ਨਵੇਂ ਸਾਲ ’ਚ ਪ੍ਰਸ਼ੰਸਕਾਂ ਨੂੰ ਤੋਹਫ਼ਾ ਦੇ ਰਹੇ ਹਨ ਕਪਿਲ ਸ਼ਰਮਾ, ਸ਼ੇਅਰ ਕੀਤੀ ਚੰਗੀ ਖ਼ਬਰ

Tuesday, Jan 05, 2021 - 04:32 PM (IST)

ਨਵੇਂ ਸਾਲ ’ਚ ਪ੍ਰਸ਼ੰਸਕਾਂ ਨੂੰ ਤੋਹਫ਼ਾ ਦੇ ਰਹੇ ਹਨ ਕਪਿਲ ਸ਼ਰਮਾ, ਸ਼ੇਅਰ ਕੀਤੀ ਚੰਗੀ ਖ਼ਬਰ

ਮੁੰਬਈ: ਸਾਲ 2021 ਦੀ ਸ਼ੁਰੂਆਤ ਦੇ ਨਾਲ ਹੀ ਕਾਮੇਡੀਅਨ ਕਪਿਲ ਸ਼ਰਮਾ ਆਪਣੇ ਪ੍ਰਸ਼ੰਸਕਾਂ ਲਈ ਖੁਸ਼ਖ਼ਬਰੀ ਲੈ ਕੇ ਆਏ ਹਨ। ਇਸ ਖੁਸ਼ਖ਼ਬਰੀ ਦੇ ਚੱਲਦੇ ਤੁਸੀਂ ਆਪਣੀਆਂ ਚਿੰਤਾਵਾਂ ਨੂੰ ਪਿੱਛੇ ਛੱਡ ਕੇ ਅਤੇ ਹਰ ਬਿਹਤਰੀਨ ਪਲਾਂ ਨੂੰ ਸੰਜੋਨ ਅਤੇ ਹੱਸਣ ਲਈ ਤਿਆਰ ਹੋ ਜਾਓ। ਇਸ ’ਚ ਕਪਿਲ ਸ਼ਰਮਾ ਤੁਹਾਡੀ ਮਦਦ ਕਰਨ ਜਾ ਰਹੇ ਹਨ। ਦੇਸ਼ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਓ.ਟੀ.ਟੀ. ਪਲੇਟਫਾਰਮ ‘ਨੈੱਟਫਿਲਕਸ’ ’ਤੇ ਡਬਿਊ ਕਰਨ ਜਾ ਰਹੇ ਹਨ। ਕਪਿਲ ਸ਼ਰਮਾ ਬਹੁਤ ਜਲਦ ‘ਨੈੱਟਫਿਲਕਸ’ ’ਤੇ ਆਪਣੇ ਅਨੋਖੇ ਸਟਾਈਲ ਨਾਲ ਦੁਨੀਆ ਦੇ 190 ਦੇਸ਼ਾਂ ਨੂੰ ਹਸਾਉਂਦੇ ਹੋਏ ਨਜ਼ਰ ਆਉਣਗੇ। ਨੈੱਟਫਿਲਕਸ ਨੇ ਕਪਿਲ ਸ਼ਰਮਾ ਦਾ ਇਕ ਅਕਾਊਂਟਮੈਂਟ ਵੀਡੀਓ ਆਪਣੇ ਸੋਸ਼ਲ ਮੀਡੀਆ ਅਤੇ ਯੂਟਿਊਬ ’ਤੇ ਸ਼ੇਅਰ ਕੀਤਾ ਹੈ। ਇਸ ’ਚ ਕਪਿਲ ਸ਼ਰਮਾ ਅੰਗਰੇਜ਼ੀ ਦਾ ਇਕ ਸ਼ਬਦ ਬੋਲਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਹ ਬੋਲ ਨਹੀਂ ਪਾਉਂਦੇ। ਉਨ੍ਹਾਂ ਦੇ ਕੋਲ ਖੜ੍ਹਾ ਕੈਮਰਾਮੈਨ ਉਨ੍ਹਾਂ ਨੂੰ ਕਹਿੰਦਾ ਹੈ ‘ਤੁਸੀਂ ਹਿੰਦੀ ’ਚ ਵੀ ਬੋਲ ਸਕਦੇ ਹੋ। 


