ਕਪਿਲ ਸ਼ਰਮਾ ਨੂੰ ਫ਼ਿਲਮ ’ਚ ਲੈਣ ਲਈ ਅਕਸ਼ੇ ਕੁਮਾਰ ਨੇ ਕੀਤੀ ਹਾਂ, ਰੱਖ ਦਿੱਤੀ ਇਹ ਸ਼ਰਤ

Monday, Nov 08, 2021 - 11:58 AM (IST)

ਕਪਿਲ ਸ਼ਰਮਾ ਨੂੰ ਫ਼ਿਲਮ ’ਚ ਲੈਣ ਲਈ ਅਕਸ਼ੇ ਕੁਮਾਰ ਨੇ ਕੀਤੀ ਹਾਂ, ਰੱਖ ਦਿੱਤੀ ਇਹ ਸ਼ਰਤ

ਮੁੰਬਈ (ਬਿਊਰੋ)– ਅਕਸ਼ੇ ਕੁਮਾਰ ਤੇ ਕੈਟਰੀਨਾ ਕੈਫ ਦੀ ਫ਼ਿਲਮ ‘ਸੂਰਿਆਵੰਸ਼ੀ’ ਸਿਨੇਮਾਘਰਾਂ ’ਚ ਧੂਮ ਮਚਾ ਰਹੀ ਹੈ। ਫ਼ਿਲਮ ਦੀ ਪ੍ਰਮੋਸ਼ਨ ਲਈ ਅਕਸ਼ੇ-ਕੈਟਰੀਨਾ ਹਾਲ ਹੀ ’ਚ ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ ’ਚ ਪੁੱਜੇ। ਇਸ ਦੌਰਾਨ ਸ਼ੋਅ ਦੀ ਕਾਸਟ ਤੇ ਬਾਲੀਵੁੱਡ ਦੀ ਹਿੱਟ ਜੋੜੀ ਨੇ ਰੱਜ ਕੇ ਧੂਮ ਮਚਾਈ। ਹਰ ਵਾਰ ਅਕਸ਼ੇ ਨਾਲ ਫ਼ਿਲਮ ’ਚ ਕੰਮ ਕਰਨ ਦੀ ਮੰਗ ਕਰਨ ਵਾਲੇ ਕਪਿਲ ਸ਼ਰਮਾ ਨੂੰ ਇਸ ਵਾਰ ਖ਼ੁਦ ਅਕਸ਼ੇ ਨੇ ਕੰਮ ਕਰਨ ਲਈ ਹਾਂ ਕਰ ਦਿੱਤੀ ਪਰ ਇਸ ਲਈ ਉਨ੍ਹਾਂ ਨੇ ਇਕ ਸ਼ਰਤ ਵੀ ਰੱਖੀ।

ਅਕਸ਼ੇ ਕੁਮਾਰ ਅਕਸਰ ਆਪਣੀ ਫ਼ਿਲਮ ਦੀ ਪ੍ਰਮੋਸ਼ਨ ਲਈ ਕਪਿਲ ਸ਼ਰਮਾ ਦੇ ਸ਼ੋਅ ’ਚ ਆਉਂਦੇ ਹਨ। ਫ਼ਿਲਮ ‘ਬੈੱਲ ਬੌਟਮ’ ਦੇ ਪ੍ਰਮੋਸ਼ਨ ਤੋਂ ਬਾਅਦ ਅਕਸ਼ੇ ਇਕ ਵਾਰ ਫਿਰ ਆਪਣੀ ਹਾਲ ਹੀ ’ਚ ਰਿਲੀਜ਼ ਹੋਈ ਫ਼ਿਲਮ ‘ਸੂਰਿਆਵੰਸ਼ੀ’ ਲਈ ਕਪਿਲ ਦੇ ਸ਼ੋਅ ’ਚ ਆਏ। ਦੋਵੇਂ ਇਕ ਵਾਰ ਫਿਰ ਮਸਤੀ ਕਰਦੇ ਨਜ਼ਰ ਆਏ। ਜਦੋਂ ਵੀ ਦੋਵੇਂ ਮਿਲਦੇ ਹਨ, ਇਕ-ਦੂਜੇ ਦੇ ਪੈਸਿਆਂ ਦੀ ਗੱਲ ਜ਼ਰੂਰ ਕਰਦੇ ਹਨ। ਇਸ ਵਾਰ ਵੀ ਅਜਿਹਾ ਹੀ ਹੋਇਆ ਪਰ ਇਸ ਵਾਰ ਅਕਸ਼ੇ ਕਪਿਲ ਨੂੰ ਮਾਤ ਦੇ ਗਏ।

