ਮੀਕਾ ਸਿੰਘ ਦੇ ਸਵਯੰਮਵਰ ’ਚ ਸ਼ਾਮਲ ਹੋਣ ਲਈ ਕਪਿਲ ਮੁੰਬਈ ਤੋਂ ਹੋਏ ਰਵਾਨਾ

Saturday, May 14, 2022 - 06:18 PM (IST)

ਮੀਕਾ ਸਿੰਘ ਦੇ ਸਵਯੰਮਵਰ ’ਚ ਸ਼ਾਮਲ ਹੋਣ ਲਈ ਕਪਿਲ ਮੁੰਬਈ ਤੋਂ ਹੋਏ ਰਵਾਨਾ

ਮੁੰਬਈ: ਮੀਕਾ ਸਿੰਘ ਦਾ ਵਿਆਹ ਹੋਣ ਲਗਾ ਹੈ ਲਾੜਾ ਤਿਆਰ ਹੈ ਤਾਂ ਲਾੜੀ ਵੀ ਫ਼ਾਈਨਲ ਹੋਣ ਵਾਲੀ ਹੈ। ਬਰਾਤੀਆਂ ਦੀ ਕਮੀ ਸੀ ਪਰ ਹੁਣ ਕਪਿਲ ਸ਼ਰਮਾ ਉਸ ਕਮੀ ਨੂੰ ਪੂਰਾ ਕਰਨ ਲਈ ਮੁੰਬਈ ਤੋਂ ਜੋਧਪੁਰ ਰਵਾਨਾ ਹੋ ਗਏ ਹਨ। ਕਪਿਲ ਸ਼ਰਮਾ ਨੇ ਆਪ ਤਸਵੀਰਾਂ ਸਾਂਝੀਆਂ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।

PunjabKesari

ਇਹ ਵੀ ਪੜ੍ਹੋ: ਬੱਚਿਆਂ ਨੂੰ ਗਰਮੀਆਂ ਦੀ ਛੁੱਟੀਆਂ ’ਚ ਲੈ ਕੇ ਜਾ ਸਕਦੇ ਹੋ, ਇੰਨਾ ਮਸ਼ਹੂਰ ਥਾਵਾਂ ਤੇ

ਕਪਿਲ ਸ਼ਰਮਾ ਪ੍ਰਾਈਵੇਟ ਜੈੱਟ ਰਾਹੀਂ ਜੋਧਪੁਰ ਲਈ ਰਵਾਨਾ ਹੋਏ ਹਨ। ਮੀਕਾ ਦਾ ਸਵਯੰਮਵਰ ਇਨ੍ਹੀਂ ਦਿਨੀਂ ਜੋਧਪੁਰ ’ਚ ਚੱਲ ਰਿਹਾ ਹੈ। ਇਹ ਸਵਯੰਮਵਰ  ਜੋਧਪੁਰ ਦੇ ਖੂਬਸੂਰਤ ਹੋਟਲ  ’ਚ ਹੋ ਰਿਹਾ ਹੈ।ਕਪਿਲ ਆਪਣੇ ਦੋਸਤ  ਦੇ ਸਵਯੰਮਵਰ ’ਚ ਸ਼ਾਮਲ ਹੋਣ ਜਾ ਰਹੇ ਹਨ। ਕਪਿਲ ਸ਼ਰਮਾ ਅੱਜ ਸਵਯੰਮਵਰ ’ਚ ਸ਼ਾਮਲ ਹੋਣ ਲਈ ਮੁੰਬਈ ਤੋਂ ਜੋਧਪੁਰ ਲਈ ਰਵਾਨਾ ਹੋਏ ਹਨ। ਇਸ  ਦੌਰਾਨ ਕਪਿਲ ਦੇ ਨਾਲ ਕਈ ਹੋਰ ਲੋਕ ਵੀ ਨਜ਼ਰ ਆਏ ਹਨ । ਜੋ ਨਿੱਜੀ ਜਹਾਜ਼ ਰਾਹੀਂ ਜੋਧਪੁਰ ਲਈ ਰਵਾਨਾ ਹੋ ਰਹੇ ਹਨ। ਕਪਿਲ ਨੇ ਆਪਣੇ ਇੰਸਟਾਗ੍ਰਾਮ ’ਤੇ ਕੁਝ ਖਾਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

PunjabKesari

ਇਹ ਵੀ ਪੜ੍ਹੋ: ਰਿਸ਼ਤਿਆਂ 'ਚ ਆਈ ਦਰਾੜ, ਵਿਆਹ ਤੋਂ 24 ਸਾਲ ਮਗਰੋਂ ਵੱਖ ਹੋਣਗੇ ਸੋਹੇਲ-ਸੀਮਾ

ਇਸ ਤਸਵੀਰਾਂ ਨੂੰ ਸਾਂਝੇ ਕਰਦੇ ਹੋਏ ਕਪਿਲ ਨੇ ਲਿਖਿਆ ਕਿ ‘ ਮੀਕਾ ਭਾਅ ਜੀ ਦੇ ਸਵਯੰਮਵਰ ’ਚ ਸ਼ਾਮਲ ਹੋਣ ਲਈ ਜੋਧਪੁਰ ਜਾ ਰਿਹਾ ਹਾਂ। ਖ਼ਰਚਾ ਕਾਫ਼ੀ ਹੈ। ਡਰ ਇਸ ਗੱਲ ਦਾ ਹੈ ਕਿ ਲਾੜਾ ਮੁਕਰ ਨਾ ਜਾਵੇ।’ ਕਪਿਲ ਦੇ ਇਸ ਕੈਪਸ਼ਨ ਤੋਂ ਪ੍ਰਸ਼ੰਸਕ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ। ਇਸ ਪੋਸਟ ਨੂੰ ਪਸੰਦ ਵੀ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਮੀਕਾ ਦੀ ਵੋਟੀ ਇਕ ਰਿਐਲਿਟੀ ਸ਼ੋਅ ਹੈ। ਜਿਸ ’ਚ ਮੀਕਾ ਸਿੰਘ ਕੁਝ ਕੁੜੀਆਂ ’ਚੋਂ ਆਪਣੇ ਲਈ ਵੋਹਟੀ ਦੀ ਚੋਣ ਕਰਨਗੇ।

PunjabKesari

 


author

Anuradha

Content Editor

Related News