ਸ਼ੋਅ ’ਚ ਪਹੁੰਚੀ ਦੀਪਿਕਾ ਪਾਦੁਕੋਣ ਲਈ ਕਪਿਲ ਸ਼ਰਮਾ ਨੇ ਗੀਤ ਗਾ ਕੇ ਦਿਖਾਇਆ ਪਿਆਰ (ਵੀਡੀਓ)

Tuesday, Feb 01, 2022 - 10:24 AM (IST)

ਸ਼ੋਅ ’ਚ ਪਹੁੰਚੀ ਦੀਪਿਕਾ ਪਾਦੁਕੋਣ ਲਈ ਕਪਿਲ ਸ਼ਰਮਾ ਨੇ ਗੀਤ ਗਾ ਕੇ ਦਿਖਾਇਆ ਪਿਆਰ (ਵੀਡੀਓ)

ਮੁੰਬਈ (ਬਿਊਰੋ)– ਬੀਤੇ ਦਿਨੀਂ ਸੋਨੀ ਟੀ. ਵੀ. ਨੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। 2 ਮਿੰਟ ਤੇ 53 ਸੈਕਿੰਡ ਦੀ ਇਸ ਵੀਡੀਓ ’ਚ ਕਪਿਲ ਸ਼ਰਮਾ ਦੇ ਸ਼ੋਅ ’ਚ ਆਉਣ ਵਾਲੇ ਮਹਿਮਾਨਾਂ ਨੂੰ ਦਿਖਾਇਆ ਗਿਆ ਹੈ।

ਇਨ੍ਹਾਂ ਮਹਿਮਾਨਾਂ ’ਚੋਂ ਇਕ ਦੀਪਿਕਾ ਪਾਦੁਕੋਣ ਵੀ ਹੈ, ਜੋ ਆਪਣੀ ਫ਼ਿਲਮ ‘ਗਹਿਰਾਈਆਂ’ ਦੀ ਪ੍ਰਮੋਸ਼ਨ ਲਈ ਕਪਿਲ ਦੇ ਸ਼ੋਅ ’ਚ ਪਹੁੰਚੀ। ਇਸ ਦੌਰਾਨ ਕਪਿਲ ਸ਼ਰਮਾ ਨੇ ਦੀਪਿਕਾ ਪਾਦੁਕੋਣ ਲਈ ‘ਹਮੇਂ ਤੁਮਸੇ ਪਿਆਰ ਕਿਤਨਾ’ ਗੀਤ ਗਾਇਆ। ਇਸ ਗੀਤ ਦੌਰਾਨ ਦੀਪਿਕਾ ਪਾਦੁਕੋਣ ਨੇ ਵੀ ਕਪਿਲ ਦਾ ਸਾਥ ਦਿੱਤਾ ਤੇ ਬਾਅਦ ’ਚ ਗਲੇ ਵੀ ਮਿਲੇ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਨੇ ਮਾਨਸਾ ਤੋਂ ਵਿਧਾਨ ਸਭਾ ਚੋਣਾਂ ਲਈ ਭਰਿਆ ਨਾਮਜ਼ਦਗੀ ਪੱਤਰ

ਇਸ ਦੌਰਾਨ ਕਪਿਲ ਨੇ ਦੀਪਿਕਾ ਨੂੰ ਪੁੱਛਿਆ ਕਿ ਜੇਕਰ ਤੁਹਾਡਾ ਕੋਈ ਕਾਮੇਡੀ ਫ਼ਿਲਮ ਕਰਨ ਦਾ ਮਨ ਹੋਵੇ ਤਾਂ ਤੁਸੀਂ ਕਿਸ ਨਾਲ ਸੰਪਰਕ ਕਰੋਗੇ। ਇਸ ਦੇ ਜਵਾਬ ’ਚ ਦੀਪਿਕਾ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਕਪਿਲ ਸ਼ਰਮਾ ਹੀ ਇਸ ਫ਼ਿਲਮ ਨੂੰ ਡਾਇਰੈਕਟ ਕਰਨ ਤੇ ਉਹੀ ਅਦਾਕਾਰੀ ਕਰਨ। ਜੇਕਰ ਪ੍ਰੋਡਿਊਸ ਵੀ ਕਰਨੀ ਹੋਈ ਤਾਂ ਕਪਿਲ ਸ਼ਰਮਾ ਕਰ ਸਕਦੇ ਹਨ।

ਇਸ ਤੋਂ ਬਾਅਦ ਕਪਿਲ ਕਹਿੰਦੇ ਹਨ ਕਿ ਉਹ ਦੀਪਿਕਾ ਲਈ ਪੂਰੀ ਜਾਇਦਾਦ ਲਗਾ ਸਕਦੇ ਹਨ। ਸ਼ੋਅ ਦੌਰਾਨ ਹੋਰ ਵੀ ਮਸਤੀ ਹੋਈ, ਜਿਸ ਨੂੰ ਤੁਸੀਂ ਇਸ ਖ਼ਬਰ ’ਚ ਦਿੱਤੀ ਵੀਡੀਓ ’ਤੇ ਕਲਿੱਕ ਕਰਕੇ ਦੇਖ ਸਕਦੇ ਹੋ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News