ਇਹ ਖ਼ਬਰ ਵੀ ਪੜ੍ਹੋ : ਐੱਨ. ਸੀ. ਬੀ. ਦੇ ਸੱਦੇ ’ਤੇ ਨਹੀਂ ਪੁੱਜੇ ਆਰੀਅਨ ਖ਼ਾਨ

ਕਪਿਲ ਸ਼ਰਮਾ ਕਾਫੀ ਸਮੇਂ ਤੋਂ ਬਾਲੀਵੁੱਡ ਦੇ ਖਿਲਾੜੀ ਕੁਮਾਰ ਯਾਨੀ ਅਕਸ਼ੇ ਕੁਮਾਰ ਨੂੰ ਆਪਣੀ ਫ਼ਿਲਮ ’ਚ ਕੰਮ ਕਰਨ ਦੀ ਮੰਗ ਕਰ ਰਹੇ ਸਨ। ਇਸ ਵਾਰ ਕਪਿਲ ਸ਼ਰਮਾ ਦੇ ਸੈੱਟ ’ਤੇ ਅਕਸ਼ੇ ਕੁਮਾਰ ਕਪਿਲ ਨੂੰ ਫ਼ਿਲਮ ’ਚ ਕੰਮ ਕਰਨ ਲਈ ਹਾਂ ਕਰਦੇ ਹਨ ਪਰ ਉਨ੍ਹਾਂ ਨੇ ਇਸ ਲਈ ਇਕ ਸ਼ਰਤ ਰੱਖੀ, ਜਿਸ ਨੂੰ ਸੁਣ ਕੇ ਕਪਿਲ ਸ਼ਰਮਾ ਦੀ ਬੋਲਤੀ ਬੰਦ ਹੋ ਗਈ।

 
 
 
 
 
 
 
 
 
 
 
 
 
 
 
 

A post shared by Kapil Sharma (@kapilsharma)

ਸੋਨੀ ਟੀ. ਵੀ. ਵਲੋਂ ਸਾਂਝੀ ਕੀਤੀ ਇਕ ਵੀਡੀਓ ’ਚ ਅਕਸ਼ੇ ਕਹਿੰਦੇ ਹਨ, ‘ਜਦੋਂ ਮੈਂ ਤੁਹਾਡੇ ਸ਼ੋਅ ’ਤੇ ਆਉਂਦਾ ਹਾਂ ਤਾਂ ਕੀ ਮੈਂ ਪੈਸੇ ਲੈਂਦਾ ਹਾਂ।’ ਇਸ ’ਤੇ ਕਪਿਲ ਨੇ ਨਾਂਹ ’ਚ ਜਵਾਬ ਦਿੱਤਾ। ਇਸ ਤੋਂ ਬਾਅਦ ਅਕਸ਼ੇ, ਕਪਿਲ ਦੀ ਲੱਤ ਖਿੱਚਦੇ ਹਨ ਤੇ ਕਹਿੰਦੇ ਹਨ, ‘ਜਦੋਂ ਤੁਸੀਂ ਮੇਰੀ ਫ਼ਿਲਮ ਸਾਈਨ ਕਰੋਗੇ ਤਾਂ ਪੈਸੇ ਨਾ ਲੈਣਾ ਕਿਉਂਕਿ ਜਦੋਂ ਮੈਂ ਆਉਂਦਾ ਹਾਂ, ਮੈਂ ਵੀ ਨਹੀਂ ਲੈਂਦਾ।’ ਕਪਿਲ ਕੋਲ ਖਿਡਾਰੀ ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਹੁੰਦਾ। ਫਿਰ ਅਕਸ਼ੇ ਛੇੜਦੇ ਹੋਏ ਕਹਿੰਦੇ ਹਨ, ‘ਅਬ ਨਹੀਂ ਬੋਲੇਗਾ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News