ਗਾਇਕ ਗੁਰਦਾਸ ਮਾਨ ਸਾਹਮਣੇ ਕਪਿਲ ਸ਼ਰਮਾ ਨੇ ਇੰਝ ਉਡਾਇਆ ਗੁਰੂ ਰੰਧਾਵਾ ਦਾ ਮਜ਼ਾਕ, ਵੀਡੀਓ ਵਾਇਰਲ
Thursday, Feb 09, 2023 - 06:46 PM (IST)
ਮੁੰਬਈ (ਬਿਊਰੋ) : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਹਾਲ ਹੀ 'ਚ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਗੁਰਦਾਸ ਮਾਨ ਤੇ ਗੁਰੂ ਰੰਧਾਵਾ ਵੀ ਪਹੁੰਚੇ, ਜਿੱਥੇ ਉਨ੍ਹਾਂ ਨਾਲ ਕਪਿਲ ਨੇ ਰੱਜ ਕੇ ਮਸਤੀ ਕੀਤੀ। 'ਦਿ ਕਪਿਲ ਸ਼ਰਮਾ ਸ਼ੋਅ' 'ਚ ਬਾਲੀਵੁੱਡ ਦੇ ਨਾਲ-ਨਾਲ ਹੁਣ ਪੰਜਾਬੀ ਸਿਤਾਰਿਆਂ ਦੀ ਮਹਫਿਲ ਵੀ ਦੇਖਣ ਨੂੰ ਮਿਲ ਰਹੀ ਹੈ। ਇਸ ਰਿਐਲਿਟੀ ਸ਼ੋਅ ਨੂੰ ਨਾਂ ਮਹਿਜ਼ ਭਾਰਤ 'ਚ ਸਗੋਂ ਵਿਦੇਸ਼ਾਂ 'ਚ ਬੈਠੇ ਦਰਸ਼ਕਾਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਵਾਰ ਦਰਸ਼ਕ ਇਸ ਸ਼ੋਅ 'ਚ ਕਪਿਲ ਸ਼ਰਮਾ ਨਾਲ ਗੁਰਦਾਸ ਮਾਨ ਅਤੇ ਗੁਰੂ ਰੰਧਾਵਾ ਨੂੰ ਮਸਤੀ ਕਰਦੇ ਦੇਖੋਗੇ। ਕਪਿਲ ਸ਼ਰਮਾ ਆਪਣੇ ਮਜ਼ਾਕਿਆ ਅੰਦਾਜ਼ 'ਚ ਗੁਰੂ ਰੰਧਾਵਾ ਨਾਲ ਕਲੋਲਾਂ ਕਰਦੇ ਹੋਏ ਨਜ਼ਰ ਆਉਣਗੇ। ਇਸ ਦੌਰਾਨ ਕਪਿਲ ਦੇ ਨਵੇਂ ਗੀਤ ਦੀ ਅਦਾਕਾਰਾ ਯੋਗਿਤਾ ਬਿਹਾਨੀ ਵੀ ਨਜ਼ਰ ਆਵੇਗੀ।
ਸੋਨੀ ਟੀ. ਵੀ. ਵੱਲੋਂ ਸ਼ੋਅ ਦਾ ਪ੍ਰੋਮੋ ਵੀਡੀਓ ਸ਼ੇਅਰ ਕੀਤਾ ਗਿਆ ਹੈ, ਜਿਸ 'ਚ ਕਪਿਲ ਕਹਿੰਦੇ ਹਨ, ''ਮੈਂ ਗੁਰੂ ਨੂੰ ਕਈ ਥਾਵਾਂ 'ਤੇ ਇਹ ਕਹਿੰਦੇ ਸੁਣਿਆ ਗਿਆ ਹੈ ਕਿ ਮਾਨ ਸਾਬ੍ਹ ਮੇਰੀ ਪ੍ਰੇਰਨਾ ਹਨ ਪਰ ਜੇਕਰ ਤੁਸੀਂ ਉਸ ਦਾ ਗੀਤ ਦੇਖੋਗੇ ਤਾਂ 3 ਮਿੰਟ ਦੇ ਗੀਤ 'ਚ 12 ਕੁੜੀਆਂ ਨਜ਼ਰ ਆਉਣਗੀਆਂ ਅਤੇ ਮਾਨ ਸਾਬ੍ਹ ਦੇ 12 ਮਿੰਟ ਦੇ ਗੀਤ 'ਚ 2 ਕੁੜੀਆਂ ਵੀ ਨਜ਼ਰ ਨਹੀਂ ਆਉਂਦੀਆਂ। ਇਸ ਦੌਰਾਨ ਕੀਕੂ ਸ਼ਾਰਦਾ ਵੀ ਗੁਰੂ ਰੰਧਾਵਾ ਨੂੰ ਟਿੱਚਰਾਂ ਕਰਦੇ ਤੇ ਉਨ੍ਹਾਂ ਨਾਲ ਮਸਤੀ ਕਰਦੇ ਹੋਏ ਨਜ਼ਰ ਆਏ। ਵੀਡੀਓ 'ਚ ਉਨ੍ਹਾਂ ਦੀ ਮਸਤੀ ਦੇਖ ਪ੍ਰਸ਼ੰਸ਼ਕ ਵੀ ਹੱਸ-ਹੱਸ ਲੋਟ-ਪੋਟ ਹੋ ਰਹੇ ਹਨ।
ਵਰਕਫਰੰਟ ਦੀ ਗੱਲ ਕਰੀਏ ਤਾਂ ਕਪਿਲ ਸ਼ਰਮਾ ਦਾ ਗੁਰੂ ਰੰਧਾਵਾ ਨਾਲ ਗੀਤ 'ਅਲੋਨ' ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਰਾਹੀਂ ਦੋਵੇਂ ਕਲਾਕਾਰ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ 'ਚ ਕਾਮਯਾਬ ਹੋ ਰਹੇ ਹਨ। ਦਰਸ਼ਕਾਂ ਨੂੰ ਇਹ ਗੀਤ ਬਹੁਤ ਪਸੰਦ ਆ ਰਿਹਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।