ਹੱਡੀਆਂ ਦੀ ਮੁੱਠ ਬਣੇ ਕਾਮੇਡੀਅਨ ਕਪਿਲ ਸ਼ਰਮਾ, ਚਿੰਤਾ 'ਚ ਪਏ ਪ੍ਰਸ਼ੰਸਕ (ਵੀਡੀਓ)

Sunday, Apr 13, 2025 - 11:10 AM (IST)

ਹੱਡੀਆਂ ਦੀ ਮੁੱਠ ਬਣੇ ਕਾਮੇਡੀਅਨ ਕਪਿਲ ਸ਼ਰਮਾ, ਚਿੰਤਾ 'ਚ ਪਏ ਪ੍ਰਸ਼ੰਸਕ (ਵੀਡੀਓ)

ਐਂਟਰਟੇਨਮੈਂਟ ਡੈਸਕ- ਅਦਾਕਾਰ ਅਤੇ ਕਾਮੇਡੀਅਨ ਕਪਿਲ ਸ਼ਰਮਾ ਨੂੰ ਹਾਲ ਹੀ ਵਿਚ ਮੁੰਬਈ ਹਵਾਈ ਅੱਡੇ 'ਤੇ ਸਪਾਟ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦਾ ਬਾਡੀ ਟ੍ਰਾਂਸਫਾਰਮੇਸ਼ਨ ਵੇਖ ਹਰ ਕੋਈ ਹੈਰਾਨ ਰਹਿ ਗਿਆ, ਕਿਉਂਕਿ ਕਪਿਲ ਪਹਿਲਾਂ ਨਾਲੋਂ ਜ਼ਿਆਦਾ ਪਤਲੇ ਦਿਖਾਈ ਦੇ ਰਹੇ ਸਨ। ਕਾਮੇਡੀਅਨ ਨੇ ਸਲੇਟੀ ਰੰਗ ਦਾ ਕੋਆਰਡ ਸੈੱਟ ਪਹਿਨਿਆ ਹੋਇਆ ਸੀ।

ਇਹ ਵੀ ਪੜ੍ਹੋ: ਜਯਾ ਬੱਚਨ ਦੀ ਇਹ ਗੱਲ ਸੁਣਦਿਆਂ ਹੀ ਸਾਰਿਆਂ ਸਾਹਮਣੇ ਰੋਣ ਲੱਗੀ ਐਸ਼ਵਰਿਆ ਰਾਏ (ਵੀਡੀਓ)

 
 
 
 
 
 
 
 
 
 
 
 
 
 
 
 

A post shared by Bollywood Street Snap (@bollywoodstreetsnap)

ਇੰਟਰਨੈੱਟ 'ਤੇ ਜਿਵੇਂ ਹੀ ਇਹ ਵੀਡੀਓ ਵਾਇਰਲ ਹੋਈ, ਅਦਾਕਾਰ ਦੇ ਪਤਲੇ ਲੁੱਕ ਨੇ ਪ੍ਰਸ਼ੰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ, ਜਿਸ ਨਾਲ ਪ੍ਰਸ਼ੰਸਕਾਂ ਵਿੱਚ ਉਤਸੁਕਤਾ ਅਤੇ ਚਿੰਤਾ ਪੈਦਾ ਹੋ ਗਈ। ਜਿੱਥੇ ਕੁਝ ਲੋਕਾਂ ਨੇ ਅਦਾਕਾਰ ਦੀ ਮਿਹਨਤ ਅਤੇ ਸਮਰਪਣ ਲਈ ਪ੍ਰਸ਼ੰਸਾ ਕੀਤੀ, ਉੱਥੇ ਹੀ ਕੁਝ ਨੇ ਕਿਹਾ ਕਿ ਉਨ੍ਹਾਂ ਨੇ ਭਾਰ ਘਟਾਉਣ ਵਾਲੀਆਂ ਦਵਾਈਆਂ ਦੀ ਵਰਤੋਂ ਕੀਤੀ ਹੈ।

ਇਹ ਵੀ ਪੜ੍ਹੋ: 'ਜਿਸਕੀ ਬੀਵੀ ਛੋਟੀ...'; ਜਦੋਂ ਭਰੀ ਮਹਿਫਿਲ 'ਚ ਅਮਿਤਾਭ ਬੱਚਨ ਨੇ ਜਯਾ ਨੂੰ ਗੋਦੀ ਚੁੱਕ ਕੇ ਗਾਇਆ ਗਾਣਾ (ਵੀਡੀਓ)

ਵਰਕ ਫਰੰਟ ਦੀ ਗੱਲ ਕਰੀਏ ਤਾਂ ਕਪਿਲ ਨੇ ਹਾਲ ਹੀ ਵਿੱਚ ਆਪਣੀ ਆਉਣ ਵਾਲੀ ਫਿਲਮ, 'ਕਿਸ ਕਿਸ ਕੋ ਪਿਆਰ ਕਰੂੰ 2' ਦਾ ਐਲਾਨ ਕੀਤਾ ਹੈ। ਇਹ ਫਿਲਮ ਉਨ੍ਹਾਂ ਦੀ 2015 ਦੀ ਇਸੇ ਨਾਮ ਦੀ ਹਿੱਟ ਫਿਲਮ ਦਾ ਸੀਕਵਲ ਹੈ।

ਇਹ ਵੀ ਪੜ੍ਹੋ: ਨੌਜਵਾਨ ਸਿਤਾਰਿਆਂ ਨੂੰ ਟੱਕਰ ਦੇ ਰਿਹੈ 72 ਸਾਲ ਦਾ ਇਹ ਮਸ਼ਹੂਰ ਅਦਾਕਾਰ, ਇਸ ਫਿਲਮ ਲਈ ਵਸੂਲੀ ਵੱਡੀ ਰਕਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News