ਕਪਿਲ ਸ਼ਰਮਾ ਟੈਲੀਪ੍ਰਾਂਪਟਰ ਦੇਖ ਕੇ ਮਾਰਦੇ ਨੇ ਜੋਕਸ, ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਆਖੀਆਂ ਇਹ ਗੱਲਾਂ

Monday, Jan 02, 2023 - 04:20 PM (IST)

ਕਪਿਲ ਸ਼ਰਮਾ ਟੈਲੀਪ੍ਰਾਂਪਟਰ ਦੇਖ ਕੇ ਮਾਰਦੇ ਨੇ ਜੋਕਸ, ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਆਖੀਆਂ ਇਹ ਗੱਲਾਂ

ਮੁੰਬਈ (ਬਿਊਰੋ)– ‘ਦਿ ਕਪਿਲ ਸ਼ਰਮਾ ਸ਼ੋਅ’ ਟੀ. ਵੀ. ਦੀ ਦੁਨੀਆ ਦੇ ਸਭ ਤੋਂ ਮਸ਼ਹੂਰ ਸ਼ੋਅਜ਼ ’ਚੋਂ ਇਕ ਹੈ, ਜਿਸ ਕਾਰਨ ਇਸ ਦੀ ਚੰਗੀ ਫੈਨ ਫਾਲੋਇੰਗ ਹੈ। ਕਪਿਲ ਸ਼ਰਮਾ ਦੀ ਇਹ ਸ਼ੋਅ ਕਈ ਸਾਲਾਂ ਤੋਂ ਲੋਕਾਂ ਦੇ ਦਿਲਾਂ ’ਤੇ ਰਾਜ ਕਰ ਰਿਹਾ ਹੈ ਪਰ ਹਾਲ ਹੀ ’ਚ ਇਕ ਵਾਇਰਲ ਵੀਡੀਓ ਤੋਂ ਬਾਅਦ ਇਹ ਸ਼ੋਅ ਨਿਸ਼ਾਨੇ ’ਤੇ ਆ ਗਿਆ ਤੇ ਲੋਕਾਂ ਨੇ ਕਪਿਲ ਸ਼ਰਮਾ ਦੀ ਕਾਮੇਡੀ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ।

ਅਸਲ ’ਚ ਹਾਲ ਹੀ ’ਚ ਇਕ ਯੂਜ਼ਰ ਨੇ ਦਾਅਵਾ ਕੀਤਾ ਕਿ ਨਾ ਤਾਂ ਕਪਿਲ ਸ਼ਰਮਾ ਦੇ ਜੋਕਸ ਨੈਚੁਰਲ ਹਨ ਤੇ ਨਾ ਹੀ ਕਾਮੇਡੀ। ਉਹ ਸ਼ੋਅ ’ਚ ਜੋ ਕੁਝ ਵੀ ਬੋਲਦੇ ਹਨ, ਟੈਲੀਪ੍ਰਾਂਪਟਰ ’ਤੇ ਦੇਖ ਕੇ ਬੋਲਦੇ ਹਨ। ਸਬੂਤ ਦੇ ਤੌਰ ’ਤੇ ਯੂਜ਼ਰ ਨੇ ਕਪਿਲ ਸ਼ਰਮਾ ਦੀ ਵੀਡੀਓ ਵੀ ਸਾਂਝੀ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਕਾਮੇਡੀ ’ਤੇ ਸਵਾਲ ਉੱਠਣ ਲੱਗੇ ਹਨ।

ਕਪਿਲ ਸ਼ਰਮਾ ਹਮੇਸ਼ਾ ਤੋਂ ਆਪਣੀ ਕਾਮੇਡੀ ਲਈ ਜਾਣੇ ਜਾਂਦੇ ਰਹੇ ਹਨ। ਉਨ੍ਹਾਂ ਦੇ ਸੈਂਸ ਆਫ ਹਿਊਮਰ ਤੇ ਜੋਕਸ ’ਤੇ ਲੋਕ ਖ਼ੂਬ ਤਾੜੀਆਂ ਵਜਾਉਂਦੇ ਹਨ। ਮੌਜੂਦਾ ਦੌਰ ’ਚ ਕਪਿਲ ਸ਼ਰਮਾ ਦੀ ਗਿਣਤੀ ਦੇਖ ਕੇ ਟੌਪ ਕਾਮੇਡੀਅਨਜ਼ ’ਚ ਹੁੰਦੀ ਹੈ ਪਰ ਹੁਣ ਜੋ ਇਕ ਵੀਡੀਓ ਵਾਇਰਲ ਹੋਈ ਹੈ, ਉਸ ਨੂੰ ਦੇਖਣ ਤੋਂ ਬਾਅਦ ਲੋਕ ਕਪਿਲ ਸ਼ਰਮਾ ਨੂੰ ਟਾਰਗੇਟ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਗਰਲਫਰੈਂਡ ਨਾਲ ਹਨੀ ਸਿੰਘ ਦੀ ਰੋਮਾਂਟਿਕ ਵੀਡੀਓ ਵਾਇਰਲ, ਲੋਕਾਂ ਨੇ ਕਿਹਾ ‘ਡਿਲੀਟ’ ਕਰ ਦਿਓ

ਲੋਕਾਂ ਦਾ ਕਹਿਣਾ ਹੈ ਕਿ ਕਪਿਲ ਸ਼ਰਮਾ ਦੀ ਕਾਮੇਡੀ ’ਚ ਦਮ ਨਹੀਂ ਹੈ। ਉਹ ਖ਼ੁਦ ਤੋਂ ਕੁਝ ਨਹੀਂ ਬੋਲਦੇ ਹਨ ਤੇ ਸਭ ਕੁਝ ਪੜ੍ਹ ਕੇ ਬੋਲਦੇ ਹਨ। ਹੁਣ ਉਨ੍ਹਾਂ ਦੀ ਕਾਮੇਡੀ ਤੇ ਜੋਕਸ ਦੀ ਪੋਲ ਖੁੱਲ੍ਹ ਗਈ ਹੈ।

