ਕਪਿਲ ਸ਼ਰਮਾ ਨੇ ਬਚਾਈ ''ਸੁੰਦਰ ਹਾਥੀ'' ਦੀ ਜਾਨ, ਪੇਟਾ ਨੇ ਟਵੀਟ ਕਰ ਕੀਤਾ ਕਮੇਡੀਅਨ ਦਾ ਧੰਨਵਾਦ

Sunday, Dec 26, 2021 - 04:57 PM (IST)

ਕਪਿਲ ਸ਼ਰਮਾ ਨੇ ਬਚਾਈ ''ਸੁੰਦਰ ਹਾਥੀ'' ਦੀ ਜਾਨ, ਪੇਟਾ ਨੇ ਟਵੀਟ ਕਰ ਕੀਤਾ ਕਮੇਡੀਅਨ ਦਾ ਧੰਨਵਾਦ

ਮੁੰਬਈ- ਕਮੇਡੀਅਨ ਕਪਿਲ ਸ਼ਰਮਾ ਆਪਣੀ ਕਾਮੇਡੀ ਨਾਲ ਲੋਕਾਂ ਦਾ ਮੰਨੋਰੰਜ ਤਾਂ ਕਰਦੇ ਹਨ ਉਧਰ ਦੂਜਿਆਂ ਦੀ ਮਦਦ ਕਰਕੇ ਸਭ ਦਾ ਦਿਲ ਵੀ ਜਿੱਤਦੇ ਹਨ। ਹੁਣ ਹਾਲ ਹੀ 'ਚ ਪੇਟਾ ਭਾਵ ਪੀਪਲ ਫਾਰ ਦਿ ਐਥੀਕਲ ਐਨੀਮਲਸ ਨੇ ਇਕ ਵਾਰ ਫਿਰ ਇਕ ਬੀਮਾਰ ਹਾਥੀ ਦੀ ਜਾਨ ਬਚਾਉਣ 'ਚ ਮਦਦ ਕਰਨ ਲਈ ਕਪਿਲ ਦਾ ਧੰਨਵਾਦ ਕੀਤਾ ਹੈ।  ਪੇਟਾ ਨੇ ਟਵੀਟ ਕਰਕੇ ਲਿਖਿਆ-'ਕਪਿਲ ਸ਼ਰਮਾ ਹਾਥੀ ਸੁੰਦਰ ਦੀ ਮਦਦ ਕਰਨ ਲਈ ਤੁਹਾਡਾ ਇਕ ਵਾਰ ਫਿਰ ਤੋਂ ਥੈਕਿਊ। ਸਾਡੇ ਕੋਲ ਦੂਜੇ ਹਾਥੀ ਦੇ ਬਾਰੇ 'ਚ ਇਕ ਚੰਗੀ ਖ਼ਬਰ ਹੈ। ਪੇਟਾ ਇੰਡੀਆ ਦੀਆਂ ਕੋਸ਼ਿਸ਼ਾਂ ਤੋਂ ਬਾਅਦ, ਦੇਸ਼ ਦੀ ਸਭ ਤੋਂ ਪਤਲੇ ਹਾਥੀ' ਲਕਸ਼ਮੀ ਨੂੰ ਕੋਰਟ ਦੇ ਦੁਰਵਿਵਹਾਰ ਤੋਂ ਬਚਾਉਣ ਲਈ ਹਰੀ ਝੰਡੀ ਦਿਖਾ ਦਿੱਤੀ ਹੈ। ਇਸ 'ਤੇ ਕਪਿਲ ਨੇ ਵੀ ਜਵਾਬ ਦਿੰਦੇ ਹੋਏ ਲਿਖਿਆ-'ਇਹ ਤਾਂ ਬਹੁਤ ਵਧੀਆ ਖ਼ਬਰ ਹੈ। ਸਾਨੂੰ ਤੁਹਾਡੇ ਲੋਕਾਂ 'ਤੇ ਮਾਣ ਹੈ। ਭਗਵਾਨ ਤੁਹਾਡੇ 'ਤੇ ਇੰਝ ਹੀ ਕ੍ਰਿਪਾ ਬਣਾਏ ਰੱਖੇ'।

