ਜਦੋਂ ਕਪਿਲ ਸ਼ਰਮਾ ਨੇ ਅਰਚਨਾ ਨੂੰ ਲੈ ਕੇ ਫਰਾਹ ਖ਼ਾਨ ਨੂੰ ਕੀਤੀ ਇਹ ਰਿਕਵੈਸਟ ਤਾਂ ਅੱਗੋ ਮਿਲਿਆ ਇਹ ਜਵਾਬ

Saturday, Jan 15, 2022 - 10:58 PM (IST)

ਜਦੋਂ ਕਪਿਲ ਸ਼ਰਮਾ ਨੇ ਅਰਚਨਾ ਨੂੰ ਲੈ ਕੇ ਫਰਾਹ ਖ਼ਾਨ ਨੂੰ ਕੀਤੀ ਇਹ ਰਿਕਵੈਸਟ ਤਾਂ ਅੱਗੋ ਮਿਲਿਆ ਇਹ ਜਵਾਬ

ਮੁੰਬਈ (ਬਿਊਰੋ) : ਕੋਰੀਓਗ੍ਰਾਫਰ ਫਰਾਹ ਖ਼ਾਨ ਅਤੇ ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਜਲਦ ਹੀ ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਨਜ਼ਰ ਆਉਣਗੀਆਂ। 'ਦਿ ਕਪਿਲ ਸ਼ਰਮਾ ਸ਼ੋਅ' ਦਾ ਹਾਲ ਹੀ 'ਚ ਰਿਲੀਜ਼ ਹੋਇਆ ਇੱਕ ਪ੍ਰੋਮੋ ਸਾਹਮਣੇ ਆਇਆ ਹੈ, ਜੋ ਕਿ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਕਪਿਲ ਸ਼ਰਮਾ ਆਪਣੇ ਅੰਦਾਜ਼ 'ਚ ਮਹਿਮਾਨਾਂ ਨਾਲ ਮਜ਼ਾਕ ਕਰਦੇ ਨਜ਼ਰ ਆ ਰਹੇ ਹਨ।
ਕਪਿਲ ਸ਼ਰਮਾ ਨੇ ਕੋਰੀਓਗ੍ਰਾਫਰ ਫਰਾਹ ਖ਼ਾਨ ਨੂੰ ਪੁੱਛਿਆ, ਕੀ ਤੁਸੀਂ ਐੱਮ. ਟੀ. ਵੀ. ਵੀਡੀਓ ਮਿਊਜ਼ਿਕ ਐਵਾਰਡਜ਼ 2006 ਲਈ ਅੰਤਰਰਾਸ਼ਟਰੀ ਪੌਪ ਸਟਾਰ ਸ਼ਕੀਰਾ ਨੂੰ ਕੋਰੀਓਗ੍ਰਾਫ ਕੀਤਾ ਸੀ? ਜਿਸ 'ਤੇ ਫਰਾਹ ਕਹਿੰਦੀ ਹੈ, ''ਹਾਂ, ਉਹ ਬਾਲੀਵੁੱਡ ਸਟਾਈਲ 'ਚ ਪਰਫਾਰਮ ਕਰਨਾ ਚਾਹੁੰਦੀ ਸੀ।''

ਇਸ ਤੋਂ ਬਾਅਦ ਕਪਿਲ ਤੁਰੰਤ ਸ਼ੋਅ ਦੀ ਜੱਜ ਅਰਚਨਾ ਪੂਰਨ ਸਿੰਘ ਦਾ ਮਜ਼ਾਕ ਉਡਾਉਂਦੇ ਹਨ ਅਤੇ ਫਰਾਹ ਖ਼ਾਨ ਨੂੰ ਕਹਿੰਦੇ ਹਨ, ''ਤੁਹਾਨੂੰ ਅਰਚਨਾ ਜੀ ਨੂੰ ਉਹੀ ਸਟੈੱਪਸ ਸਿਖਾਉਣੇ ਚਾਹੀਦੇ ਹਨ।'' ਇਸ ਦੇ ਜਵਾਬ 'ਚ ਫਰਾਹ ਖ਼ਾਨ ਕਹਿੰਦੀ ਹੈ, ''ਮੇਰਾ ਕਰੀਅਰ ਤਾਂ ਡੁੱਬੇਗਾ, ਤੁਸੀਂ ਸ਼ਕੀਰਾ ਨੂੰ ਕਿਉਂ ਡੋਬਾ ਰਹੇ ਹੋ।'' ਫਰਾਹ ਦਾ ਇਹ ਜਵਾਬ ਸੁਣ ਕੇ ਅਰਚਨਾ ਹੱਸ ਪੈਂਦੀ ਹੈ।

ਦੱਸ ਦੇਈਏ ਕਿ ਇਸ ਆਉਣ ਵਾਲੇ ਐਪੀਸੋਡ 'ਚ ਅਰਚਨਾ ਕਪਿਲ ਸ਼ਰਮਾ ਨਾਲ 'ਪਹਿਲਾ ਨਸ਼ਾ' ਗੀਤ 'ਤੇ ਡਾਂਸ ਕਰਦੀ ਨਜ਼ਰ ਆਵੇਗੀ। ਪਹਿਲਾਂ ਜਾਰੀ ਕੀਤੇ ਗਏ ਇੱਕ ਪ੍ਰੋਮੋ 'ਚ ਇਹ ਦਿਖਾਇਆ ਗਿਆ ਸੀ ਕਿ ਕਪਿਲ ਸ਼ਰਮਾ ਫਰਾਹ ਖ਼ਾਨ ਨੂੰ ਪੁੱਛਦਾ ਹੈ, ਕੀ ਤੁਹਾਨੂੰ ਕਦੇ ਕਿਸੇ ਹੀਰੋ ਨੇ ਉਸ ਨਾਲ ਰਵੀਨਾ ਦੇ ਹੋਰ ਰੋਮਾਂਟਿਕ ਸੀਨ ਜੋੜਨ ਲਈ ਰਿਸ਼ਵਤ ਦਿੱਤੀ ਹੈ? ਇਸ ਸਵਾਲ ਦੇ ਜਵਾਬ 'ਚ ਫਰਾਹ ਨੇ ਕਪਿਲ ਨੂੰ ਕਿਹਾ, ''ਜੇ ਤੁਸੀਂ ਪੈਸੇ ਸਹੀ ਤਰੀਕੇ ਨਾਲ ਦਿੱਤੇ ਹੁੰਦੇ ਤਾਂ ਅਰਚਨਾ ਦੀ ਬਜਾਏ ਉਸ (ਰਵੀਨਾ ਟੰਡਨ) ਨਾਲ ਡਾਂਸ ਕਰਦੇ।' ਇਹ ਸੁਣ ਕੇ ਸਾਰੇ ਲੋਕ ਹੱਸ ਪਏ।''

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ। 


author

Rahul Singh

Content Editor

Related News