ਨੈੱਟਫਿਲਕਸ ਵੀਡੀਓ ਸ਼ੇਅਰ ਕਰਕੇ ਲਿਖਿਆ ਇਹ

ਇਸ ਤੋਂ ਬਾਅਦ ਕਪਿਲ ਸ਼ਰਮਾ ਇੰਗਲਿਸ਼ ’ਚ ਹੀ ਬੋਲਦੇ ਹਨ ਉਹ ਕਹਿੰਦੇ ਹਨ ਕਿ ਤੁਹਾਡੇ ਟੀ.ਵੀ., ਲੈਪਟਾਪ ਅਤੇ ਮੋਬਾਇਲ ’ਤੇ ਭਾਵ ਨੈੱਟਫਿਲਕਸ ’ਤੇ। ਇਹ ਇਕ ਖ਼ਾਸ ਖ਼ਬਰ ਹੈ। ਇਹ ਵੀਡੀਓ ਕਾਫ਼ੀ ਫਨੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਨੈੱਟਫਿਲਕਸ ਇੰਡੀਆ ਨੇ ਲਿਖਿਆ ਤੁਸੀਂ ਹਿੰਦੀ ’ਚ ਦੱਸੋ ਜਾਂ ਇੰਗਲਿਸ਼ ’ਚ, ਗੱਲ ਇਹ ਹੀ ਹੈ। ਕਪਿਲ ਸ਼ਰਮਾ ਨੈੱਟਫਿਲਕਸ ’ਤੇ ਬਹੁਤ ਜਲਦ ਆ ਰਹੇ ਹਾਂ...ਤੁਸੀਂ ਕਦੋਂ ਆ ਰਹੇ ਹੋ। 
ਕਪਿਲ ਸ਼ਰਮਾ ਨੇ ਸ਼ੇਅਰ ਕੀਤੀਆਂ ਆਪਣੀਆਂ ਭਾਵਨਾਵਾਂ 
ਕਪਿਲ ਸ਼ਰਮਾ ਨੇ ਨੈੱਟਫਿਲਕਸ ਦੇ ਨਾਲ ਜੁੜਣ ’ਤੇ ਖੁਸ਼ੀ ਜਤਾਈ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਨੈੱਟਫਿਲਕਸ ਦੇ ਨਾਲ ਆਪਣੇ ਪਹਿਲੇ ਜੁੜਾਵ ਲਈ ਕਾਫ਼ੀ ਉਤਸ਼ਾਹਿਤ ਹਾਂ। 2020 ਦੁਨੀਆ ਭਰ ’ਚ ਸਾਰਿਆਂ ਲਈ ਇਕ ਔਖਾ ਸਮਾਂ ਰਿਹਾ ਹੈ ਅਤੇ ਮੇਰਾ ਮਕਸਦ ਲੋਕਾਂ ਨੂੰ ਆਪਣੀਆਂ ਚਿੰਤਾਵਾਂ ਨੂੰ ਭੁਲਾਉਣਾ ਅਤੇ ਪਿਆਰ, ਹਾਸਾ ਅਤੇ ਹਾਂ-ਪੱਖੀ ਦੇ ਨਾਲ ਇਸ ਨਵੇਂ ਸਾਲ ਦਾ ਸਵਾਗਤ ਕਰਵਾਉਣਾ ਹੈ। ਮੈਂ ਹਮੇਸ਼ਾ ਨੈੱਟਫਿਲਕਸ ’ਤੇ ਆਉਣਾ ਚਾਹੁੰਦਾ ਸੀ ਪਰ ਮੇਰੇ ਕੋਲ ਉਨ੍ਹਾਂ ਦਾ ਨੰਬਰ ਨਹੀਂ ਸੀ। (ਹੱਸਦੇ ਹੋਏ) ਇਹ ਮੇਰੇ ਦਿਲ ਦੇ ਕਰੀਬ ਇਕ ਵੱਡਾ ਪ੍ਰਾਜੈਕਟ ਹੈ ਅਤੇ ਮੈਂ ਜਲਦ ਹੀ ਆਪਣੇ ਪ੍ਰਸ਼ੰਸਕਾਂ ਨੂੰ ਇਸ ਬਾਰੇ ਜਾਣਕਾਰੀ ਸ਼ੇਅਰ ਕਰਾਂਗਾ।


author

Aarti dhillon

Content Editor

Related News