ਇਕ ਯੂਜ਼ਰ ਨੇ ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵੀ ਸਾਂਝੀ ਕੀਤੀ ਸੀ, ਜਿਸ ’ਚ ਕਪਿਲ ਸ਼ਰਮਾ ਟੈਲੀਪ੍ਰਾਂਪਟਰ ਦਾ ਸਹਾਰਾ ਲੈ ਕੇ ਬੋਲਦੇ ਨਜ਼ਰ ਆ ਰਹੇ ਹਨ। ਸਟੇਜ ’ਤੇ ਜੋ ਵਿੰਡੋ ਹੈ, ਉਸ ਦੀ ਪਰਛਾਈਂ ’ਚ ਟੈਲੀਪ੍ਰਾਂਪਟਰ ’ਤੇ ਲਿਖੀ ਸਕ੍ਰਿਪਟ ਨਜ਼ਰ ਆ ਰਹੀ ਹੈ। ਜਿਥੇ ਕੁਝ ਯੂਜ਼ਰਸ ਕਪਿਲ ਸ਼ਰਮਾ ਨੂੰ ਟਰੋਲ ਕਰ ਰਹੇ ਹਨ, ਉਥੇ ਕੁਝ ਯੂਜ਼ਰਸ ਤੇ ਪ੍ਰਸ਼ੰਸਕਾਂ ਨੇ ਕਾਮੇਡੀਅਨ ਦਾ ਸਮਰਥਨ ਵੀ ਕੀਤਾ ਹੈ।

ਇਕ ਪ੍ਰਸ਼ੰਸਕ ਨੇ ਸਮਰਥਨ ’ਚ ਲਿਖਿਆ, ‘‘ਇਹ ਜ਼ਰੂਰੀ ਪ੍ਰੋਸੈੱਸ ਹੈ ਭਰਾ। ਜੇਕਰ ਤੁਸੀਂ ਲਾਈਵ ਪੇਸ਼ਕਾਰੀ ਕਰ ਰਹੇ ਹੋ ਤਾਂ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਪੈਂਦਾ ਹੈ ਕਿ ਕੋਈ ਗਲਤੀ ਨਾ ਹੋਵੇ। ਇਸ ਲਈ ਇਹ ਜ਼ਰੂਰੀ ਹੈ। ਨਹੀਂ ਤਾਂ ਇਸ ਤੋਂ ਨਾ ਸਿਰਫ ਡਾਇਰੈਕਟਰ ਦਾ ਕੰਮ ਖ਼ਰਾਬ ਹੋਵੇਗਾ, ਸਗੋਂ ਸਮਾਂ ਵੀ ਬਰਬਾਦ ਹੋਵੇਗਾ।’’

ਉਥੇ ਇਕ ਯੂਜ਼ਰ ਨੇ ਲਿਖਿਆ, ‘‘ਭਰਾ ਅਜਿਹੀਆਂ ਲਾਈਨਜ਼ ਕੌਣ ਯਾਦ ਰੱਖੇਗਾ। ਗਲਤੀਆਂ ਤਾਂ ਹੋ ਹੀ ਜਾਣਗੀਆਂ। ਇੰਨਾ ਵੱਡਾ ਸ਼ੋਅ ਹੈ, ਇਸ ਦੀ ਜ਼ਰੂਰਤ ਤਾਂ ਪਵੇਗੀ ਹੀ। ਕੋਈ ਨਹੀਂ ਬੋਲ ਸਕਦਾ ਬ੍ਰੋ।’’

ਉਥੇ ਇਕ ਹੋਰ ਪ੍ਰਸ਼ੰਸਕ ਨੇ ਟਰੋਲ ਕਰਨ ਵਾਲੇ ਯੂਜ਼ਰ ਨੂੰ ਝਾੜ ਪਾਉਂਦਿਆਂ ਲਿਖਿਆ, ‘‘ਤਾਂ ਕੀ ਹੋ ਗਿਆ ਭਰਾ। ਨਿਊਜ਼ ਐਂਕਰ ਵੀ ਇਹੀ ਕਰਦੇ ਹਨ ਤੇ ਸਾਨੂੰ ਮਜ਼ਾ ਆਉਂਦਾ ਹੈ ਸੁਣ ਕੇ। ਲੋਕ ਹੱਸਦੇ ਹਨ ਹੋਰ ਕੀ ਚਾਹੀਦਾ ਹੈ?’’ ਇਕ ਹੋਰ ਪ੍ਰਸ਼ੰਸਕ ਨੇ ਲਿਖਿਆ, ‘‘ਭਾਈ ਤਾਂ ਇਹ ਸਿਰਫ ਕਾਮੇਡੀ ਸ਼ੋਅ ਹੈ, ਆਪਣੇ ਪੀ. ਐੱਮ. ਵੀ ਟੈਲੀਪ੍ਰਾਂਪਟਰ ਦੇਖ ਕੇ ਬੋਲਦੇ ਹਨ। ਇਕ ਸ਼ਬਦ ਵੀ ਉਨ੍ਹਾਂ ਦੇ ਮੂੰਹ ਤੋਂ ਨਿਕਲਿਆ ਹੋਇਆ ਉਨ੍ਹਾਂ ਦਾ ਖ਼ੁਦ ਦਾ ਨਹੀਂ ਹੁੰਦਾ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News