ਕੀ ਮੁੰਡੇ ਗੁਲਾਬੀ ਰੰਗ ਪਹਿਨ ਸਕਦੇ ਹਨ? ਇਸ ਨੂੰ ਲੈਕੇ ਕਪਿਲ ਨੇ ਤਸਵੀਰ ਸਾਂਝੀ ਕਰਕੇ ਕੀਤਾ ਸਵਾਲ

Friday, Aug 26, 2022 - 04:23 PM (IST)

ਕੀ ਮੁੰਡੇ ਗੁਲਾਬੀ ਰੰਗ ਪਹਿਨ ਸਕਦੇ ਹਨ? ਇਸ ਨੂੰ ਲੈਕੇ ਕਪਿਲ ਨੇ ਤਸਵੀਰ ਸਾਂਝੀ ਕਰਕੇ ਕੀਤਾ ਸਵਾਲ

ਨਵੀਂ ਦਿੱਲੀ- ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਲੋਕਾਂ ਨੂੰ ਆਪਣੇ ਅੰਦਾਜ਼ ਨਾਲ ਹਸਾਉਂਦੇ ਰਹਿੰਦੇ ਹਨ। ਕਪਿਲ ਸ਼ਰਮਾਂ ਨੇ ਬੀਤੀ ਦਿਨੀਂ ਇਕ ਫ਼ੈਸ਼ਨ ਸ਼ੋਅ ’ਚ ਹਿੱਸਾ ਲਿਆ ਸੀ ਜਿੱਥੇ ਕਾਮੇਡੀਅਨ ਨੇ ਵੱਖਰੇ ਅੰਦਾਜ਼ ਨਾਲ ਰੈਂਪ ਵਾਕ ਕੀਤੀ। ਕਪਿਲ ਸੋਸ਼ਲ ਮੀਡੀਆ ’ਤੇ ਕਈ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਨ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਗੀਤ ਨੂੰ ਰਿਲੀਜ਼ ਕਰਨ ’ਤੇ ਵਿਵਾਦ, ਬੰਟੀ ਬੈਂਸ ਨੇ ਪੋਸਟ ਰਾਹੀ ਸਲੀਮ ਮਰਚੈਂਟ ’ਤੇ ਚੁੱਕੇ ਸਵਾਲ

ਹਾਲ ਹੀ ਇਕ ਤਸਵੀਰ ਕਾਮੇਡੀਅਨ ਆਪਣੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਲੁੱਕ ਦੀ ਗੱਲ ਕਰੀਏ ਤਾਂ ਕਪਿਲ ਨੇ ਇਸ ਤਸਵੀਰ ’ਚ ਪਿੰਕ ਕਲਰ ਦੀ ਟੀ-ਸ਼ਰਟ ਪਾਈ ਹੋਈ ਹੈ। ਇਸ ਦੇ ਨਾਲ ਉਨ੍ਹਾਂ ਨੇ ਇਕ ਮਜ਼ਾਕੀਆ ਕੈਪਸ਼ਨ ਵੀ ਲਿਖਿਆ ਹੈ। 

PunjabKesari

ਕਾਮੇਡੀਅਨ ਨੇ ਲਿਖਿਆ ਹੈ ਕਿ ‘ਮੈਂ ਇਸਨੂੰ ਗੂਗਲ ਕੀਤਾ, ਕੀ ਤੁਸੀਂ tamannaahspeaks ਪੜ੍ਹ ਰਹੇ ਹੋ, ਕੀ ਮੁੰਡੇ ਗੁਲਾਬੀ ਰੰਗ ਪਹਿਨ ਸਕਦੇ ਹਨ? ਹਾਂ, ਤੁਸੀਂ ਇਹ ਸਹੀ ਪੜ੍ਹਿਆ ਹੈ, ਗੁਲਾਬੀ ਰੰਗ ਮੁੰਡਿਆਂ ਲਈ ਇਕ ਮਰਦਾਨਾ ਅਤੇ ਠੰਡਾ ਰੰਗ ਹੈ ਜੋ ਬਹੁਤ ਸਾਰੇ ਲੋਕਾਂ ਲਈ ਅਣਜਾਣ ਹੈ, ਇਤਿਹਾਸਕ ਤੌਰ ’ਤੇ ਗੁਲਾਬੀ ਹਮੇਸ਼ਾ ਇਕ ਔਰਤ ਰੰਗ ਨਹੀਂ ਸੀ। ਉਦਾਹਰਨ ਲਈ 18ਵੀਂ ਸਦੀ ’ਚ ਮਰਦ ਗੁਲਾਬੀ ਰੇਸ਼ਮ ਦੇ ਸੂਟ ਪਹਿਨਣ ਲਈ ਜਾਣੇ ਜਾਂਦੇ ਸਨ, ਮਰਦ ਗੁਲਾਬੀ ਪਹਿਨਦੇ ਹਨ ਅਤੇ ਇਹ ਤੁਹਾਡੀ ਮਰਦਾਨਗੀ ਨੂੰ ਘੱਟ ਨਹੀਂ ਕਰਦਾ।’

ਇਹ ਵੀ ਪੜ੍ਹੋ : ਫ਼ਿਰ ਤੋਂ ਵੱਡੇ ਪਰਦੇ ’ਤੇ ਨਜ਼ਰ ਆਉਂਣਗੇ ਕਾਰਤਿਕ-ਕਿਆਰਾ, ‘ਸੱਤਿਆ ਪ੍ਰੇਮ ਕੀ ਕਥਾ’ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ

ਅਦਾਕਾਰ ਦੇ ਟੀ.ਵੀ ’ਚ ਕੰਮ ਦੀ ਗੱਲ ਕਰੀਏ ਤਾਂ ਕਪਿਲ ਇਕ ਵਾਰ ਫ਼ਿਰ ਆਪਣੇ ਸ਼ੋਅ ‘ਦਿ ਕਪਿਲ ਸ਼ਰਮਾ’ ਦਾ ਨਵਾਂ ਸੀਜ਼ਨ ਲੈ ਕੇ ਆ ਰਹੇ ਹਨ, ਜਿਸ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਵੀਰਵਾਰ ਨੂੰ ਉਨ੍ਹਾਂ ਨੇ ਆਪਣੇ ਸ਼ੋਅ ਦਾ ਪ੍ਰੋਮੋ ਵੀਡੀਓ ਸਾਂਝੀ ਕੀਤੀ ਸੀ। ਇਸ ਵਾਰ ਸ਼ੋਅ ’ਚ ਕੁਝ ਨਵੇਂ ਚਿਹਰੇ ਵੀ ਨਜ਼ਰ ਆਉਣ ਵਾਲੇ ਹਨ। ਟੀ.ਵੀ ਅਦਾਕਾਰਾ ਸ੍ਰਿਸ਼ਟੀ ਰੋਡੇ ਵੀ ਐਂਟਰੀ ਕਰਨ ਵਾਲੀ ਹੈ। ਨਵਾਂ ਸ਼ੋਅ 10 ਸਤੰਬਰ ਤੋਂ ਟੀ.ਵੀ ’ਤੇ ਸ਼ੁਰੂ ਹੋਣ ਜਾ ਰਿਹਾ ਹੈ। ਪ੍ਰਸ਼ੰਸਕ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਟੀ.ਵੀ ’ਤੇ ‘ਦਿ ਕਪਿਲ ਸ਼ਰਮਾ’ ਦਾ ਆਨੰਦ ਲੈ ਸਕਣਗੇ।


author

Shivani Bassan

Content Editor

Related News