ਮੁੜ ਜਾਗਿਆ ਸੁਨੀਲ ਗਰੋਵਰ ਲਈ ਕਪਿਲ ਸ਼ਰਮਾ ਦਾ ਪਿਆਰ, ਦਿਲ ਦੀ ਸਰਜਰੀ ''ਤੇ ਦਿੱਤੀ ਇਹ ਪ੍ਰਤੀਕਿਰਿਆ
Friday, Feb 04, 2022 - 05:49 PM (IST)

ਮੁੰਬਈ (ਬਿਊਰੋ) – ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ ਦੇ ਪ੍ਰਸ਼ੰਸਕਾਂ ਲਈ ਰਾਹਤ ਦੀ ਖ਼ਬਰ ਹੈ। ਹਾਰਟ ਸਰਜਰੀ ਤੋਂ ਬਾਅਦ ਸੁਨੀਲ ਗਰੋਵਰ ਵੀਰਵਾਰ ਨੂੰ ਹਸਪਤਾਲ ਤੋਂ ਬਾਹਰ ਆ ਗਏ ਹਨ। ਹਾਲ ਹੀ 'ਚ ਉਸ ਦੇ ਦਿਲ ਦੀ ਸਰਜਰੀ ਹੋਈ ਹੈ। ਸੁਨੀਲ ਨੂੰ ਦਿਲ ਦੀ ਬੀਮਾਰੀ ਕਾਰਨ ਪਿਛਲੇ ਇਕ ਹਫ਼ਤੇ ਤੋਂ ਮੁੰਬਈ ਦੇ ਬਾਂਦਰਾ-ਕੁਰਲਾ ਕੰਪਲੈਕਸ ਸਥਿਤ ਏਸ਼ੀਅਨ ਹਾਰਟ ਇੰਸਟੀਚਿਊਟ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਸੁਨੀਲ ਗਰੋਵਰ ਦੇ ਪੁਰਾਣੇ ਦੋਸਤ ਅਤੇ ਸਹਿਯੋਗੀ ਕਪਿਲ ਸ਼ਰਮਾ ਵੀ ਉਨ੍ਹਾਂ ਲਈ ਬਹੁਤ ਚਿੰਤਤ ਹਨ। ਉਨ੍ਹਾਂ ਨੇ ਸੁਨੀਲ ਦੀ ਸਿਹਤ ਬਾਰੇ ਜਾਣਨ ਲਈ ਮੈਸੇਜ ਵੀ ਕੀਤਾ। ਕਪਿਲ ਅਤੇ ਸੁਨੀਲ ਨੇ 'ਦਿ ਕਪਿਲ ਸ਼ਰਮਾ ਸ਼ੋਅ' 'ਚ ਕਈ ਸਾਲਾਂ ਤਕ ਇਕੱਠੇ ਕੰਮ ਕੀਤਾ ਹੈ।
ਕਪਿਲ ਨੇ ਦੋਸਤ ਸੁਨੀਲ ਲਈ ਆਖੀਆਂ ਇਹ ਗੱਲਾਂ
ਦੱਸ ਦਈਏ ਕਿ ਸੁਨੀਲ ਬਾਰੇ ਗੱਲ ਕਰਦੇ ਹੋਏ ਕਪਿਲ ਨੇ ETimes ਨੂੰ ਕਿਹਾ, ''ਮੈਂ ਪੂਰੀ ਤਰ੍ਹਾਂ ਸਦਮੇ 'ਚ ਸੀ ਅਤੇ ਮੈਂ ਸੁਨੀਲ ਦੀ ਸਿਹਤ ਨੂੰ ਲੈ ਕੇ ਬਹੁਤ ਚਿੰਤਤ ਹਾਂ। ਮੈਂ ਉਸ ਨੂੰ ਇੱਕ ਸੁਨੇਹਾ ਵੀ ਭੇਜਿਆ ਸੀ ਪਰ ਸਪੱਸ਼ਟ ਤੌਰ 'ਤੇ ਉਹ ਠੀਕ ਮਹਿਸੂਸ ਨਹੀਂ ਕਰ ਰਿਹਾ ਹੈ ਨਹੀਂ ਤਾਂ ਮੈਂ ਸੰਦੇਸ਼ ਦੇ ਜਵਾਬ ਦੀ ਉਮੀਦ ਨਹੀਂ ਕਰ ਸਕਦਾ। ਮੈਨੂੰ ਚਿੰਤਾ ਹੈ ਕਿ ਉਸ ਨੂੰ ਇੰਨੀ ਛੋਟੀ ਉਮਰ 'ਚ ਦਿਲ ਦਾ ਦੌਰਾ ਪਿਆ ਪਰ ਉਹ ਜਲਦੀ ਠੀਕ ਹੋ ਜਾਵੇਗਾ। ਮੈਂ ਸਾਡੇ ਦੋਵਾਂ ਦੇ ਸਾਂਝੇ ਦੋਸਤਾਂ ਤੋਂ ਉਸ ਦੀ ਸਿਹਤ ਬਾਰੇ ਅਪਡੇਟ ਲਈ ਹੈ। ਉਹ ਮੈਨੂੰ ਹਰ ਸਮੇਂ ਖ਼ਬਰਾਂ ਦਿੰਦਾ ਰਹਿੰਦਾ ਹੈ।''
