

ਨੋਟ- ਕਪਿਲ ਸ਼ਰਮਾ ਦੀ ਇਸ ਵੀਡੀਓ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News