PunjabKesari

ਦੱਸ ਦੇਈਏ ਕਿ ਹਾਥੀ ਸੁੰਦਰ ਨੂੰ ਸਾਲ 2007 'ਚ ਜਦੋਂ ਉਹ ਸਿਰਫ਼ ਬੱਚਾ ਸੀ ਤਾਂ ਉਸ ਨੂੰ ਕੋਲਹਾਪੁਰ 'ਚ ਇਕ ਮੰਦਰ ਨੂੰ ਦੇ ਦਿੱਤਾ ਗਿਆ ਸੀ। ਉਥੇ ਉਸ ਦੇ ਪੈਰ 'ਚ ਜੰਜ਼ੀਰ ਬੰਨ੍ਹ ਕੇ ਰੱਖੀ ਗਈ ਸੀ। ਉਸ ਦੇ ਨਾਲ ਬੁਰਾ ਵਰਤਾਓ ਕੀਤਾ ਗਿਆ। ਸੁੰਦਰ ਦਾ ਹੈਂਡਲਰ ਉਸ ਨੂੰ ਸੋਟੀਆਂ ਨਾਲ ਮਾਰਦਾ ਸੀ। ਜਦੋਂ ਪੇਟਾ ਇੰਡੀਆ ਨੂੰ ਇਸ ਦੀ ਹਾਲਤ ਬਾਰੇ ਪਤਾ ਲੱਗਿਆ, ਤਦ ਸਾਹਮਣੇ ਆਇਆ ਕਿ ਸੁੰਦਰ ਦੀ ਇਕ ਅੱਖ 'ਤੇ ਸੱਟ ਲੱਗੀ ਹੈ, ਕੰਨ 'ਚ ਛੇਕ ਹੋ ਗਿਆ ਹੈ ਅਤੇ ਪੂਰੇ ਸਰੀਰ 'ਤੇ ਸੱਟ ਦੇ ਨਿਸ਼ਾਨ ਹੈ। ਇਸ ਤੋਂ ਬਾਅਦ ਸੁੰਦਰ ਦੀ ਰਿਹਾਈ ਲਈ ਕੈਪੇਂਨ ਚਲਾਈ ਗਈ। ਪੇਟਾ ਨੇ ਮੰਗ ਕੀਤੀ ਕਿ ਸੁੰਦਰ ਨੂੰ ਜੰਗਲ 'ਚ ਛੱਡ ਦਿੱਤਾ ਜਾਵੇ ਪਰ ਅਜਿਹਾ ਕਰਨ ਤੋਂ ਉਸ ਦੇ ਹੈਂਡਲਰ ਨੇ ਮਨ੍ਹਾ ਕਰ ਦਿੱਤਾ।

PunjabKesari

2013 'ਚ ਸੁੰਦਰ ਦੀ ਬੇਰਹਿਮੀ ਨਾਲ ਕੁੱਟਮਾਰ ਦੀ ਵੀਡੀਓ ਵੀ ਸਾਹਮਣੇ ਆਈ, ਜਿਸ ਤੋਂ ਬਾਅਦ ਦੇਸ਼-ਵਿਦੇਸ਼ ਦੇ ਲੋਕਾਂ ਨੇ ਉਸ ਨੂੰ ਜੰਗਲ 'ਚ ਛੱਡਣ ਲਈ ਕਿਹਾ। ਮਾਮਲਾ ਕੋਰਟ ਵੀ ਗਿਆ, ਜਿਥੇ ਉਸ ਨੂੰ ਬਚਾਉਣ ਲਈ ਲੜਾਈ ਲੜੀ ਗਈ। ਅੰਤ 'ਚ 5 ਜੂਨ 2014 ਨੂੰ, ਸੁੰਦਰ ਨੂੰ ਬਨੇਰਘੱਟਾ ਬਾਇਓਲਾਜ਼ੀਕਲ ਪਾਰਕ 'ਚ ਲਿਜਾਂਦਾ ਗਿਆ, ਜਿਥੇ ਉਸ ਦੀ ਦੇਖਭਾਲ ਕੀਤੀ ਗਈ। ਉਸ ਦਾ ਇਲਾਜ ਕੀਤਾ ਗਿਆ।

PunjabKesari
ਜਾਣਕਾਰੀ ਲਈ ਦੱਸ ਦੇਈਏ ਕਿ 2015 'ਚ ਕਪਿਲ ਨੂੰ ਪੇਟਾ ਦੇ 'ਪਰਸਨ ਆਫ ਦਿ ਈਅਰ' ਨਾਲ ਸਨਮਾਨਿਤ ਕੀਤਾ ਗਿਆ ਸੀ।


author

Aarti dhillon

Content Editor

Related News