ਇਹ ਖ਼ਬਰ ਵੀ ਪੜ੍ਹੋ : ਕਰਨ ਔਜਲਾ ਦੇ ਘਰ ’ਤੇ ਚੱਲੀਆਂ ਗੋਲੀਆਂ, ਹੈਰੀ ਚੱਠਾ ਗਰੁੱਪ ਨੇ ਦਿੱਤੀ ਇਹ ਧਮਕੀ
ਮਾਰਚ 2017 ਤੋਂ ਬਾਅਦ ਕਦੇ ਇਕੱਠੇ ਨਹੀਂ ਆਏ ਨਜ਼ਰ
ਦੱਸਣਯੋਗ ਹੈ ਕਿ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਨੇ ਮਾਰਚ 2017 ਤੋਂ ਬਾਅਦ ਇਕੱਠੇ ਕੰਮ ਨਹੀਂ ਕੀਤਾ। ਆਸਟ੍ਰੇਲੀਆ 'ਚ ਇਕ ਈਵੈਂਟ ਤੋਂ ਬਾਅਦ ਵਾਪਸ ਪਰਤਦੇ ਸਮੇਂ ਕਪਿਲ ਸ਼ਰਮਾ ਨੇ ਫਲਾਈਟ 'ਚ ਕਿਸੇ ਗੱਲ ਨੂੰ ਲੈ ਕੇ ਕਾਫ਼ੀ ਹੰਗਾਮਾ ਕੀਤਾ। ਜਦੋਂ ਸੁਨੀਲ ਗਰੋਵਰ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਪਿਲ ਨੇ ਉਨ੍ਹਾਂ ਨੂੰ ਧੱਕਾ ਦਿੱਤਾ ਅਤੇ ਗਾਲੀ-ਗਲੋਚ ਵੀ ਕੀਤੀ, ਜਿਸ ਤੋਂ ਬਾਅਦ ਦੋਵਾਂ ਨੂੰ ਮੁੜ ਕਦੇ ਇਕੱਠੇ ਨਹੀਂ ਵੇਖਿਆ ਗਿਆ।
ਇਹ ਖ਼ਬਰ ਵੀ ਪੜ੍ਹੋ : ਕਰੋੜਾਂ ਦੀ ਮਾਲਕਣ ਹੈ ‘ਬਿੱਗ ਬੌਸ 15’ ਦੀ ਜੇਤੂ ਤੇਜਸਵੀ ਪ੍ਰਕਾਸ਼, ਸ਼ੋਅ ਲਈ ਮਿਲੇ ਇੰਨੇ ਪੈਸੇ
ਸ਼ੂਟਿੰਗ ਤੇ ਫਿੱਟਨੈੱਸ ਨੂੰ ਲੈ ਕੇ ਬਿਜੀ ਨੇ ਕਪਿਲ
ਇਸ ਦੌਰਾਨ ਕਪਿਲ ਆਪਣੇ ਸ਼ੋਅ ਦੀ ਸ਼ੂਟਿੰਗ ਅਤੇ ਐਪੀਸੋਡ ਬਣਾਉਣ 'ਚ ਰੁੱਝੇ ਹੋਏ ਹਨ। ਉਨ੍ਹਾਂ ਨੇ ਕਿਹਾ, ''ਅਸੀਂ ਅੱਜਕੱਲ੍ਹ ਬਹੁਤ ਮਿਹਨਤ ਕਰ ਰਹੇ ਹਾਂ ਕਿਉਂਕਿ ਅਸੀਂ ਆਪਣੇ ਸ਼ੋਅ ਲਈ ਇੱਕ ਬੈਂਕ ਬਣਾਉਣ 'ਚ ਰੁੱਝੇ ਹੋਏ ਹਾਂ। ਮੈਂ 20 ਫਰਵਰੀ ਤੋਂ ਬਾਅਦ ਇੱਕ ਫ਼ਿਲਮ ਪ੍ਰਾਜੈਕਟ ਲਈ ਵਿਦੇਸ਼ ਜਾਣ ਦੀ ਯੋਜਨਾ ਬਣਾ ਰਿਹਾ ਹਾਂ ਅਤੇ ਇਹ ਯਕੀਨੀ ਬਣਾਉਣਾ ਚਾਹੁੰਦਾ ਹਾਂ ਕਿ ਮੈਂ ਐਪੀਸੋਡਾਂ ਦਾ ਬੈਂਕ ਤਿਆਰ ਰੱਖਾਂ। ਇਸ ਮਹੀਨੇ ਬਹੁਤ ਜ਼ਿਆਦਾ ਵਿਅਸਤ ਹੋਣ ਵਾਲੇ ਹਨ, ਇਸ ਲਈ ਮੇਰਾ ਪੂਰਾ ਦਿਨ ਸ਼ੂਟਿੰਗ ਅਤੇ ਫਿੱਟ ਰਹਿਣ 'ਚ ਬੀਤਦਾ ਹੈ, ਜੋ ਕਿ ਸਿਹਤ ਲਈ ਜ਼ਰੂਰੀ ਹੈ।''
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਪ੍ਰਤੀਕਿਰਿਆ, ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।