ਕਪਿਲ ਸ਼ਰਮਾ ਦਾ ਮਜ਼ੇਦਾਰ ਕਿੱਸਾ, ਕਿਹਾ- ‘ਗਿੰਨੀ ਤੇ ਮੈਂ 37 ਲੋਕਾਂ ਨਾਲ ਗਏ ਸੀ ਹਨੀਮੂਨ ''ਤੇ’

Monday, Jun 26, 2023 - 11:14 AM (IST)

ਕਪਿਲ ਸ਼ਰਮਾ ਦਾ ਮਜ਼ੇਦਾਰ ਕਿੱਸਾ, ਕਿਹਾ- ‘ਗਿੰਨੀ ਤੇ ਮੈਂ 37 ਲੋਕਾਂ ਨਾਲ ਗਏ ਸੀ ਹਨੀਮੂਨ ''ਤੇ’

ਮੁੰਬਈ (ਬਿਊਰੋ) : 'ਦਿ ਕਪਿਲ ਸ਼ਰਮਾ ਸ਼ੋਅ' ਟੀ. ਵੀ. ਦੇ ਸਭ ਤੋਂ ਮਸ਼ਹੂਰ ਕਾਮੇਡੀ ਸ਼ੋਅ 'ਚੋਂ ਇੱਕ ਹੈ। ਹਾਲ ਹੀ 'ਚ ਕਾਮੇਡੀ ਸ਼ੋਅ ਦੇ ਤਾਜ਼ਾ ਐਪੀਸੋਡ 'ਚ ਕਾਮੇਡੀਅਨ ਕਪਿਲ ਸ਼ਰਮਾ ਨੇ ਆਪਣੀ ਹਨੀਮੂਨ ਯਾਤਰਾ ਦਾ ਇੱਕ ਮਜ਼ੇਦਾਰ ਕਿੱਸਾ ਸਾਂਝਾ ਕੀਤਾ। ਕਪਿਲ ਸ਼ਰਮਾ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਹ ਆਪਣੀ ਪਤਨੀ ਗਿੰਨੀ ਚਤਰਥ ਸਣੇ 37 ਲੋਕਾਂ ਨਾਲ ਹਨੀਮੂਨ 'ਤੇ ਗਏ ਸਨ। ਜੀ ਹਾਂ, ਕਪਿਲ ਸ਼ਰਮਾ ਨੇ ਇੱਕ ਮਜ਼ਾਕੀਆ ਕਿੱਸਾ ਸੁਣਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਵਿਆਹ ਦੀ ਰਿਸੈਪਸ਼ਨ ਤੋਂ ਬਾਅਦ ਗਿੰਨੀ ਦੀ ਭੈਣ, ਭੈਣ ਦੀ ਸੱਸ ਅਤੇ ਮੇਰੀਆਂ ਭੈਣਾਂ ਅਤੇ ਮਾਂ ਇਕੱਠੇ ਇਟਲੀ ਗਏ ਸਨ।

PunjabKesari

ਪੂਰੇ ਪਰਿਵਾਰ ਨਾਲ ਹਨੀਮੂਨ 'ਤੇ ਗਏ ਕਪਿਲ ਤੇ ਗਿੰਨੀ
ਕਪਿਲ ਸ਼ਰਮਾ ਨੇ ਕਾਮੇਡੀ ਸ਼ੋਅ 'ਚ ਇੱਕ ਕਿੱਸਾ ਸੁਣਾਉਂਦੇ ਹੋਏ ਕਿਹਾ- ''ਮੈਂ ਮਜ਼ਾਕ ਨਹੀਂ ਕਰ ਰਿਹਾ, ਮੇਰੀ 25 ਦਸੰਬਰ ਨੂੰ ਰਿਸੈਪਸ਼ਨ ਸੀ ਅਤੇ ਉਦੋਂ ਗਿੰਨੀ ਦੀ ਭੈਣ ਅਤੇ ਉਸ ਦੀ ਭੈਣ ਦੀ ਸੱਸ, ਮੇਰੀਆਂ ਭੈਣਾਂ ਅਤੇ ਮਾਂ ਉੱਥੇ ਸਨ। ਇਸੇ ਲਈ ਅਸੀਂ ਸਾਰਿਆਂ ਨੂੰ ਆਪਣੇ ਹਨੀਮੂਨ 'ਤੇ ਇਟਲੀ ਲੈ ਗਏ।

PunjabKesari

ਇਸ ਲਈ ਸਾਡੇ ਹਨੀਮੂਨ 'ਤੇ ਸਾਡੇ ਨਾਲ ਕੁੱਲ 37 ਲੋਕ ਸਨ। ਜੇਕਰ ਤੁਸੀਂ ਤਕਨੀਕੀ ਤੌਰ 'ਤੇ ਦੇਖਦੇ ਹੋ ਤਾਂ ਅਸੀਂ ਮੁੰਬਈ ਵਾਪਸ ਆ ਕੇ ਹਨੀਮੂਨ ਮਨਾਇਆ। ਕਪਿਲ ਸ਼ਰਮਾ ਦੀ ਇਹ ਗੱਲ ਸੁਣ ਕੇ ਹਰ ਕੋਈ ਹੱਸਦਾ ਨਜ਼ਰ ਆਇਆ।

PunjabKesari

ਕਪਿਲ ਸ਼ਰਮਾ ਦਾ ਸਾਲ 2018 'ਚ ਹੋਇਆ ਵਿਆਹ!
ਕਾਮੇਡੀਅਨ ਕਪਿਲ ਸ਼ਰਮਾ ਨੇ ਦਸੰਬਰ 2018 'ਚ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਗਿੰਨੀ ਚਤਰਥ ਨਾਲ ਵਿਆਹ ਕਰਵਾਇਆ ਸੀ। ਵਿਆਹ ਦੇ ਕਰੀਬ 1 ਸਾਲ ਬਾਅਦ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਦੇ ਘਰ ਧੀ ਅਨਾਇਰਾ ਸ਼ਰਮਾ ਦਾ ਜਨਮ ਹੋਇਆ।

PunjabKesari

ਫਰਵਰੀ 2021 'ਚ ਗਿੰਨੀ ਤੇ ਕਪਿਲ ਨੇ ਪੁੱਤਰ ਤ੍ਰਿਸ਼ਨ ਦਾ ਸਵਾਗਤ ਕੀਤਾ। ਕਾਮੇਡੀ ਸ਼ੋਅ ਤੋਂ ਇਲਾਵਾ ਕਪਿਲ ਸ਼ਰਮਾ ਅਕਸਰ ਫ਼ਿਲਮਾਂ 'ਚ ਵੀ ਹੱਥ ਅਜ਼ਮਾਉਂਦੇ ਨਜ਼ਰ ਆਉਂਦੇ ਹਨ। ਕਪਿਲ ਸ਼ਰਮਾ ਹੁਣ ਤੱਕ 'ਕਿਸ-ਕਿਸ ਕੋ ਪਿਆਰ ਕਰੂੰ', 'ਫਿਰੰਗੀ' 'ਚ ਨਜ਼ਰ ਆ ਚੁੱਕੇ ਹਨ। ਖ਼ਬਰਾਂ ਮੁਤਾਬਕ, ਕਪਿਲ ਸ਼ਰਮਾ ਹੁਣ 'ਦਿ ਕਰੂ' ਫ਼ਿਲਮ 'ਚ ਨਜ਼ਰ ਆਉਣ ਵਾਲੇ ਹਨ।

PunjabKesari

PunjabKesari
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News